ਰੇਲਵੇ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਨਾਲ ਮਿਲਾਇਆ ਹੱਥ

ਏਜੰਸੀ

ਖ਼ਬਰਾਂ, ਵਪਾਰ

585 ਸਟੇਸ਼ਨਾਂ ‘ਤੇ ਸ਼ੁਰੂ ਹੋਵੇਗੀ ਇਹ ਸਰਵਿਸ

Photo

ਨਵੀਂ ਦਿੱਲੀ: ਭਾਰਤੀ ਰੇਲਵੇ ਨੇ ‘ਡੋਰਸਟੈੱਪ ਬੈਂਕਿੰਗ’ ਲਈ ਭਾਰਤੀ ਸਟੇਟ ਬੈਂਕ ਦੇ ਨਾਲ ਇਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੇ ਤਹਿਤ ਦੱਖਣੀ ਕੇਂਦਰੀ ਰੇਲਵੇ ਜ਼ੋਨ ਦੇ ਸਾਰੇ 585 ਸਟੇਸ਼ਨਾਂ 'ਤੇ ਪ੍ਰੋਜੈਕਟ ਤੋਂ ਪ੍ਰਾਪਤ ਹੋਈ ਨਕਦੀ ਇਕੱਤਰ ਕਰਨ ਦੀ ਵਿਵਸਥਾ ਐਸਬੀਆਈ ਕਰੇਗਾ। ਹੁਣ ਤੱਕ ਰੇਲਵੇ ਅਪਣੇ ਸਟੇਸ਼ਨਾਂ ‘ਤੇ ਪ੍ਰਾਪਤ ਕੈਸ਼ ਨੂੰ ਟ੍ਰੇਨ ਦੇ ਜ਼ਰੀਏ ਬੈਂਕ ਤੱਕ ਭੇਜਦਾ ਸੀ।

ਇਸ ਕੰਮ ਵਿਚ ਖ਼ਤਰਾ ਸੀ ਅਤੇ ਇਹ ਬੇਹੱਦ ਮੁਸ਼ਕਲ ਕੰਮ ਸੀ। ਮੀਡੀਆ ਰਿਪੋਰਟਾਂ ਮੁਤਾਬਕ ਨਵੀਂ ਸਰਵਿਸ ਦੇ ਹਰ ਸਟੇਸ਼ਨ ਦੀ ਆਮਦਨ ਬਾਰੇ ਰਿਅਲ ਟਾਈਮ ਡਾਟਾ ਰੱਖਣਾ ਅਸਾਨ ਹੋ ਜਾਵੇਗਾ। ਛੋਟੇ ਰੇਲਵੇ ਸਟੇਸ਼ਨਾਂ ‘ਤੇ ਜੋ ਨਕਦੀ ਜਮਾਂ ਹੁੰਦੀ ਹੈ, ਉਸ ਨੂੰ ਸਖ਼ਤ ਸੁਰੱਖਿਆ ਵਿਚ ਵੱਡੇ ਸਟੇਸ਼ਨਾਂ ‘ਤੇ ਭੇਜਿਆ ਜਾਂਦਾ ਹੈ।

ਉੱਥੇ ਹੀ ਵੱਡੇ ਸਟੇਸ਼ਨਾਂ ਤੋਂ ਮਿਲਣ ਵਾਲੀ ਰਕਮ ਨਜ਼ਦੀਕੀ ਅਤੇ ਨਿਰਧਾਰਿਤ ਬੈਂਕ ਨਾਲ ਸਬੰਧਤ ਵਪਾਰਕ ਨਿਰੀਖਕਾਂ ਨੂੰ ਭੇਜੀ ਜਾਂਦੀ ਹੈ। ਇਸ ਕਾਰਜ ਵਿਚ ਸੁਰੱਖਿਆ ਲਈ ਕਰਮਚਾਰੀ ਦੇ ਨਾਲ-ਨਾਲ ਸੁਰੱਖਿਆ ਬਲ ਦੇ ਜਵਾਨਾਂ ਨੂੰ ਵੀ ਭੇਜਿਆ ਜਾਂਦਾ ਸੀ। ਸਾਰੇ ਰੇਲਵੇ ਸਟੇਸ਼ਨਾਂ ‘ਤੇ ਯੂਨੀਫਾਰਮ ਕੈਸ਼ ਰੈਮਿਟੈਂਸ ਮਕੈਨਿਜ਼ਮ ਹੋਵੇਗਾ।

ਵੱਖ-ਵੱਖ ਸਟੇਸ਼ਨਾਂ ਵੱਲੋਂ ਜਮਾਂ ਕੀਤੀ ਜਾ ਰਹੀ ਨਕਦੀ ਬਾਰੇ ਰੀਅਲ ਟਾਈਮ ਦੀ ਜਾਣਕਾਰੀ ਬੇਹਤਰ ਹੋਵੇਗੀ ਅਤੇ ਇਹ ਕਵਰੇਜ ਅਤੇ ਜਵਾਬਦੇਹੀ ਵਿਚ ਸਹਾਇਤਾ ਕਰੇਗਾ। ਰੇਲਵੇ ਸਟੇਸ਼ਨਾਂ 'ਤੇ ਨਕਦੀ ਦੇ ਇਕੱਠੇ ਹੋਣ ਤੋਂ ਬਚਿਆ ਜਾਵੇਗਾ। ਸਟੇਸ਼ਨਾਂ ਦੀ ਹੋਈ ਕਮਾਈ ਨੂੰ ਸਮਾਰਟ ਤਰੀਕੇ ਨਾਲ ਰੱਖਿਆ ਜਾਵੇਗਾ।