ਹੁਣ ਪਾਕਿ ਨੇ ਭਾਰਤ ਦੀਆਂ 90 ਚੀਜ਼ਾਂ ਦੀ ਦਰਾਮਦ ’ਤੇ ਲਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਪ੍ਰਤੀ ਅਪਣਾ ਸਖ਼ਤ ਰਵੱਈਆ ਅਪਣਾਉਂਦੇ ਹੋਏ ਪਾਕਿਸਤਾਨੀ ਸਮਾਨ ਉਤੇ 200 ਫ਼ੀ ਸਦੀ...

Pakistan prohibits import of 90 items of India

ਚੰਡੀਗੜ੍ਹ : ਪੁਲਵਾਮਾ ਹਮਲੇ ਮਗਰੋਂ ਭਾਰਤ ਨੇ ਪਾਕਿਸਤਾਨ ਪ੍ਰਤੀ ਅਪਣਾ ਸਖ਼ਤ ਰਵੱਈਆ ਅਪਣਾਉਂਦੇ ਹੋਏ ਪਾਕਿਸਤਾਨੀ ਸਮਾਨ ਉਤੇ 200 ਫ਼ੀ ਸਦੀ ਕਸਟਮ ਡਿਊਟੀ ਲਗਾਈ ਅਤੇ ਹੁਣ ਪਾਕਿਸਤਾਨ ਦੇ ਵੀ ਵਣਜ ਮੰਤਰਾਲੇ ਨੇ ਭਾਰਤ ਤੋਂ ਉੱਥੇ ਜਾਣ ਵਾਲੀਆਂ 90 ਚੀਜ਼ਾਂ ਦੇ ਆਯਾਤ ’ਤੇ ਰੋਕ ਲਗਾ ਦਿਤੀ ਹੈ। ਸ਼ੁੱਕਰਵਾਰ ਨੂੰ ਆਈਸੀਪੀ ਅਟਾਰੀ ਤੋਂ ਨਾ ਤਾਂ ਕੋਈ ਟਰੱਕ ਪਾਕਿਸਤਾਨ ਗਿਆ ਅਤੇ ਨਾ ਹੀ ਕੋਈ ਟਰੱਕ ਪਾਕਿਸਤਾਨ ਤੋਂ ਭਾਰਤ ਆਇਆ।

ਦੂਜੇ ਪਾਸੇ ਸ਼੍ਰੀਨਗਰ ਸਰਹੱਦ ਦੇ ਰਸਤੇ ਚੱਲ ਰਹੇ ਬਾਰਟਰ ਟਰੇਡ ਜ਼ਰੀਏ 35 ਟਰੱਕ ਭਾਰਤ ਪਹੁੰਚੇ ਅਤੇ 35 ਟਰੱਕ ਹੀ ਭਾਰਤ ਵਲੋਂ ਪਾਕਿਸਤਾਨ ਰਵਾਨਾ ਕੀਤੇ ਗਏ ਪਰ ਹੁਣ ਆਈਸੀਪੀ ਪੋਸਟ ’ਤੇ 65 ਟਰੱਕਾਂ ’ਤੇ ਲੱਦਿਆ ਸਾਮਾਨ ਫਸਿਆ ਹੋਇਆ ਹੈ। ਭਾਰਤ ਤੋਂ ਮਾਲ ਦੇ ਇਕ ਦੋ ਟਰੱਕ ਹੀ ਪਾਕਿਸਤਾਨ ਜਾ ਰਹੇ ਹਨ ਪਰ ਪਾਕਿਸਤਾਨ ਵਲੋਂ ਰੋਕ ਲਾਏ ਜਾਣ ਤੋਂ ਬਾਅਦ ਹੁਣ ਕੋਈ ਵੀ ਟਰੱਕ ਭਾਰਤ ਲਈ ਰਵਾਨਾ ਨਹੀਂ ਹੋਇਆ।

ਉੱਧਰ ਅਫ਼ਗ਼ਾਨਿਸਤਾਨ ਤੋਂ ਆਉਣ ਵਾਲਾ ਸਾਮਾਨ ਪਹਿਲਾਂ ਵਾਂਗ ਜਾਰੀ ਹੈ। ਇਸ ਸਬੰਧੀ ਕਾਰੋਬਾਰੀਆਂ ਨੇ ਕਿਹਾ ਹੈ ਕਿ ਸ਼੍ਰੀਨਗਰ ਸਰਹੱਦ ਦੇ ਰਾਹ ਹਾਲੇ ਪਹਿਲਾਂ ਵਾਂਗ ਵਪਾਰ ਚੱਲ ਰਿਹਾ ਹੈ ਕਿਉਂਕਿ ਉੱਥੇ ਉਤਪਾਦਾਂ ਦੇ ਬਦਲੇ ਉਤਪਾਦਾਂ ਦਾ ਲੈਣ-ਦੇਣ ਹੁੰਦਾ ਹੈ।