ਫਿਰ ਸਸਤਾ ਹੋਇਆ ਪਟਰੌਲ ਅਤੇ ਡੀਜ਼ਲ, ਨਵੇਂ ਸਾਲ 'ਚ ਮਹਿੰਗਾ ਹੋ ਸਕਦਾ ਹੈ ਤੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਬਾਜ਼ਾਰ ਵਿਚ ਬ੍ਰੈਂਟ ਕਰੂਡ ਦੇ ਭਾਅ ਵਿਚ ਆ ਰਹੀ ਕਮੀ ਨਾਲ ਘਰੇਲੂ ਬਾਜ਼ਾਰ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਹੇਠਾਂ ਜਾ ਰਹੀਆਂ ਹਨ। ਲਗਾਤਾਰ ...

Diesel, Petrol Price

ਨਵੀਂ ਦਿੱਲੀ (ਭਾਸ਼ਾ) :- ਅੰਤਰਰਾਸ਼ਟਰੀ ਬਾਜ਼ਾਰ ਵਿਚ ਬ੍ਰੈਂਟ ਕਰੂਡ ਦੇ ਭਾਅ ਵਿਚ ਆ ਰਹੀ ਕਮੀ ਨਾਲ ਘਰੇਲੂ ਬਾਜ਼ਾਰ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਹੇਠਾਂ ਜਾ ਰਹੀਆਂ ਹਨ। ਲਗਾਤਾਰ ਤੀਸਰੇ ਦਿਨ ਸ਼ਨੀਵਾਰ ਨੂੰ ਪਟਰੌਲ ਅਤੇ ਡੀਜ਼ਲ ਵਿਚ ਕਟੌਤੀ ਹੋਈ। ਸ਼ਨੀਵਾਰ ਨੂੰ ਦਿੱਲੀ ਵਿਚ ਪਟਰੌਲ ਦੇ ਭਾਅ ਵਿਚ 22 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 25 ਪੈਸੇ ਪ੍ਰਤੀ ਲੀਟਰ ਦੀ ਗਿਰਾਵਟ ਵੇਖੀ ਗਈ। ਇਸ ਕਟੌਤੀ ਤੋਂ ਬਾਅਦ ਦਿੱਲੀ ਵਿਚ ਸ਼ਨੀਵਾਰ ਨੂੰ ਪਟਰੌਲ 70.70 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 65.30 ਰੁਪਏ ਪ੍ਰਤੀ ਲੀਟਰ ਦੇ ਪੱਧਰ ਉੱਤੇ ਪਹੁੰਚ ਗਿਆ।

ਦੂਜੇ ਪਾਸੇ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ (OPEC) ਅਤੇ ਉਨ੍ਹਾਂ ਦੇ ਸਾਥੀ ਤੇਲ ਉਤਪਾਦਕ ਦੇਸ਼ ਦੇ ਛੇ ਮਹੀਨੇ ਦੀ ਮਿਆਦ ਲਈ 12 ਲੱਖ ਬੈਰਲ ਨਿੱਤ ਦੀ ਦਰ ਨਾਲ ਕੱਚੇ ਤੇਲ ਦੇ ਉਤਪਾਦਨ ਵਿਚ ਕਟੌਤੀ ਉੱਤੇ ਸਹਿਮਤ ਹੋ ਗਏ ਹਨ। ਇਹ ਮਿਆਦ 1 ਜਨਵਰੀ ਤੋਂ ਲਾਗੂ ਹੋਵੇਗੀ। ਈਰਾਨ ਦੇ ਤੇਲ ਮੰਤਰੀ ਬਿਜਾਨ ਜਾਂਗਨੇਹ ਨੇ 24 ਤੇਲ ਉਤਪਾਦਕ ਦੇਸ਼ਾਂ ਦੀ ਬੈਠਕ ਖਤਮ ਹੋਣ ਤੋਂ ਬਾਅਦ ਮੀਡੀਆ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ।

ਝਾਂਗਨੇਹ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਸਨ ਕਿ ਈਰਾਨ ਤੇਲ ਉਤਪਾਦਨ ਵਿਚ ਕਟੌਤੀ ਦੀ ਵਚਨਬੱਧਤਾ ਤੋਂ ਅਜ਼ਾਦ ਬਣਿਆ ਰਹੇਗਾ। ਤੇਲ ਉਤਪਾਦਨ ਵਿਚ 12 ਲੱਖ ਬੈਰਲ ਨਿੱਤ ਦੀ ਕਟੌਤੀ ਹੋਣ ਉੱਤੇ ਸਿੱਧਾ ਅਸਰ ਇੰਟਰਨੈਸ਼ਨਲ ਮਾਰਕੀਟ ਵਿਚ ਬਰੈਂਟ ਕਰੂਡ ਦੀਆਂ ਕੀਮਤਾਂ 'ਤੇ ਪਵੇਗਾ। ਹਾਲੇ ਕੱਚਾ ਤੇਲ ਪ੍ਰਤੀ ਬੈਰਲ 60 ਡਾਲਰ ਤੋਂ ਹੇਠਾਂ ਬਣਿਆ ਹੋਇਆ ਹੈ।

ਜੇਕਰ ਕੱਚੇ ਤੇਲ ਦੇ ਮੁੱਲ ਵੱਧਦੇ ਹਨ ਤਾਂ ਤੇਲ ਕੰਪਨੀਆਂ ਘਰੇਲੂ ਬਾਜ਼ਾਰ ਵਿਚ ਵੀ ਪਟਰੌਲ ਅਤੇ ਡੀਜ਼ਲ ਦੇ ਭਾਅ ਵਧਾਏਗੀ। ਤੁਹਾਨੂੰ ਦੱਸ ਦਈਏ ਕਿ ਇੰਟਰਨੈਸ਼ਨਲ ਮਾਰਕੀਟ ਵਿਚ ਬਰੈਂਟ ਕਰੂਡ ਦੀਆਂ ਕੀਮਤਾਂ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਇਹ 60 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ 59.73 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਹੈ। ਅਕਤੂਬਰ ਵਿਚ ਬਰੈਂਟ ਕਰੂਡ ਦਾ ਪ੍ਰਤੀ ਬੈਰਲ ਭਾਅ 86 ਡਾਲਰ 'ਤੇ ਪਹੁੰਚ ਗਿਆ ਸੀ। ਅਕਤੂਬਰ ਤੋਂ ਹੁਣ ਤੱਕ ਬਰੈਂਟ ਕਰੂਡ ਦੇ ਭਾਅ ਵਿਚ 30 ਫ਼ੀ ਸਦੀ ਤੋਂ ਵੀ ਜ਼ਿਆਦਾ ਦੀ ਗਿਰਾਵਟ ਵੇਖੀ ਗਈ ਹੈ।