'ਕੰਮਕਾਜ ਦਾ ਤਰੀਕਾ ਸੁਧਾਰੋ ਜਾਂ ਫਿਰ ਬਾਹਰ ਹੋ ਜਾਓ'
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ਹਿਰੀ ਸਰਕਾਰੀ ਬੈਂਕਾਂ (ਯੂਸੀਬੀ) ਨੂੰ ਅਪਣੇ ਪ੍ਰਬੰਧਨ ਅਤੇ ਕੰਮਕਾਜ ਦੇ ਤਰੀਕੇ 'ਚ ਸੁਧਾਰ ਕਰਨ ਲਈ ਕਿਹਾ ਹੈ.............
ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ਹਿਰੀ ਸਰਕਾਰੀ ਬੈਂਕਾਂ (ਯੂਸੀਬੀ) ਨੂੰ ਅਪਣੇ ਪ੍ਰਬੰਧਨ ਅਤੇ ਕੰਮਕਾਜ ਦੇ ਤਰੀਕੇ 'ਚ ਸੁਧਾਰ ਕਰਨ ਲਈ ਕਿਹਾ ਹੈ ਤਾਂ ਕਿ ਗਾਹਕ ਉਨ੍ਹਾਂ 'ਤੇ ਭਰੋਸਾ ਕਰ ਸਕਣ ਅਤੇ ਬੈਂਕ ਤਰਕਸੰਗਤ ਬਣ ਰਹਿ ਸਕਣ। ਪਿਛਲੇ ਕਰੀਬ ਇਕ ਦਹਾਕੇ ਤੋਂ ਯੂਸੀਬੀ ਦੀ ਬਾਜ਼ਾਰ ਹਿੱਸੇਦਾਰੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ।
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਐਨਐਸ ਵਿਸ਼ਵਨਾਥਨ ਨੇ ਕਿਹਾ ਕਿ 2002 'ਚ ਮਾਧਵਪੁਰਾ ਕੋ-ਆਪ੍ਰੇਟਿਵ ਬੈਂਕ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਤੋਂ ਯੂਸੀਬੀ ਦੀ ਬਾਜ਼ਾਰ ਹਿੱਸੇਦਾਰੀ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਇਹ ਵਿੱਤੀ ਸਾਲ 2001-02 ਦੇ 6.4 ਫ਼ੀ ਸਦੀ ਤੋਂ ਘਟ ਕੇ ਵਿੱਤੀ ਸਾਲ 2016-17 'ਚ 3.3 ਫ਼ੀ ਸਦੀ 'ਤੇ ਆ ਗਈ ਹੈ। ਕੇਂਦਰੀ ਬੈਂਕ ਨੇ ਸਰਕਾਰੀ ਬੈਂਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਜਾਂ ਤਾਂ ਅਪਣੇ ਕੰਮ ਕਾਰ ਦਾ ਤਰੀਕਾ ਸੁਧਾਰ ਲੈਣ ਜਾਂ ਬਾਹਰ ਹੋਣ ਜਾਣ। (ਏਜੰਸੀ)