ਦ੍ਰਸ਼ਟੀਹੀਣ ਲੋਕਾਂ ਨੂੰ ਨੋਟ ਪਛਾਣਨ 'ਚ ਮਦਦ ਲਈ ਡਿਵਾਈਸ 'ਤੇ ਕੰਮ ਕਰ ਰਿਹੈ ਆਰਬੀਆਈ

ਏਜੰਸੀ

ਖ਼ਬਰਾਂ, ਵਪਾਰ

ਦ੍ਰਸ਼ਟੀਹੀਣ ਨੂੰ ਨੋਟ ਪਛਾਣਨ ਲਈ 100 ਰੁਪਏ ਅਤੇ ਉਸ ਤੋਂ ਉਤੇ ਦੇ ਨੋਟਾਂ ਦੀ ਛਪਾਈ ਇਸ ਤਰੀਕੇ ਨਾਲ ਹੁੰਦੀ ਹੈ ਜਿਸ ਦੇ ਨਾਲ ਉਹ ਛੁਹ ਕੇ ਉਸ ਨੂੰ ਪਹਿਚਾਣ ਸਕਣ।...

Identify Currency

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅੰਨ੍ਹਿਆਂ ਨੂੰ ਨੋਟਾਂ ਦੀ ਪਹਿਚਾਣ ਕਰਨ ਵਿਚ ਸੌਖ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਆਰਬੀਆਈ ਮੋਬਾਈਲ ਫੋਨ ਅਧਾਰਿਤ ਹੱਲ ਖੋਜ ਰਿਹਾ ਹੈ। ਮੌਜੂਦਾ ਸਮੇਂ 'ਚ, ਦ੍ਰਸ਼ਟੀਹੀਣ ਨੂੰ ਨੋਟ ਪਛਾਣਨ ਲਈ 100 ਰੁਪਏ ਅਤੇ ਉਸ ਤੋਂ ਉਤੇ ਦੇ ਨੋਟਾਂ ਦੀ ਛਪਾਈ ਇਸ ਤਰੀਕੇ ਨਾਲ ਹੁੰਦੀ ਹੈ ਜਿਸ ਦੇ ਨਾਲ ਉਹ ਛੁਹ ਕੇ ਉਸ ਨੂੰ ਪਹਿਚਾਣ ਸਕਣ। ਫਿਲਹਾਲ ਦੇਸ਼ ਵਿਚ 10, 20, 50, 100, 200, 500 ਅਤੇ 2000 ਰੁਪਏ ਦੇ ਨੋਟ ਚੱਲਣ ਵਿਚ ਹਨ।

ਦੇਸ਼ ਵਿਚ ਲਗਭੱਗ 80 ਲੱਖ ਅੰਨ੍ਹੇ ਜਾਂ ਦ੍ਰਸ਼ਟੀਹੀਣ ਲੋਕ ਹਨ, ਜਿਨ੍ਹਾਂ ਨੂੰ ਕੇਂਦਰੀ ਬੈਂਕ ਦੀ ਨਵੀਂ ਪਹਿਲ ਤੋਂ ਫ਼ਾਇਦਾ ਮਿਲ ਸਕਦਾ ਹੈ। ਆਰਬੀਆਈ ਨੇ ਜੂਨ 2018 ਵਿਚ ਐਲਾਨ ਕੀਤਾ ਕਿ ਉਹ ਅੰਨ੍ਹਿਆਂ ਵਲੋਂ ਮੁਦਰਾ ਦੀ ਪਹਿਚਾਣ ਕਰਨ ਵਿਚ ਮਦਦ ਕਰਨ ਲਈ ਉਚਿਤ ਸਮੱਗਰੀ ਜਾਂ ਸਿਸਟਮ ਦੀ ਯੋਗਤਾ ਦਾ ਪਤਾ ਲਗਾਵੇਗਾ। ਇਸ ਤਰਜ 'ਤੇ ਹੁਣ ਆਰਬੀਆਈ ਨੇ ਭਾਰਤੀ ਮੁੱਲ ਦੀ ਸ਼੍ਰੇਣੀ ਦੀ ਪਹਿਚਾਣ ਲਈ ਸਿਸਟਮ/ ਸਮੱਗਰੀ ਵਿਕਸਿਤ ਕਰਨ ਲਈ ਵੈਂਡਰਾਂ ਤੋਂ ਰੁਚੀ ਪੱਤਰ ਮੰਗਾਏ ਹਨ।

ਨਿਵਿਦਾ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਹੱਥ ਨਾਲ ਚੱਲਣ ਵਾਲਾ ਇਹ ਸਿਸਟਮ ਨੋਟਾਂ ਦੇ ਮੁੱਲ ਵਰਗ ਦੀ ਪਛਾਣ ਕਰਨ ਵਿਚ ਸਮਰੱਥਾਵਾਨ ਹੋਣਾ ਚਾਹਿਦਾ ਹੈ। ਜਦੋਂ ਵੀ ਬੈਂਕ ਨੋਟ ਨੂੰ ਇਸ ਦੇ ਸਾਹਮਣੇ / ਕੋਲ / ਇਸ ਦੇ ਅੰਦਰ ਜਾਂ ਉਸ ਤੋਂ ਹੋ ਕੇ ਲੰਘਾਇਆ ਜਾਵੇ ਤਾਂ ਕੁੱਝ ਹੀ ਸੈਕਿੰਡ (ਦੋ ਸੈਕਿੰਡ ਜਾਂ ਉਸ ਤੋਂ ਵੀ ਘੱਟ ਸਮੇਂ ਵਿਚ ਹਿੰਦੀ / ਅੰਗ੍ਰੇਜ਼ੀ ਵਿਚ ਮੂਲ ਵਰਗ ਦੀ ਜਾਣਕਾਰੀ ਮਿਲਣੀ ਚਾਹਿਦੀ ਹੈ ਭਾਵ ਇਹ ਪਤਾ ਚੱਲਣਾ ਚਾਹਿਦਾ ਹੈ ਕਿ ਨੋਟ ਕਿੰਨੇ ਦਾ ਹੈ।

ਹੱਲ ਪੂਰੀ ਤਰ੍ਹਾਂ ਨਾਲ ਸਾਫਟਵੇਅਰ ਆਧਾਰਿਤ ਹੋ ਸਕਦਾ ਹੈ ਜੋ ਮੋਬਾਇਲ ਫੋਨ ਜਾਂ ਹਾਰਡਵੇਅਰ ਦੀ ਮਦਦ ਨਾਲ ਜਾਂ ਦੋਨਾਂ ਦੇ ਜੋੜ ਨਾਲ ਚੱਲਣ ਵਿਚ ਸਮਰੱਥਾਵਾਨ ਹੋ। ਜੇਕਰ ਹੱਲ ਹਾਰਡਵੇਅਰ ਆਧਾਰਿਤ ਹੱਲ ਹੋਵੇ ਤਾਂ ਬੈਟਰੀ ਨਾਲ ਚੱਲਣ ਵਾਲਾ, ਰਿਚਾਰਜ ਹੋ ਜਾਣ ਵਾਲਾ, ਛੋਟਾ ਅਤੇ ਫੜਨ ਵਿਚ ਆਰਾਮਦਾਇਕ ਹੋਵੇ। ਨਾਲ ਹੀ ਉਸ ਨੂੰ ਫਾਲਤੂ ਰੋਸ਼ਨੀ ਦੀ ਲੋੜ ਨਹੀਂ ਹੋਣੀ ਚਾਹਿਦੀ।