ਸੈਂਸੈਕਸ ’ਚ 11ਵੇਂ ਦਿਨ ਵੀ ਤੇਜ਼ੀ: ਨਿਵੇਸ਼ਕਾਂ ਨੇ ਹੁਣ ਤਕ ਕੀਤੀ 12.57 ਲੱਖ ਕਰੋੜ ਰੁਪਏ ਦੀ ਕਮਾਈ

ਏਜੰਸੀ

ਖ਼ਬਰਾਂ, ਵਪਾਰ

ਲਗਾਤਾਰ 11 ਕਾਰੋਬਾਰੀ ਸੈਸ਼ਨਾਂ 'ਚ ਸੈਂਸੈਕਸ 68 ਹਜ਼ਾਰ ਦੇ ਨੇੜੇ ਪਹੁੰਚ ਗਿਆ।

Image: For representation purpose only.

 

ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰ 'ਚ ਇਸ ਮਹੀਨੇ ਲਗਾਤਾਰ ਤੇਜ਼ੀ ਦੇਖਣ ਨੂੰ ਮਿਲੀ ਹੈ। ਹਫ਼ਤੇ ਦੇ ਆਖਰੀ ਦਿਨ ਬੀ.ਐਸ.ਈ. ਦਾ ਸੈਂਸੈਕਸ 319.63 ਅੰਕਾਂ ਦੇ ਉਛਾਲ ਨਾਲ 67,838.63 ਅੰਕ 'ਤੇ ਬੰਦ ਹੋਇਆ। ਇਸ ਤਰ੍ਹਾਂ ਲਗਾਤਾਰ 11 ਕਾਰੋਬਾਰੀ ਸੈਸ਼ਨਾਂ 'ਚ ਸੈਂਸੈਕਸ 68 ਹਜ਼ਾਰ ਦੇ ਨੇੜੇ ਪਹੁੰਚ ਗਿਆ।

ਇਹ ਵੀ ਪੜ੍ਹੋ: ਡੇਰਾਬੱਸੀ ’ਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਿਸਾਨ ਦੀ ਮੌਤ

ਦੂਜੇ ਪਾਸੇ ਐਨ.ਐਸ.ਈ. ਨਿਫਟੀ ਵੀ ਰਿਕਾਰਡ ਉਚਾਈ 'ਤੇ ਬੰਦ ਹੋਇਆ। ਨਿਫਟੀ 50 66.85 ਅੰਕਾਂ ਦੀ ਮਜ਼ਬੂਤੀ ਨਾਲ 20,169.95 ਅੰਕਾਂ ਦੇ ਹੁਣ ਤਕ ਦੇ ਸੱਭ ਤੋਂ ਉਚੇ ਪੱਧਰ 'ਤੇ ਬੰਦ ਹੋਇਆ। ਦੱਸ ਦੇਈਏ ਕਿ ਇਸ ਮਹੀਨੇ ਦੀ 15 ਸਤੰਬਰ ਤਕ 11 ਦਿਨਾਂ ਤਕ ਸ਼ੇਅਰ ਬਾਜ਼ਾਰ ਵਿਚ ਕਾਰੋਬਾਰ ਹੋਇਆ ਹੈ। ਅਜਿਹੇ 'ਚ ਸੈਂਸੈਕਸ ਲਗਾਤਾਰ 11 ਦਿਨ ਚੜ੍ਹਿਆ ਹੈ।

ਇਹ ਵੀ ਪੜ੍ਹੋ: ICC ODI ਰੈਂਕਿੰਗ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ, ਨੰਬਰ 1 'ਤੇ ਪਹੁੰਚੀ ਇਹ ਟੀਮ

ਇਸ ਦੇ ਨਾਲ ਹੀ ਨਿਫਟੀ 'ਚ ਸਿਰਫ ਇਕ ਦਿਨ ਲਈ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਉਛਾਲ ਕਾਰਨ ਨਿਵੇਸ਼ਕਾਂ ਨੂੰ ਫਾਇਦਾ ਹੋਇਆ ਹੈ। ਇਸ ਮਹੀਨੇ ਉਨ੍ਹਾਂ ਦੀ ਕਮਾਈ 33 ਲੱਖ ਕਰੋੜ ਰੁਪਏ ਤਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਮਨਾਇਆ ਅੰਤਰਰਾਸ਼ਟਰੀ ਸਾਖਰਤਾ ਦਿਵਸ 2023 

ਦੱਸ ਦੇਈਏ ਕਿ 1 ਸਤੰਬਰ ਨੂੰ ਜਦੋਂ ਸਟਾਕ ਮਾਰਕੀਟ ਖੁੱਲ੍ਹਿਆ ਸੀ, ਤਾਂ BSE 'ਤੇ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ 3,09,59,138.70 ਲੱਖ ਕਰੋੜ ਰੁਪਏ ਸੀ। ਇਸ ਦੇ ਨਾਲ ਹੀ 1 ਸਤੰਬਰ ਤੋਂ 15 ਸਤੰਬਰ ਦਰਮਿਆਨ 11 ਕਾਰੋਬਾਰੀ ਦਿਨਾਂ 'ਚ ਇਹ ਵਧ ਕੇ 3,23,20,377.69 ਲੱਖ ਕਰੋੜ ਰੁਪਏ ਹੋ ਗਿਆ। ਇਸ ਤਰ੍ਹਾਂ ਨਿਵੇਸ਼ਕਾਂ ਨੇ 12.57 ਲੱਖ ਕਰੋੜ ਰੁਪਏ ਕਮਾਏ ਹਨ।