ਪਟਰੌਲ - ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਹੋਇਆ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮੰਗਲਵਾਰ ਨੂੰ ਵੀ ਵਾਧਾ ਹੋਇਆ ਹੈ। ਅਜ ਦੇ ਕਾਰੋਬਾਰ ਵਿਚ ਪਟਰੌਲ 9 ਤੋਂ 10 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ 7 ਤੋਂ 8...

Petrol-Diesel

ਨਵੀਂ ਦਿੱਲੀ : (ਪੀਟੀਆਈ) ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਮੰਗਲਵਾਰ ਨੂੰ ਵੀ ਵਾਧਾ ਹੋਇਆ ਹੈ। ਅਜ ਦੇ ਕਾਰੋਬਾਰ ਵਿਚ ਪਟਰੌਲ 9 ਤੋਂ 10 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ 7 ਤੋਂ 8 ਪੈਸੇ ਪ੍ਰਤੀ ਲਿਟਰ ਤੱਕ ਮਹਿੰਗਾ ਹੋਇਆ ਹੈ।  ਇਹ ਸੋਧ ਦੇਸ਼ ਦੇ ਸਾਰੇ ਮੁੱਖ ਸ਼ਹਿਰਾਂ ਵਿਚ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਪਟਰੌਲ 10 ਪੈਸੇ ਮਹਿੰਗਾ ਹੋ ਕੇ 70.63 ਰੁਪਏ ਪ੍ਰਤੀ ਲਿਟਰ ਦੇ ਭਾਅ ਨਾਲ ਵਿਕ ਰਿਹਾ ਹੈ, ਜਦੋਂ ਕਿ ਸੋਮਵਾਰ ਨੂੰ ਇਸ ਦੀ ਕੀਮਤ 70.53 ਰੁਪਏ ਪ੍ਰਤੀ ਲਿਟਰ ਰਹੀ।

ਉਥੇ ਹੀ ਦਿੱਲੀ ਵਿਚ ਡੀਜ਼ਲ ਦੀ ਕੀਮਤ 64.54 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਜਦੋਂ ਕਿ ਸੋਮਵਾਰ ਨੂੰ ਇਸ ਦੀ ਕੀਮਤ 64.47 ਰੁਪਏ ਪ੍ਰਤੀ ਲਿਟਰ ਹੋ ਗਈ। ਦੇਸ਼ ਦੀ ਆਰਥਕ ਰਾਜਧਾਨੀ ਮੁੰਬਈ ਵਿਚ ਪਟਰੌਲ 10 ਪੈਸਾ ਮਹਿੰਗਾ ਹੋ ਕੇ 76.25 ਰੁਪਏ ਪ੍ਰਤੀ ਲਿਟਰ ਦੇ ਭਾਅ ਨਾਲ ਵਿਕ ਰਿਹਾ ਹੈ, ਜਦੋਂ ਕਿ ਸੋਮਵਾਰ ਨੂੰ ਇਸ ਦੀ ਕੀਮਤ 76.15 ਰੁਪਏ ਰਹੀ। ਉਥੇ ਹੀ ਮੁੰਬਈ ਵਿਚ ਡੀਜ਼ਲ 8 ਪੈਸੇ ਮਹਿੰਗਾ ਹੋ ਕੇ 67.55 ਰੁਪਏ ਪ੍ਰਤੀ ਲਿਟਰ ਦੇ ਭਾਅ ਨਾਲ ਵਿਕ ਰਿਹਾ ਹੈ।

ਦੋ ਹੋਰ ਮਹਾਨਗਰਾਂ ਦੀ ਗੱਲ ਕਰੀਏ ਤਾਂ ਚੇਨਈ ਅਤੇ ਕੋਲਕੱਤਾ ਵਿਚ ਪਟਰੌਲ ਕ੍ਰਮਵਾਰ 73.29 ਰੁਪਏ ਅਤੇ 72.71 ਰੁਪਏ ਪ੍ਰਤੀ ਲਿਟਰ ਦੇ ਭਾਅ ਨਾਲ ਵਿਕ ਰਿਹਾ ਹੈ, ਜਦੋਂ ਕਿ ਡੀਜ਼ਲ ਕ੍ਰਮਵਾਰ 68.14 ਰੁਪਏ ਅਤੇ 66.30 ਰੁਪਏ ਪ੍ਰਤੀ ਲਿਟਰ ਦੇ ਭਾਅ ਨਾਲ ਵਿਕ ਰਿਹਾ ਹੈ। ਜੇਕਰ ਨੋਇਡਾ ਦੀ ਗੱਲ ਕਰੀਏ ਤਾਂ ਅੱਜ ਇਥੇ ਪਟਰੌਲ 70.45 ਰੁਪਏ ਪ੍ਰਤੀ ਲਿਟਰ ਦੀ ਕੀਮਤ ਨਾਲ ਵਿਕ ਰਿਹਾ ਹੈ, ਜਦੋਂ ਕਿ ਸੋਮਵਾਰ ਨੂੰ ਇਸ ਦੀ ਕੀਮਤ 70.37 ਰੁਪਏ ਪ੍ਰਤੀ ਲਿਟਰ ਰਹੀ ਸੀ। ਉਥੇ ਹੀ ਇੱਥੇ ਡੀਜ਼ਲ ਦੀ ਕੀਮਤ 63.88 ਰੁਪਏ ਹੋ ਗਈ ਹੈ ਜੋ ਕਿ ਸੋਮਵਾਰ ਨੂੰ 63.82 ਰੁਪਏ ਪ੍ਰਤੀ ਲਿਟਰ ਰਹੀ ਸੀ।