ਪੀਐਮ ਮੋਦੀ ਪ੍ਰਸੰਸਕ ਦੀ ਟਵਿਟਰ 'ਤੇ ਮੰਗੀ ਮੁਰਾਦ ਹੋਈ ਪੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨੇ ਅਪਣੇ ਟਵਿਟਰ ਹੈਂਡਲ ਤੋਂ ਦਿਤੀਆਂ ਸ਼ੁਭਕਾਮਨਾਵਾਂ

file photo

ਨਵੀਂ ਦਿੱਲੀ : ਨਵੇਂ ਵਰ੍ਹੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿਤੀਆਂ। ਇਸੇ ਦੌਰਾਨ ਦੇਸ਼ ਦੇ ਲੱਖਾਂ ਲੋਕਾਂ ਨੇ ਵੀ ਉਨ੍ਹਾਂ ਨੂੰ ਵਧਾਈ ਦਿਤੀ। ਨਵੇਂ ਸਾਲ ਦੇ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨੇ ਵਿਲੱਖਣ ਤਰੀਕੇ ਜ਼ਰੀਏ ਲੋਕਾਂ ਨਾਲ ਰਾਬਤਾ ਕਾਇਮ ਕੀਤਾ।

ਨਵੇਂ ਸਾਲ ਮੌਕੇ ਪ੍ਰਧਾਨ ਮੰਤਰੀ ਨੇ ਅਪਣੇ ਅਧਿਕਾਰਕ ਟਵਿਟਰ ਹੈਂਡਲ 'ਤੇ ਸੰਦੇਸ਼ਾਂ ਨੂੰ ਲੋਕਾਂ ਨਾਲ ਸਾਂਝਾ ਕੀਤਾ। ਇਸੇ ਦੌਰਾਨ ਇਕ ਸੰਦੇਸ਼ ਅਜਿਹਾ ਵੀ ਆਇਆ ਜਿਸ ਨੇ ਸਭਨਾਂ ਦਾ ਧਿਆਨ ਅਪਣੇ ਵੱਲ ਆਕਰਸ਼ਿਤ ਕੀਤਾ।

ਅਸਲ ਵਿਚ ਇਹ ਸੰਦੇਸ਼ ਪ੍ਰਧਾਨ ਮੰਤਰੀ ਮੋਦੀ ਦੇ ਇਕ ਪ੍ਰਸੰਸਕ ਦਾ ਹੈ। ਉਸ ਨੇ ਨਵੇਂ ਸਾਲ ਮੌਕੇ ਪੀਐਮ ਮੋਦੀ ਤੋਂ ਤੋਹਫ਼ੇ ਦੀ ਮੰਗ ਕੀਤੀ। ਇਹ ਤੋਹਫ਼ਾ ਉਸ ਨੂੰ ਫਾਅਲੋ ਕਰਨ ਦੇ ਰੂਪ ਵਿਚ ਮੰਗਿਆ ਗਿਆ ਸੀ।

ਪੀਐਮ ਨੇ ਵੀ ਅਪਣੇ ਪ੍ਰਸੰਸਕ ਦੀ ਮਨੋਕਾਮਨਾ ਪੂਰੀ ਕਰਦਿਆਂ ਉਸ ਨੂੰ ਫਾਅਲੋ ਕੀਤਾ ਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿਤੀਆਂ। ਇਸ ਤਰ੍ਹਾਂ ਅੰਕਿਤ ਦੁਬੇ ਨਾਮ ਤੋਂ ਪ੍ਰਸੰਸਕ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਇਕ ਅਨੋਖਾ ਗਿਫਟ ਦਿਤਾ। ਅੰਕਿਤ ਪੇਸ਼ੇ ਤੋਂ ਇੰਜੀਨੀਅਰ ਹੈ ਅਤੇ ਖੁਦ ਨੂੰ ਪ੍ਰਧਾਨ ਮੰਤਰੀ ਦਾ ਪ੍ਰਸੰਸਕ ਦੱਸਦਾ ਹੈ।

ਕਾਬਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਸਾਲ ਮੌਕੇ ਉਨ੍ਹਾਂ ਲੋਕਾਂ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਵਧਾਈ ਦਿਤੀ ਜੋ ਉਨ੍ਹਾਂ ਦੇ ਸੰਕਲਪਾਂ ਨੂੰ ਅੱਗੇ ਵਧਾਉਂਦੇ ਹੋਏ ਨਜ਼ਰ ਆਏ। ਇਨ੍ਹਾਂ 'ਚ ਅੰਬਿਕਾਪੁਰ ਦੇ ਸਕੂਲੀ ਵਿਦਿਆਰਥੀ ਵੀ ਸ਼ਾਮਲ ਸਨ।

ਪ੍ਰਧਾਨ ਮੰਤਰੀ ਮੋਦੀ ਨੇ ਪਲਾਸਟਿਕ ਮੁਕਤੀ ਮੁਹਿੰਮ 'ਚ ਯੋਗਦਾਨ ਪਾਉਣ ਵਾਲਿਆਂ ਨੂੰ ਵੀ ਸ਼ੁਭਕਾਮਨਾਵਾਂ ਦਿਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਅਨੋਖੀ ਪਹਿਲ ਲੋਕਾਂ ਨੂੰ ਕਾਫੀ ਭਾਅ ਰਹੀ ਹੈ। ਪ੍ਰਧਾਨ ਮੰਤਰੀ ਦੀਆਂ ਸ਼ੁਭਇਛਾਵਾਂ ਹਾਸਲ ਕਰਨ ਵਾਲੇ ਲੋਕ ਕਾਫ਼ੀ ਖੁਸ਼ ਨਜ਼ਰ ਆਏ।