ਚੰਦਾ ਕੋਛੜ ਨੂੰ ਸੇਬੀ ਨੇ ਭੇਜਿਆ ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੇਬੀ ਨੇ ਵੀਡੀਉਕਾਨ ਅਤੇ ਨਿਊਪਾਵਰ ਨਾਲ ਸੌਦੇ ਸਬੰਧੀ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਚ. ਅਤੇ ਐਮ.ਡੀ. ਚੰਦਾ ਕੋਚਰ ਨੂੰ ਨੋਟਿਸ ਭੇਜਿਆ। ਸਟਾਕ ਐਕਸਚੇਂਜ ...

Chanda Kochhar

ਸੇਬੀ ਨੇ ਵੀਡੀਉਕਾਨ ਅਤੇ ਨਿਊਪਾਵਰ ਨਾਲ ਸੌਦੇ ਸਬੰਧੀ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੀ.ਈ.ਚ. ਅਤੇ ਐਮ.ਡੀ. ਚੰਦਾ ਕੋਚਰ ਨੂੰ ਨੋਟਿਸ ਭੇਜਿਆ। ਸਟਾਕ ਐਕਸਚੇਂਜ ਫ਼ਾਈਲਿੰਗ ਜ਼ਰੀਏ ਇਹ ਜਾਣਕਾਰੀ ਦਿੰਦੇ ਹੋਏ ਆਈ.ਸੀ.ਆਈ.ਸੀ.ਆਈ. ਬੈਂਕ ਨੇ ਕਿਹਾ ਕਿ ਸੇਬੀ ਨੂੰ ਇਸ ਸਬੰਧੀ ਉਚਿਤ ਜਵਾਬ ਦਿਤਾ ਜਾਵੇਗਾ। ਨਿਊਪਾਵਰ ਨਾਲ ਚੰਦਾ ਕੋਚਰ ਦੇ ਪਤੀ ਦੀਪਕ ਕੋਛੜ ਦੇ ਇਕਨਾਮਿਕ ਇੰਟਰਸਟ ਜੁੜੇ ਹੋਏ ਹਨ।

ਸੀ.ਬੀ.ਆਈ. ਨੇ ਆਈ.ਸੀ.ਆਈ.ਸੀ.ਆਈ. ਬੈਂਕ ਵਲੋਂ 2012 'ਚ ਵੀਡੀਉਕਾਨ ਗਰੁਪ ਨੂੰ ਦਿਤੇ ਗਏ 3,250 ਕਰੋੜ ਰੁਪਏ ਦੇ ਲੋਨ ਅਤੇ ਇਸ 'ਚ ਕੋਛੜ ਦੇ ਪਤੀ ਦੀਪਕ ਕੋਛੜ ਦੀ ਸੰਭਾਵਤ ਭੂਮਿਕਾ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਰੀਪੋਰਟਾਂ 'ਚ ਦੋਸ਼ ਲਗਾਇਆ ਗਿਆ ਸੀ ਕਿ ਵੀਡੀਉਕਾਨ ਚੇਅਰਮੈਨ ਵੇਣੁਗੋਪਾਲ ਧੂਤ ਨੇ ਆਈ.ਸੀ.ਆਈ.ਸੀ.ਆਈ. ਸਮੇਤ ਬੈਂਕਾਂ ਦੇ ਕੰਸੋਰਟੀਅਮ ਤੋਂ ਵੀਡੀਉਕਾਨ ਨੂੰ ਲੋਨ ਮਿਲਣ ਤੋਂ ਬਾਅਦ ਨਿਊਪਾਵਰ ਰਿਨਿਊਏਬਲਜ਼ 'ਚ 64 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।

ਹਾਲਾਂ ਕਿ ਆਈ.ਸੀ.ਆਈ.ਸੀ.ਆਈ. ਬੈਂਕ ਨੇ ਲੋਨ 'ਚ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਉਹ ਵੀਡੀਉਕਾਨ ਨੂੰ ਕਰਜ਼ ਦੇਣ ਵਾਲੇ ਕੰਸੋਰਟੀਅਮ ਦਾ ਹਿੱਸਾ ਸੀ। ਬੈਂਕ ਨੇ ਫ਼ਾਈਲਿੰਗ 'ਚ ਕਿਹਾ ਕਿ ਐਮ.ਡੀ. ਅਤੇ ਸੀ.ਈ.ਓ. ਅਤੇ ਬੈਂਕ ਨੂੰ ਇਸ ਸਬੰਧੀ ਸੇਬੀ ਤੋਂ 24 ਮਈ ਨੂੰ ਨੋਟਿਸ ਮਿਲਿਆ ਸੀ, ਜਿਸ 'ਚ ਲਿਸਟਿੰਗ ਐਗਰੀਮੈਂਟ ਅਤੇ ਸੇਬੀ (ਲਿਸਟਿੰਗ ਆਬਲੀਗੇਸ਼ਨਜ਼ ਅਤੇ ਡਿਸਕਲੋਜ਼ਰ ਰਿਕਵਾਰਮੈਂਟਜ਼) ਰੈਗੂਲੇਸ਼ਨ, 2015 ਦੇ ਚੋਣਵੇਂ ਪ੍ਰੋਵੀਜ਼ਨਜ਼ ਦਾ ਪਾਲਣ ਨਾ ਕਰਨ ਦੇ ਮਾਮਲੇ 'ਚ ਜਵਾਬ ਮੰਗਿਆ ਗਿਆ ਸੀ।

ਇਸ 'ਚ ਕਿਹਾ ਗਿਆ ਹੈ ਕਿ ਬੈਂਕ, ਉਸ ਦੀ ਐਮ.ਡੀ. ਅਤੇ ਸੀ.ਈ.ਓ. ਵਲੋਂ ਦਿਤੀ ਗਈ ਜਾਣਕਾਰੀ ਦੇ ਆਧਾਰ 'ਤੇ ਸੇਬੀ ਨੇ ਨੋਟਿਸ ਭੇਜਿਆ ਹੈ ਅਤੇ ਬੈਂਕ ਤੇ ਵੀਡੀਉਕਾਨ ਗਰੁਪ ਦਰਮਿਆਨ ਹੋਏ ਸੌਦੇ, ਵੀਡੀਉਕਾਨ ਗਰੁਪ ਅਤੇ ਨਿਊਪਾਵਰ ਦਰਮਿਆਨ ਹੋਏ ਕਥਿਤ ਸਮਝੌਤੇ 'ਤੇ ਜਵਾਬ ਮੰਗਿਆ ਗਿਆ ਹੈ। ਨਿਊਪਾਵਰ ਅਜਿਹੀ ਐਂਟਟੀ ਹੈ, ਜਿਸ ਨਾਲ ਬੈਂਕ ਦੀ ਐਮ.ਡੀ. ਅਤੇ ਸੀ.ਈ.ਓ. ਦੇ ਪਤੀ ਦੀਪਕ ਕੋਛੜ ਦੇ ਇਕਨਾਮਿਕ ਇੰਟਰਸਟ ਜੁੜੇ ਹੋਏ ਹਨ।   (ਏਜੰਸੀ)