ਇਸ ਦੇ ਜ਼ਰੀਏ ਤੁਸੀਂ ਆਸਾਨੀ ਨਾਲ ਵੱਡੀ ਰਕਮ ਦਾ ਨਿਵੇਸ਼ ਕਰ ਸਕਦੇ ਹੋ। ਛੋਟੀ ਬੱਚਤ ਕਰਨ ਲਈ ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ ਅਕਾਉਂਟ (ਪੀਪੀਐਫ) ਵਿਚ ਨਿਵੇਸ਼ ਕਰ ਸਕਦੇ ਹੋ। ਇਕ ਦਿਨ ਵਿਚ ਸਿਰਫ 200 ਰੁਪਏ ਦੀ ਬਚਤ ਕਰ ਕੇ ਤੁਸੀਂ ਇਸ ਯੋਜਨਾ ਦੇ ਜ਼ਰੀਏ ਸਿਰਫ 20 ਸਾਲਾਂ ਵਿਚ 35 ਲੱਖ ਰੁਪਏ ਦੇ ਮਾਲਕ ਬਣ ਜਾਓਗੇ। ਪੀਪੀਐਫ ਸਕੀਮ ਦੇ ਤਹਿਤ ਤੁਹਾਡੇ ਨਿਵੇਸ਼ 'ਤੇ ਸੁਰੱਖਿਆ ਦੀ ਗਰੰਟੀ ਹੈ।
ਸਕੀਮ ਅਧੀਨ ਪ੍ਰਾਪਤ ਕੀਤੇ ਵਿਆਜ 'ਤੇ ਕੋਈ ਆਮਦਨੀ ਟੈਕਸ ਨਹੀਂ ਹੈ। ਇਸ ਵਿਚ ਨਾਮਜ਼ਦ ਵਿਅਕਤੀ ਦੀ ਸਹੂਲਤ ਵੀ ਹੈ। ਇਹ ਖਾਤਾ ਡਾਕਘਰਾਂ ਅਤੇ ਬੈਂਕਾਂ ਦੀਆਂ ਚੁਣੀਆਂ ਸ਼ਾਖਾਵਾਂ ਵਿਚ 15 ਸਾਲਾਂ ਲਈ ਖੋਲ੍ਹਿਆ ਜਾਂਦਾ ਹੈ ਜਿਸ ਨੂੰ 5 ਸਾਲ ਤੱਕ ਵਧਾਇਆ ਜਾ ਸਕਦਾ ਹੈ। ਖਾਤਾ ਖੋਲ੍ਹਣ ਲਈ ਤੁਹਾਨੂੰ 100 ਰੁਪਏ ਦੀ ਜ਼ਰੂਰਤ ਹੈ ਪਰ ਵਿੱਤੀ ਸਾਲ ਵਿਚ ਘੱਟੋ ਘੱਟ 500 ਰੁਪਏ ਦਾ ਨਿਵੇਸ਼ ਕਰਨਾ ਜ਼ਰੂਰੀ ਹੈ। ਇਕ ਸਾਲ ਵਿਚ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ।
ਸਰਕਾਰ ਸਮੇਂ ਸਮੇਂ ’ਤੇ ਇਸ ਖਾਤੇ ਵਿਚ ਵਿਆਜ ਦਰਾਂ ਨਿਰਧਾਰਤ ਕਰਦੀ ਹੈ। ਇਸ ਖਾਤੇ ਵਿਚ ਇਸ ਸਮੇਂ 7.9 ਫ਼ੀਸਦੀ ਵਿਆਜ ਪ੍ਰਾਪਤ ਕੀਤਾ ਜਾ ਰਿਹਾ ਹੈ ਜੋ ਕਿ ਪਹਿਲੀ ਅਕਤੂਬਰ ਤੋਂ ਬਾਅਦ ਘਟ ਸਕਦੀ ਹੈ। ਇਸ ਯੋਜਨਾ ਦੇ ਤਹਿਤ ਜੇ ਤੁਸੀਂ ਸਿਰਫ 200 ਰੁਪਏ ਪ੍ਰਤੀ ਦਿਨ ਬਚਾ ਕੇ ਨਿਵੇਸ਼ ਕਰਨ ਬਾਰੇ ਸੋਚਦੇ ਹੋ ਤਾਂ ਇਹ ਇੱਕ ਮਹੀਨੇ ਵਿਚ 6000 ਰੁਪਏ ਹੋਵੇਗਾ। ਪੀਪੀਐਫ ਨੂੰ ਸਾਲਾਨਾ 7.9 ਫੀਸਦ ਮਿਸ਼ਰਨ ਦਾ ਵਿਆਜ ਮਿਲ ਰਿਹਾ ਹੈ।
ਜੇ ਤੁਹਾਨੂੰ 20 ਸਾਲਾਂ ਲਈ ਇਕੋ ਰੇਟ 'ਤੇ ਵਿਆਜ ਮਿਲਦਾ ਹੈ ਤਾਂ ਕੁੱਲ ਰਿਟਰਨ 3,516,021 ਲੱਖ ਰੁਪਏ ਹੋਵੇਗੀ। ਮੰਨ ਲਓ ਕਿ 25 ਸਾਲ ਦੀ ਉਮਰ ਵਿਚ ਜੇ ਤੁਹਾਡੀ ਆਮਦਨੀ 35-40 ਹਜ਼ਾਰ ਰੁਪਏ ਹੈ ਤਾਂ ਸ਼ੁਰੂਆਤ ਵਿਚ ਤੁਸੀਂ ਪ੍ਰਤੀ ਦਿਨ 200 ਰੁਪਏ ਦੀ ਬਚਤ ਕਰ ਸਕਦੇ ਹੋ। ਇਹ ਬਚਤ ਤੁਹਾਨੂੰ 45 ਸਾਲ ਦੀ ਉਮਰ ਵਿਚ 35 ਲੱਖ ਰੁਪਏ ਵਾਧੂ ਦੇ ਸਕਦੀ ਹੈ ਤਾਂ ਜੋ ਨੌਕਰੀ ਕਰਦਿਆਂ ਤੁਸੀਂ ਆਪਣੀਆਂ ਵੱਡੀਆਂ ਜ਼ਰੂਰਤਾਂ ਨੂੰ ਆਸਾਨੀ ਨਾਲ ਪੂਰਾ ਕਰ ਸਕੋ। ਰੋਜ਼ਾਨਾ 200 ਰੁਪਏ ਦੀ ਬਚਤ ਕਰਨਾ ਵੀ ਮੁਸ਼ਕਲ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।