ਆਰਕਾਮ ਤੋਂ 700 ਕਰੋੜ ਵਸੂਲਣ ਲਈ BSNL ਵੀ ਜਾਵੇਗੀ ਐਨਸੀਐਲਟੀ : ਸੂਤਰ

ਏਜੰਸੀ

ਖ਼ਬਰਾਂ, ਵਪਾਰ

ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਬੀਐਸਐਨਐਲ ਦੇ ਸੀਐਮਡੀ ਅਨੁਪਮ ਸ਼੍ਰੀਵਾਸਤਵ ਨੇ 4 ਜਨਵਰੀ ਨੂੰ ਲਿਆ ਸੀ

BSNL to approach NCLT this week against RCom to recover Rs 700 crore

ਮੁੰਬਈ : ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਅਨਿਲ ਅੰਬਾਨੀ ਦੀ ਰਿਲਾਇੰਸ ਕੰਮਿਊਨੀਕੇਸ਼ੰਸ (ਆਰਕਾਮ) ਤੋਂ 700 ਕਰੋੜ ਰੁਪਏ ਬਕਾਇਆ ਵਸੂਲਣ ਲਈ ਇਸ ਹਫ਼ਤੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਵਿਚ ਪਟੀਸ਼ਨ ਦਾਇਰ ਕਰੇਗੀ। ਅਧਿਕਾਰਿਕ ਸੂਤਰਾਂ ਨੇ ਇਹ ਜਾਣਕਾਰੀ ਦਿਤੀ। 700 ਕਰੋੜ ਰੁਪਏ ਦੇ ਬਕਾਏ ਦੀ ਵਸੂਲੀ ਲਈ ਆਰਕਾਮ ਵਿਰੁਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਬੀਐਸਐਨਐਲ ਦੇ ਸੀਐਮਡੀ ਅਨੁਪਮ ਸ਼੍ਰੀਵਾਸਤਵ  ਨੇ 4 ਜਨਵਰੀ ਨੂੰ ਲਿਆ ਸੀ।

ਬੀਐਸਐਨਐਲ ਨੇ ਇਸ ਮਾਮਲੇ ਲਈ ਸਿੰਘ ਐਂਡ ਕੋਹਲੀ ਲਾਅ ਫਰਮ ਨੂੰ ਜੋੜਿਆ ਹੈ। ਸਾਰੇ ਸਰਕਲ ਦਫਤਰਾਂ ਤੋਂ ਕਾਗਜ਼ਾਤ ਜੁਟਾਉਣ ਦੇ ਕਾਰਨ ਮਾਮਲਾ ਦਾਖਲ ਕਰਨ ਵਿਚ ਦੇਰੀ ਹੋਈ ਹੈ। 46,000 ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੀ ਆਰਕਾਮ ਖ਼ੁਦ ਵੀ ਨੈਸ਼ਨਲ ਕੰਪਨੀ ਲਾਅ ਅਪੀਲੇਟ ਟ੍ਰਿਬਿਊਨਲ (ਐਨਸੀਐਲਏਟੀ) ਵਿਚ ਦੀਵਾਲੀਆ ਦੀ ਅਰਜ਼ੀ ਦੇ ਚੁੱਕੀ ਹੈ। ਇਸ ਨਾਲ ਉਸ ਦੇ ਅਸੇਟਸ ਨੂੰ ਸਮਾਂਬੱਧ ਤਰੀਕੇ ਨਾਲ ਵੇਚਣ ਵਿਚ ਮਦਦ ਮਿਲੇਗੀ।

ਆਰਕਾਮ ਨੂੰ ਏਰਿਕਸਨ ਨੂੰ 550 ਕਰੋੜ ਰੁਪਏ ਵਿਚੋਂ 453 ਕਰੋੜ ਦਾ ਭੁਗਤਾਨ ਕਰਨ ਵਿਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੁਪ੍ਰੀਮ ਕੋਰਟ ਨੇ ਆਰਕਾਮ ਨੂੰ ਭੁਗਤਾਨ ਲਈ 19 ਮਾਰਚ ਤੱਕ ਦਾ ਸਮਾਂ ਦਿਤਾ ਸੀ। ਅਸਫ਼ਲ ਰਹਿਣ ਉਤੇ ਅਨਿਲ ਅੰਬਾਨੀ ਨੂੰ ਤਿੰਨ ਮਹੀਨੇ ਦੀ ਜੇਲ੍ਹ ਹੋ ਸਕਦੀ ਸੀ।