ਚੋਣ ਨਤੀਜਿਆਂ ਤੋਂ ਬਾਅਦ ਫਿਰ ਵਧੀਆਂ ਪਟਰੌਲ ਦੀਆਂ ਕੀਮਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪੰਜ ਰਾਜਾਂ ਦੇ ਚੋਣ ਨਤੀਜਿਆਂ ਦਾ ਐਲਾਨ ਹੋਣ ਦੇ ਦੋ ਦਿਨ ਬਾਅਦ ਤੇਲ ਕੰਪਨੀਆਂ ਨੇ ਪਟਰੌਲ  ਦੀਆਂ ਕੀਮਤਾਂ ਵਿਚ ਵਾਧਾ ਸ਼ੁਰੂ ਕਰ ਦਿਤੀ ਹੈ। ਪੂਰੇ ਦੇਸ਼ ਵਿਚ 9 ਪੈਸੇ ਤੋਂ...

Petrol Price rise

ਨਵੀਂ ਦਿੱਲੀ : (ਭਾਸ਼ਾ) ਪੰਜ ਰਾਜਾਂ ਦੇ ਚੋਣ ਨਤੀਜਿਆਂ ਦਾ ਐਲਾਨ ਹੋਣ ਦੇ ਦੋ ਦਿਨ ਬਾਅਦ ਤੇਲ ਕੰਪਨੀਆਂ ਨੇ ਪਟਰੌਲ  ਦੀਆਂ ਕੀਮਤਾਂ ਵਿਚ ਵਾਧਾ ਸ਼ੁਰੂ ਕਰ ਦਿਤੀ ਹੈ। ਪੂਰੇ ਦੇਸ਼ ਵਿਚ 9 ਪੈਸੇ ਤੋਂ ਲੈ ਕੇ 30 ਪੈਸੇ ਦਾ ਵਾਧਾ ਹੋਇਆ ਹੈ। ਉਥੇ ਹੀ ਡੀਜ਼ਲ ਦੀ ਕੀਮਤ ਪਿਛਲੇ ਤਿੰਨ ਦਿਨ ਤੋਂ ਸਥਿਰ ਬਣੀ ਹੋਈ ਹੈ। ਇੰਡੀਅਨ ਔਇਲ ਦੀ ਵੈਬਸਾਈਟ ਉਤੇ ਉਪਲਬਧ ਅੰਕੜਿਆਂ ਦੇ ਮੁਤਾਬਕ ਦਿੱਲੀ ਵਿਚ ਵੀਰਵਾਰ ਨੂੰ ਪਟਰੌਲ ਦੀ ਕੀਮਤ ਵਿਚ 9 ਪੈਸੇ ਦਾ ਵਾਧਾ ਦੇਖਿਆ ਗਿਆ। ਇਸਦੇ ਨਾਲ ਹੀ 1 ਲਿਟਰ ਪਟਰੌਲ 70 ਰੁਪਏ 29 ਪੈਸੇ ਦੀ ਦਰ 'ਤੇ ਪਹੁੰਚ ਗਿਆ ਹੈ। ਉਥੇ ਹੀ ਡੀਜ਼ਲ ਦੀ ਕੀਮਤ 67.66 ਰੁਪਏ ਪ੍ਰਤੀ ਲਿਟਰ ਉਤੇ ਸਥਿਰ ਰਹੀ ਸੀ।

