PM CARES ਫੰਡ ਦੀ ਸਰਕਾਰੀ ਆਡੀਟਰ ਨਹੀਂ ਕਰਨਗੇ ਜਾਂਚ: ਸੂਤਰ
CBI ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਇਹ ਫੰਡ ਵਿਅਕਤੀਆਂ ਅਤੇ ਸੰਗਠਨਾਂ...
ਨਵੀਂ ਦਿੱਲੀ: ਕੋਰੋਨਾ ਵਾਇਰਸ ਵਰਗੀ ਵੱਡੀ ਬਿਮਾਰੀ ਦਾ ਸਾਹਮਣਾ ਕਰਨ ਲਈ ਪ੍ਰਾਇਮ ਮਨੀਸਟਰ ਸਿਟੀਜ਼ਨ ਅਸਿਸਟੈਂਸ ਐਂਡ ਰਿਲੀਫ ਇਨ ਐਮਰਜੈਂਸੀ ਸਿਚੁਏਸ਼ੰਸ ਜਾਂ PM CARES ਫੰਡ ਦਾ ਨਿਯੰਤਰ ਅਤੇ ਆਡੀਟਰ ਜਨਰਲ ਦੁਆਰਾ ਨਹੀਂ ਕਰਵਾਇਆ ਜਾਵੇਗਾ।
CBI ਦਫ਼ਤਰ ਦੇ ਸੂਤਰਾਂ ਨੇ ਕਿਹਾ ਕਿ ਇਹ ਫੰਡ ਵਿਅਕਤੀਆਂ ਅਤੇ ਸੰਗਠਨਾਂ ਦੇ ਦਾਨ ਤੇ ਆਧਾਰਿਤ ਹੈ ਇਸ ਲਈ ਉਹ ਇਸ ਚੈਰੀਟੇਬਲ ਟਰੱਸਟ ਦੇ ਆਡਿਟ ਦਾ ਕੋਈ ਅਧਿਕਾਰ ਨਹੀਂ ਹੈ। 28 ਮਾਰਚ ਨੂੰ ਕੈਬਨਿਟ ਦੁਆਰਾ ਗਠਿਤ PM CARES ਟਰੱਸਟ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਅਰਪਰਸਨ ਅਤੇ ਸੀਨੀਅਰ ਕੈਬਨਿਟ ਮੈਂਬਰ ਟਰਸਟੀ ਹਨ।
CAG ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜਦ ਤਕ ਟਰੱਸਟੀ ਉਹਨਾਂ ਨੂੰ ਆਡਿਟ ਕਰਨ ਨੂੰ ਨਹੀਂ ਕਹਿਣਗੇ ਉਦੋਂ ਤਕ ਉਹ ਖਾਤਿਆਂ ਨੂੰ ਆਡਿਟ ਨਹੀਂ ਕਰਨਗੇ। ਰਿਪੋਰਟਰਾਂ ਅਨੁਸਾਰ ਸਰਕਾਰੀ ਸੂਤਰਾਂ ਨੇ ਕਥਿਤ ਤੌਰ ਤੇ ਕਿਹਾ ਹੈ ਕਿ ਟਰਸਟੀਆਂ ਦੁਆਰਾ ਨਿਯੁਕਤ PM CARES ਫੰਡ ਦਾ ਸੁਤੰਤਰ ਅਡਿਟਰਾਂ ਦੁਆਰਾ ਆਡਿਟ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਤੋਂ ਪ੍ਰਧਾਨ ਮੰਤਰੀ ਕਾਰਪੋਰੇਟਸ ਅਤੇ ਉੱਘੀਆਂ ਜਨਤਕ ਸ਼ਖ਼ਸ਼ੀਅਤਾਂ ਦੁਆਰਾ ਆਰਥਿਕ ਯੋਗਦਾਨ ਕਰਨ ਦੀਆਂ ਕਈ ਅਪੀਲਾਂ ਕੀਤੀਆਂ ਗਈਆਂ ਹਨ। ਹਾਲ ਹੀ ਵਿਚ ਕੈਬਨਿਟ ਸਕੱਤਰਾਂ ਨੇ ਸਕੱਤਰਾਂ ਦੁਆਰਾ ਅਪੀਲ ਕੀਤੀ ਸੀ ਕਿ ਉਹ ਅਪਣੇ ਅਧਿਕਾਰੀਆਂ, ਸਰਵਜਨਿਕ ਖੇਤਰਾਂ ਦੇ ਕੰਮਾਂ ਅਤੇ ਹੋਰਨਾਂ ਲੋਕਾਂ ਤੋਂ PM CARES ਫੰਡ ਵਿਚ ਯੋਗਦਾਨ ਕਰਨ ਲਈ ਕਹਿਣ।
ਹਾਲਾਂਕਿ ਅਜਿਹੇ ਸਮੇਂ ਵਿਚ ਜਦੋਂ ਪ੍ਰਧਾਨ ਮੰਤਰੀ ਦਾ ਰਾਸ਼ਟਰੀ ਰਾਹਤ ਫੰਡ ਪਹਿਲਾਂ ਤੋਂ ਹੀ ਮੌਜੂਦ ਹੈ, ਵਿਰੋਧੀ ਧਿਰ ਨੇ ਇਸ ਫੰਡ ਦੀ ਜ਼ਰੂਰਤ ਤੇ ਸਵਾਲ ਖੜ੍ਹੇ ਕੀਤੇ ਸਨ। ਕਈ ਮੁੱਖ ਮੰਤਰੀਆਂ ਨੇ ਵੀ ਅਪਣੇ ਰਾਜ ਰਾਹਤ ਫੰਡ ਤੋਂ ਵਧ PM CARES ਫੰਡ ਨੂੰ ਤਰਜ਼ੀਹ ਦਿੱਤੇ ਜਾਣ ਤੇ ਸਵਾਲ ਖੜ੍ਹਾ ਕੀਤਾ ਸੀ।
ਸੂਤਰਾਂ ਮੁਤਾਬਕ PMNRF ਦਾ ਕੈਗ ਦੁਆਰਾ ਆਡਿਟ ਨਹੀਂ ਕੀਤਾ ਜਾਂਦਾ ਹੈ ਪਰ ਇਸ ਨੇ ਸਰਕਾਰ ਦੇ ਆਡਿਟਰ ਨੂੰ ਇਹ ਸਵਾਲ ਪੁੱਛਣ ਤੋਂ ਨਹੀਂ ਰੋਕਿਆ ਸੀ ਕਿ 2013 ਦੇ ਉੱਤਰਾਖੰਡ ਵਿਚ ਆਏ ਹੜ੍ਹ ਤੋਂ ਬਾਅਦ ਰਾਹਤ ਲਈ ਧਨ ਦਾ ਉਪਯੋਗ ਕਿਵੇਂ ਕੀਤਾ ਗਿਆ ਸੀ?
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।