ਚੰਗਾ ਸੰਕੇਤ : ਆਜ਼ਾਦੀ ਤੋਂ ਪਹਿਲਾਂ ਦਿੱਲੀ ਛੱਡ ਗਏ ਦੁਰਲਭ ਪ੍ਰਜਾਤੀ ਦੇ ਉੱਲੂਆਂ ਦੀ ਹੋਈ ਘਰ ਵਾਪਸੀ
ਦਿੱਲੀ ਦੀ ਆਬੋ ਹਵਾ ਪਿਛਲੇ ਕੁੱਝ ਦਹਾਕਿਆਂ ਦੌਰਾਨ ਇੰਨੀ ਖ਼ਰਾਬ ਹੋਈ ਕਿ ਇੱਥੇ ਸਦੀਆਂ ਤੋਂ ਰਹਿ ਰਹੇ ਦੁਰਲਭ ਕਿਸਮ ਦੇ ਉੱਲੂਆਂ ਦੀ ਪ੍ਰਜਾਤੀ ਗਾਇਬ ਜਿਹੀ ਹੋ ਗਈ ਸੀ ...
rare type owls in delhi
ਨਵੀਂ ਦਿੱਲੀ : ਦਿੱਲੀ ਦੀ ਆਬੋ ਹਵਾ ਪਿਛਲੇ ਕੁੱਝ ਦਹਾਕਿਆਂ ਦੌਰਾਨ ਇੰਨੀ ਖ਼ਰਾਬ ਹੋਈ ਕਿ ਇੱਥੇ ਸਦੀਆਂ ਤੋਂ ਰਹਿ ਰਹੇ ਦੁਰਲਭ ਕਿਸਮ ਦੇ ਉੱਲੂਆਂ ਦੀ ਪ੍ਰਜਾਤੀ ਗਾਇਬ ਜਿਹੀ ਹੋ ਗਈ ਸੀ ਪਰ ਹੁਣ ਇੱਥੋਂ ਰੁਖ਼ਸਤ ਹੋਏ ਇਨ੍ਹਾਂ ਦੁਰਲਭ ਪ੍ਰਜਾਤੀ ਦੇ ਉੱਲੂਆਂ ਨੇ ਫਿਰ ਤੋਂ ਦਿੱਲੀ ਦਾ ਰੁਖ਼ ਕੀਤਾ ਹੈ। ਜਿਸ ਤੋਂ ਇੰਝ ਜਾਪਦਾ ਹੈ ਕਿ ਦਿੱਲੀ ਦੀ ਆਬੋ ਹਵਾ ਵਿਚ ਕੁੱਝ ਅਜਿਹੀ ਤਬਦੀਲੀ ਜ਼ਰੂਰ ਆਈ ਹੈ ਜੋ ਇਨ੍ਹਾਂ ਦੁਰਲਭ ਪੰਛੀਆਂ ਲਈ ਅਨੁਕੂਲ ਹੈ।