ਪਟਰੌਲ - ਡੀਜ਼ਲ ਦੀ ਵੱਧਦੀ ਕੀਮਤਾਂ ਤੋਂ ਰਾਹਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਨਾਲ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਲੋਕਾਂ ਨੂੰ ਰਾਹਤ ਮਿਲੀ ਹੋਈ ਹੈ। ਡੀਜ਼ਲ ਅਤੇ ...

Petrol Diesel

ਨਵੀਂ ਦਿੱਲੀ (ਭਾਸ਼ਾ) : ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਨਾਲ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਲੋਕਾਂ ਨੂੰ ਰਾਹਤ ਮਿਲੀ ਹੋਈ ਹੈ। ਡੀਜ਼ਲ ਅਤੇ ਪਟਰੌਲ ਦੇ ਮੁੱਲ ਵਿਚ ਹੋ ਰਹੇ ਵਾਧੇ ਨਾਲ ਵੀਰਵਾਰ ਨੂੰ ਵੀ ਰਾਹਤ ਮਿਲੀ ਅਤੇ ਕੀਮਤਾਂ ਵਿਚ ਕੋਈ ਵਾਧਾ ਨਹੀਂ ਹੋਇਆ। ਜੇਕਰ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਅੱਜ ਦਿੱਲੀ ਵਿਚ ਪਟਰੌਲ ਦੀਆਂ ਕੀਮਤਾਂ ਜਿੱਥੇ 70 ਰੁਪਏ 63 ਪੈਸੇ ਪ੍ਰਤੀ ਲੀਟਰ, ਚੇਨਈ ਵਿਚ 73 ਰੁਪਏ 29 ਪੈਸੇ ਪ੍ਰਤੀ ਲੀਟਰ, ਮੁੰਬਈ ਵਿਚ 76 ਰੁਪਏ 25 ਪੈਸੇ ਪ੍ਰਤੀ ਲੀਟਰ, ਜੈਪੁਰ ਵਿਚ 71 ਰੁਪਏ 37 ਪੈਸੇ ਪ੍ਰਤੀ ਲੀਟਰ, ਕੋਲਕਾਤਾ ਵਿਚ 72 ਰੁਪਏ 71 ਪੈਸੇ ਪ੍ਰਤੀ ਲੀਟਰ ਰਹੇ, ਉਥੇ ਹੀ ਦਿੱਲੀ ਵਿਚ ਡੀਜ਼ਲ 64 ਰੁਪਏ 54 ਪੈਸੇ ਪ੍ਰਤੀ ਲੀਟਰ, ਚੇਨਈ ਵਿਚ 68 ਰੁਪਏ 14 ਪੈਸੇ ਪ੍ਰਤੀ ਲੀਟਰ, ਮੁੰਬਈ ਵਿਚ 67 ਰੁਪਏ 55 ਪੈਸੇ ਪ੍ਰਤੀ ਲੀਟਰ, ਜੈਪੁਰ ਵਿਚ 66 ਰੁਪਏ 91 ਪੈਸੇ ਪ੍ਰਤੀ ਲੀਟਰ ਅਤੇ ਕੋਲਕਾਤਾ ਵਿਚ 66 ਰੁਪਏ 30 ਪੈਸੇ ਪ੍ਰਤੀ ਲੀਟਰ ਰਿਹਾ।

ਬੀਤੇ ਕਰੀਬ ਇਕ ਮਹੀਨੇ ਵਿਚ ਇਹ ਚੌਥਾ ਮੌਕਾ ਹੈ ਜਦੋਂ ਕੱਚੇ ਤੇਲ ਦੇ ਮੁੱਲ ਵਿਚ ਇਕੱਠੇ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਕਤੂਬਰ ਵਿਚ ਚਾਰ ਸਾਲ ਦੇ ਉੱਚਤਮ ਪੱਧਰ 'ਤੇ ਜਾਣ ਤੋਂ ਬਾਅਦ ਕੱਚੇ ਤੇਲ ਦੇ ਮੁੱਲ ਵਿਚ ਆਈ ਤਕਰੀਬਨ 40 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੇਕਰ ਸਪਲਾਈ ਵਿਚ ਤੇਜੀ ਅਤੇ ਮੰਗ ਵਿਚ ਕਮੀ ਦਾ ਅੰਤਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਛੇਤੀ ਹੀ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦੇਖਣ ਨੂੰ ਮਿਲ ਸਕਦੀ ਹੈ।

ਤੇਲ ਵਿਪਣਨ ਕੰਪਨੀਆਂ ਨੇ ਚਾਰਾਂ ਮਹਾਨਗਰਾਂ ਵਿਚ ਡੀਜ਼ਲ ਦੇ ਮੁੱਲ ਵੀ ਕ੍ਰਮਵਾਰ : 64.54 ਰੁਪਏ, 66.30 ਰੁਪਏ, 67.55 ਰੁਪਏ ਅਤੇ 68.14 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰੱਖੇ। ਬੀਤੇ ਸਤਰ ਵਿਚ ਮੰਗਲਵਾਰ ਨੂੰ ਆਈਸੀਈ 'ਤੇ ਬਰੈਂਟ ਕਰੂਡ ਤਕਰੀਬਨ ਛੇ ਫ਼ੀ ਸਦੀ ਗਿਰਨ ਤੋਂ ਬਾਅਦ 56.26 'ਤੇ ਬੰਦ ਹੋਇਆ, ਉਥੇ ਹੀ ਨਾਇਮੈਕਸ 'ਤੇ ਡਬਲਿਯੂਟੀਆਈ 7.3 ਫ਼ੀ ਸਦੀ ਗਿਰ ਕੇ 46.54 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਘਰੇਲੂ ਵਾਅਦਾ ਬਾਜ਼ਾਰ ਮਲਟੀ ਕਮੋਡਿਟੀ ਐਕਸਚੇਂਜ 'ਤੇ ਬੀਤੇ ਸਤਰ ਵਿਚ ਕੱਚੇ ਤੇਲ ਦਾ ਭਾਅ 223 ਰੁਪਏ ਮਤਲਬ 6.19 ਫ਼ੀ ਸਦੀ ਦੀ ਗਿਰਾਵਟ ਦੇ ਨਾਲ 3,379 ਰੁਪਏ ਪ੍ਰਤੀ ਬੈਰਲ 'ਤੇ ਬੰਦ ਹੋਇਆ।