ਰਿਲਾਇੰਸ ਨੇ ਬਾਜ਼ਾਰ ਪੂੰਜੀਕਰਨ ਵਿਚ ਟੀਸੀਐਸ ਨੂੰ ਪਛਾੜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰਿਲਾਇੰਸ ਇੰਡਸਟ੍ਰੀਜ਼ ਨੇ ਬਾਜ਼ਾਰ ਪੂੰਜੀਕਰਨ ਦੇ ਮਾਮਲਾ ਵਿਚ ਟਾਟਾ ਕੰਸਲਟੈਂਸੀ (ਟੀਸੀਐਸ) ਨੂੰ ਇਕ ਵਾਰ ਫ਼ੇਰ ਪਿੱਛੇ ਛੱਡ ਦਿਤਾ ਹੈ..............

Reliance Industries

ਨਵੀਂ ਦਿੱਲੀ : ਰਿਲਾਇੰਸ ਇੰਡਸਟ੍ਰੀਜ਼ ਨੇ ਬਾਜ਼ਾਰ ਪੂੰਜੀਕਰਨ ਦੇ ਮਾਮਲ ਵਿਚ ਟਾਟਾ ਕੰਸਲਟੈਂਸੀ (ਟੀਸੀਐਸ) ਨੂੰ ਇਕ ਵਾਰ ਫ਼ੇਰ ਪਿੱਛੇ ਛੱਡ ਦਿਤਾ ਹੈ। ਮੁੰਬਈ ਸ਼ੇਅਰ ਬਾਜ਼ਾਰ ਵਿਚ ਅਜ ਕਾਰੋਬਾਰ ਬੰਦ ਹੋਣ ਸਮੇਂ ਰਿਲਾਇੰਸ ਇੰਡਸਟ੍ਰੀਜ਼ ਦਾ ਬਾਜ਼ਾਰ ਪੂੰਜੀਕਰਨ 7,82,636.38 ਕਰੋੜ ਰੁਪਏ ਰਿਹਾ। ਟੀਸੀਐਸ ਦਾ ਬਾਜ਼ਾਰ ਪੂੰਜੀਕਰਨ 7,69,696.75 ਕਰੋੜ ਰੁਪਏ ਸੀ। ਰਿਲਾਇੰਸ ਇੰਡਸਟ੍ਰੀਜ਼ ਦਾ ਸ਼ੇਅਰ ਅਜ 1206.50 ਰੁਪਏ 'ਤੇ ਖੁਲ੍ਹਣ ਤੋਂ ਬਾਦ 52 ਹਫ਼ਤਿਆਂ ਦੇ ਉੱਚ-ਪੱਧਰ 1238.05 ਰੁਪਏ ਤਕ ਪਹੁੰਚਿਆ।

ਕਾਰੋਬਾਰ ਬੰਦ ਹੋਣ ਸਮੇਂ ਰਿਲਾਇੰਸ ਇੰਡਸਟ੍ਰੀਜ਼ਾ ਦਾ ਸ਼ੇਅਰ 2.61 ਫ਼ੀ ਸਦੀ ਦੇ ਵਾਧੇ ਨਾਲ 1234.90 ਰੁਪਏ 'ਤੇ ਸੀ। ਪਿਛਲੇ ਕੁਝ ਦਿਨਾਂ ਤੋਂ ਬਾਜ਼ਾਰ ਦੀ ਹਾਲਤ ਦੇ ਮਾਮਲੇ ਵਿਚ ਰਿਲਾਇੰਸ ਅਤੇ ਟੀਸੀਐਸ ਵਿਚ ਦੌੜ ਲਗੀ ਹੋਈ ਹੈ। 16 ਅਗੱਸਤ ਨੂੰ ਟੀਸੀਐਸ ਨੇ ਰਿਲਾਇੰਸ ਨੂੰ ਪਿੱਛੇ ਛੱਡਿਆ ਸੀ। ਉਥੇ ਹੀ 14 ਅਗੱਸਤ ਨੂੰ ਰਿਲਾਇੰਸ ਨੇ ਟੀਸੀਐਸ ਨੂੰ ਪਿਛੇ ਛੱਡਿਆ। (ਏਜੰਸੀ)