ਤੂਤੀਕਰਨ ਪੁਲਿਸ ਗੋਲੀਬਾਰੀ : ਹਾਈਕੋਰਟ ਨੇ ਤਾਮਿਲਨਾਡੂ ਸਰਕਾਰ ਤੋਂ 6 ਜੂਨ ਤਕ ਜਵਾਬ ਮੰਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਗੋਲੀਬਾਰੀ ਨੂੰ ਮਦਰਾਸ ਹਾਈ ਕੋਰਟ ਨੇ ਬੇਹੱਦ ਗੰਭੀਰਤਾ ਨਾਲ ਲਿਆ

madras high court

ਤੂਤੀਕਰਨ ਵਿਚ ਭੀੜ 'ਤੇ ਪੁਲਿਸ ਗੋਲੀਬਾਰੀ ਨੂੰ ਮਦਰਾਸ ਹਾਈ ਕੋਰਟ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਮਦਰਾਸ ਹਾਈ ਕੋਰਟ ਨੇ ਤਾਮਿਲਨਾਡੂ ਸਰਕਾਰ ਨੂੰ 6 ਜੂਨ ਤਕ ਇਹ ਜਵਾਬ ਦੇਣ ਲਈ ਕਿਹਾ ਹੈ ਕਿ ਆਖ਼ਰ ਉਹ ਕਿਹੜੇ ਹਾਲਾਤ ਤੂਤੀਕਰਨ ਵਿਚ ਪੈਦਾ ਹੋ ਗਏ ਸਨ ਜਿਸ ਦੇ ਕਾਰਨ ਪੁਲਿਸ ਨੂੰ ਗੋਲੀਬਾਰੀ ਕਰਨੀ ਪਈ। 

ਜ਼ਿਕਰਯੋਗ ਹੈ ਕਿ ਤੂਤੀਕਰਨ ਵਿਚ ਸਟਰਲਾਈਟ ਕਾਪਰ ਪਲਾਂਟ ਦੇ ਵਿਸਤਾਰ ਵਿਰੁਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ 22 ਮਈ ਨੂੰ ਪੁਲਿਸ ਨੇ ਫਾਈਰਿੰਗ ਕੀਤੀ ਸੀ। ਇਸ ਘਟਨਾ ਵਿਚ 13 ਲੋਕਾਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਸਨ। ਪ੍ਰਦਰਸ਼ਨਕਾਰੀ ਪ੍ਰਦੂਸ਼ਣ ਕਾਰਨ ਸਟਰਲਾਈਟ ਪਲਾਂਟ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਸਨ।