ਈ.ਡੀ. ਵਲੋਂ ਨੀਰਵ ਮੋਦੀ ਦੀ 170 ਕਰੋੜ ਰੁਪਏ ਦੀ ਜਾਇਦਾਦ ਕੁਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਈ.ਡੀ. ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨਾਲ ਜੁੜੀ ਦੋ ਅਰਬ ਡਾਲਰ ਦੇ ਧੋਖਾਧੜੀ ਮਾਮਲਾ ਨਾਲ ਜੁੜੀ ਜਾਂਚ ਦੇ ਸਿਲਸਿਲੇ 'ਚ ਨੀਰਵ ਮੋਦੀ ਵਿਰੁਧ ਤਾਜ਼ਾ ਕਰਵਾਈ.

Nirav Modi

ਮੁੰਬਈ, 21 ਮਈ: ਈ.ਡੀ. ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨਾਲ ਜੁੜੀ ਦੋ ਅਰਬ ਡਾਲਰ ਦੇ ਧੋਖਾਧੜੀ ਮਾਮਲਾ ਨਾਲ ਜੁੜੀ ਜਾਂਚ ਦੇ ਸਿਲਸਿਲੇ 'ਚ ਨੀਰਵ ਮੋਦੀ ਵਿਰੁਧ ਤਾਜ਼ਾ ਕਰਵਾਈ ਕਰਦਿਆਂ ਉਸ ਦੀ 170 ਕਰੋੜ ਰੁਪਏ ਕੀਮਤ ਦੀ ਜਾਇਦਾਦ ਕੁਰਕ ਕਰ ਲਈ ਹੇ।ਅਧਿਕਾਰੀਆਂ ਨੇ ਅੱਜ ਦਸਿਆ ਕਿ ਈ.ਡੀ. ਨੇ ਕਾਲਾ ਧਨ ਵਿਰੋਧ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਇਕ ਅਸਥਾਈ ਆਦੇਸ਼ ਜਾਰੀ ਕਰਦਿਆਂ ਫ਼ਰਾਰ ਹੀਰਾ ਕਾਰੋਬਾਰੀ ਨੀਰਵ ਮੋਦੀ, ਉਸ ਦੇ ਸਹਿਯੋਗੀਆਂ ਅਤੇ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਦੇ ਕਈ ਬੈਂਕ ਖਾਤੇ, ਅਚੱਲ ਜਾਇਦਾਦਾਂ ਅਤੇ ਸ਼ੇਅਰਾਂ 'ਚ ਨਿਵੇਸ਼ ਕੁਰਕ ਕਰ ਲਿਆ।

ਏਜੰਸੀ ਨੇ ਪਿਛਲੇ ਹਫ਼ਤੇ ਨੀਰਵ ਮੋਦੀ ਦੇ ਮਾਮਾ ਅਤੇ ਗਹਿਣਾ ਕਾਰੋਬਾਰੀ ਮੇਹੁਲ ਚੌਕਸੀ ਦੀ ਮਾਲਕੀ ਵਾਲੀ ਗੀਤਾਂਜਲੀ ਗਰੁਪ ਦੇ 85 ਕਰੋੜ ਰੁਪਏ ਕੀਮਤ ਦੇ 34 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ ਗਹਿਣ ਜਬਤ ਕੀਤੇ ਸਨ। ਮਾਮਲੇ 'ਚ ਚੌਕਸੀ ਵੀ ਲੋੜੀਂਦਾ ਹੈ।ਈ.ਡੀ. ਦੇਸ਼ ਦੇ ਦੂਜੇ ਸੱਭ ਤੋਂ ਵੱਡੇ ਕਰਜ਼ਦਾਤਾ ਪੀ.ਐਨ.ਬੀ. ਨਾਲ ਕਥਿਤ ਤੌਰ 'ਤੇ ਦੋ ਅਰਬ ਡਾਲਰ ਜਾਂ 13,000 ਕਰੋੜ ਰੁਪਏ ਦੀ ਧੋਖਾਧੜੀ ਕਰਨ ਲਈ ਨੀਰਵ ਮੋਦੀ ਅਤੇ ਚੌਕਸੀ ਦੀ ਜਾਂਚ ਕਰ ਰਿਹਾ ਹੈ।

ਏਜੰਸੀ ਨੇ ਹਾਲ 'ਚ ਮਾਮਲੇ 'ਚ ਨੀਰਵ ਮੋਦੀ ਦੇ ਪਰਵਾਰ ਦੇ ਚਾਰ ਲੋਕਾਂ ਅਤੇ ਅਮਰੀਕਾ 'ਚ ਰਹਿਣ ਵਾਲੇ ਉਸ ਦੇ ਵਪਾਰਕ ਹਿੱਸੇਦਾਰ ਮਿਹਿਰ ਭੰਸਾਲੀ ਨੂੰ ਤਲਬ ਕੀਤਾ ਸੀ। ਨੀਰਵ ਦੇ ਪਰਵਾਰ ਦੇ ਲੋਕਾਂ 'ਚ ਉਸ ਦੇ ਪਿਤਾ, ਭਰਾ, ਭੈਣ ਅਤੇ ਉਸ ਦੇ ਪਤੀ ਸ਼ਾਮਲ ਸਨ।ਸੀ.ਬੀ.ਆਈ. ਅਤੇ ਹੋਰ ਜਾਂਚ ਏਜੰਸੀਆਂ ਵੀ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਨ੍ਹਾਂ ਏਜੰਸੀਆਂ ਨੂੰ ਸ਼ੱਕ ਹੈ ਕਿ ਨੀਰਵ ਮੋਦੀ ਅਤੇ ਚੌਕਸੀ ਇਸ ਸਮੇਂ ਅਮਰੀਕਾ 'ਚ ਹਨ।  (ਏਜੰਸੀ)