ਪਟਰੌਲ - ਡੀਜ਼ਲ ਦੀਆਂ ਕੀਮਤਾਂ 'ਚ ਫਿਰ ਤੋਂ ਆਈ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸ਼ੁਕਰਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਲਗਾਤਾਰ 13 ਦਿਨਾਂ ਤੱਕ ਰੋਜ਼ ...

Petrol - Diesel prices falls

ਨਵੀਂ ਦਿੱਲੀ : (ਪੀਟੀਆਈ) ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸ਼ੁਕਰਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਲਗਾਤਾਰ 13 ਦਿਨਾਂ ਤੱਕ ਰੋਜ਼ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਬੁੱਧਵਾਰ ਨੂੰ ਕੀਮਤਾਂ ਵਿਚ ਸਥਿਰਤਾ ਬਣੀ ਰਹੀ। ਇਸ ਸਾਲ ਪਟਰੌਲ ਜਨਵਰੀ ਤੋਂ ਬਾਅਦ ਅਤੇ ਡੀਜ਼ਲ ਮਈ ਤੋਂ ਬਾਅਦ ਦੇ ਹੇਠਲੇ ਪੱਧਰ 'ਤੇ ਆ ਗਈ ਹੈ।  

ਦੂਜੇ ਪਾਸੇ ਕੋਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮਾਈ ਦਾ ਰੁਖ਼ ਬਣਿਆ ਹੋਇਆ ਹੈ,  ਜਿਸ ਦੇ ਨਾਲ ਪਟਰੌਲ ਅਤੇ ਡੀਜ਼ਲ ਵਿਚ ਅੱਗੇ ਵੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ।  ਬ੍ਰੈਂਟ ਕਰੂਡ ਦਾ ਭਾਅ ਹੁਣ ਤੱਕ 60 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਬਣਿਆ ਹੋਇਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁਕਰਵਾਰ ਨੂੰ ਦਿੱਲੀ ਅਤੇ ਮੁੰਬਈ ਵਿਚ ਪਟਰੌਲ ਦੇ ਭਾਅ ਵਿਚ 40 ਪੈਸੇ ਪ੍ਰਤੀ ਲਿਟਰ, ਜਦੋਂ ਕਿ ਕੋਲਕਾਤਾ ਵਿਚ 39 ਪੈਸੇ ਅਤੇ ਚੇਨਈ ਵਿਚ 42 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ।  

ਉਥੇ ਹੀ, ਡੀਜ਼ਲ ਦੀਆਂ ਕੀਮਤਾਂ ਵਿਚ ਦਿੱਲੀ ਅਤੇ ਕੋਲਕਾਤਾ ਵਿਚ 41 ਪੈਸੇ ਜਦੋਂ ਕਿ ਮੁੰਬਈ ਵਿਚ 43 ਪੈਸੇ ਅਤੇ ਚੇਨਈ ਵਿਚ 44 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਹੈ। ਇੰਡੀਅਨ ਔਇਲ ਦੀ ਵੈਬਸਾਈਟ ਦੇ ਮੁਤਾਬਕ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪਟਰੌਲ ਦੀਆਂ ਕੀਮਤਾਂ ਕ੍ਰਮਵਾਰ  70.92 ਰੁਪਏ, 72.97 ਰੁਪਏ, 76.50 ਰੁਪਏ ਅਤੇ 73.57 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ।

ਚਾਰਾਂ ਮਹਾਨਗਰਾਂ ਦੇ ਪਟਰੌਲ ਪੰਪ ਸਟੇਸ਼ਨਾਂ ਉਤੇ ਡੀਜ਼ਲ ਕ੍ਰਮਵਾਰ 65.55 ਰੁਪਏ, 67.28 ਰੁਪਏ,  68.59 ਰੁਪਏ ਅਤੇ 69.19 ਰੁਪਏ ਪ੍ਰਤੀ ਲਿਟਰ ਦੇ ਭਾਅ ਮਿਲ ਰਿਹਾ ਹੈ। ਬ੍ਰੈਂਟ ਕਰੂਡ ਦਾ ਫਰਵਰੀ ਡਿਲੀਵਰੀ ਵਾਇਦਾ ਸੌਦਾ ਸ਼ੁਕਰਵਾਰ ਨੂੰ ਆਈਸੀਈ ਉਤੇ ਪਿਛਲੇ ਸਤਰ ਦੇ ਮੁਕਾਬਲੇ 0.70 ਫ਼ੀ ਸਦੀ ਦੀ ਕਮੀ ਨਾਲ 59.64 ਡਾਲਰ ਪ੍ਰਤੀ ਬੈਰਲ ਉਤੇ ਬਣਿਆ ਹੋਇਆ ਸੀ।