ਉਥੇ ਹੀ ਮੁੰਬਈ ਵਿਚ ਪਟਰੌਲ ਦੀ ਕੀਮਤ ਵਿਚ 11 ਪੈਸੇ ਦਾ ਉਛਾਲ ਦੇਖਣ ਨੂੰ ਮਿਲਿਆ ਅਤੇ ਇਹ ਬੁੱਧਵਾਰ ਨੂੰ 75.80 ਰੁਪਏ ਪ੍ਰਤੀ ਲਿਟਰ ਦੇ ਮੁਕਾਬਲੇ ਵੀਰਵਾਰ ਨੂੰ 75.91 ਉਤੇ ਪਹੁੰਚ ਗਿਆ। ਚੇਨਈ ਵਿਚ ਪਟਰੌਲ ਦੀ ਕੀਮਤ 12 ਪੈਸੇ ਵਧ ਕੇ 72.94 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ। ਦਿੱਲੀ ਤੋਂ ਸਟੇ ਨੋਇਡਾ ਵਿਚ ਪਟਰੌਲ ਦੀ ਕੀਮਤ ਵਿਚ 28 ਪੈਸੇ ਦਾ ਵਾਧਾ ਦੇਖਿਆ ਗਿਆ। ਉਥੇ ਹੀ ਡੀਜ਼ਲ ਦੀ ਕੀਮਤ ਵਿਚ 19 ਪੈਸੇ ਦਾ ਵਾਧਾ ਦੇਖਣ ਨੂੰ ਮਿਲਿਆ। ਐਨਸੀਆਰ ਵਿਚ ਨੋਇਡਾ, ਗਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿਚ ਵੀ ਕੀਮਤਾਂ ਵਿਚ ਅੰਤਰ ਰਹਿੰਦਾ ਹੈ।  

ਹਾਲਾਂਕਿ ਪੱਛਮ ਬੰਗਾਲ ਦੀ ਰਾਜਧਾਨੀ ਕੋਲਕੱਤਾ ਵਿਚ ਪਟਰੌਲ ਦੀ ਕੀਮਤ ਵਿਚ 90 ਪੈਸੇ ਦੀ ਕਮੀ ਦੇਖਣ ਨੂੰ ਮਿਲੀ ਅਤੇ ਇਹ 72.38 ਰੁਪਏ ਪ੍ਰਤੀ ਲਿਟਰ ਰਿਹਾ। ਉਥੇ ਹੀ ਡੀਜ਼ਲ ਦੀ ਕੀਮਤ ਇਕ ਰੁਪਏ ਪ੍ਰਤੀ ਲਿਟਰ ਘੱਟ ਹੋ ਕੇ 66.40 ਰੁਪਏ ਉਤੇ ਆ ਗਈ। ਬੁੱਧਵਾਰ ਨੂੰ ਕੋਲਕੱਤਾ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਕ ਰੁਪਏ ਪ੍ਰਤੀ ਲਿਟਰ ਦਾ ਵਾਧਾ ਦੇਖਣ ਨੂੰ ਮਿਲਿਆ ਸੀ,

ਜਦੋਂ ਕਿ ਦੇਸ਼ ਦੇ ਹੋਰ ਸ਼ਹਿਰਾਂ ਵਿਚ ਕੋਈ ਫੇਰਬਦਲ ਦੇਖਣ ਨੂੰ ਨਹੀਂ ਮਿਲਿਆ ਸੀ। ਹੁਣੇ ਵਿਸ਼ਵ ਬਾਜ਼ਾਰਾਂ ਵਿਚ ਕੱਚੇ ਤੇਲ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਚੱਲ ਰਿਹਾ ਹੈ। ਉਥੇ ਹੀ ਰੁਪਏ ਵਿਚ ਵੀ ਗਿਰਾਵਟ ਫਿਰ ਤੋਂ ਵੱਧ ਗਈ ਹੈ। ਬੁੱਧਵਾਰ ਨੂੰ ਰੁਪਇਆ 72 ਤੋਂ ਪਾਰ ਜਾ ਕੇ ਬੰਦ ਹੋਇਆ ਸੀ।  ਹਾਲਾਂਕਿ ਵੀਰਵਾਰ ਨੂੰ ਇਹ ਫਿਰ ਤੋਂ 71 ਦੇ ਲਗਭੱਗ ਖੁੱਲ੍ਹਿਆ ਹੈ।