ਖ਼ੁਦ ਨੂੰ ਵੱਡੇ ਹਸਪਤਾਲ ਦਾ PRO ਦੱਸਣ ਵਾਲਾ ਫਰਜ਼ੀ ਟੀਕਾਕਰਨ ਦਾ ਮਾਸਟਰ ਮਾਈਂਡ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੇਸ਼ ਵਿਚ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਦੌਰਾਨ ਕਈ ਥਾਵਾਂ ਤੋਂ ਫਰਜ਼ੀ ਟੀਕਾਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।

Mastermind of fake vaccination arrested

ਮੁੰਬਈ: ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੇਸ਼ ਵਿਚ ਟੀਕਾਕਰਨ (Covid Vaccination) ਮੁਹਿੰਮ ਜਾਰੀ ਹੈ। ਇਸ ਦੌਰਾਨ ਕਈ ਥਾਵਾਂ ਤੋਂ ਫਰਜ਼ੀ ਟੀਕਾਕਰਨ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਦੇ ਚਲਦਿਆਂ ਮੁੰਬਈ ਪੁਲਿਸ ਨੇ ਫਰਜ਼ੀ ਟੀਕਾਕਰਨ (Fake Vaccination ) ਸਬੰਧੀ ਖੁਲਾਸੇ ਤੋਂ ਬਾਅਦ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ (Mastermind of fake vaccination arrested) ਕੀਤਾ ਹੈ।  ਆਰੋਪੀ ਦਾ ਨਾਂਅ ਰਾਜੇਸ਼ ਪਾਂਡੇ ਹੈ। ਪੁਲਿਸ ਅਨੁਸਾਰ ਆਰੋਪੀ ਰਾਜੇਸ਼ ਪਾਂਡੇ ਨੇ ਖੁਦ ਨੂੰ ਵੱਡੇ ਹਸਪਤਾਲ ਦਾ ਪੀਆਰਓ ਦੱਸਿਆ ਸੀ ਅਤੇ ਟੀਕਾਕਰਨ ਦੇ ਫਰਜ਼ੀ ਕੈਂਪ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਹੋਰ ਪੜ੍ਹੋ: 50 ਲੱਖ ਦੀ ਬੀਮਾ ਸਕੀਮ ਦੇ ਲਾਭ ਤੋਂ ਵਾਂਝੇ ਹਨ ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਡਾਕਟਰਾਂ ਦੇ ਪਰਿਵਾਰ

ਰਾਜੇਸ਼ ਖਿਲਾਫ਼ ਅੰਬੋਲੀ ਪੁਲਿਸ ਸਟੇਸ਼ਨ ਨੇ ਕੇਸ ਦਰਜ ਕੀਤਾ ਹੈ। ਅਰੋਪੀਆਂ ਨੇ ਕਵਾਨ ਇਵੈਂਟ ਮੈਨੇਜਮੈਂਟ ਕੰਪਨੀ ਦੇ 218 ਲੋਕਾਂ ਨੂੰ ਟੀਕਾ ਲਗਾਇਆ ਸੀ। ਹੁਣ ਤੱਕ ਦਰਜ ਹੋਈਆਂ 10 ਐਫਆਈਆਰ ਵਿਚ ਕੁੱਲ 12 ਆਰੋਪੀ ਗ੍ਰਿਫ਼ਤਾਰ ਹੋ ਚੁੱਕੇ ਹਨ। ਦੱਸ ਦਈਏ ਕਿ ਮੁੰਬਈ ਦੀ ਇਕ ਹੀਰਾ ਕੰਪਨੀ ਦੇ 600 ਤੋਂ ਵੱਧ ਕਰਮਚਾਰੀਆਂ ਲਈ ਫਰਜ਼ੀ ਕੋਵਿਡ -19 ਟੀਕਾਕਰਨ ਕੈਂਪ (Fake Vaccination Camp) ਲਗਾਇਆ ਗਿਆ ਸੀ।

ਹੋਰ ਪੜ੍ਹੋ: ਆਮ ਆਦਮੀ ਨੂੰ ਲੱਗਿਆ ਝਟਕਾ, ਪੈਟਰੋਲ- ਡੀਜ਼ਲ ਤੋਂ ਬਾਅਦ ਹੁਣ LPG ਸਿਲੰਡਰ ਹੋਇਆ ਮਹਿੰਗਾ

ਮਾਮਲੇ ਵਿਚ ਮੁੰਬਈ ਪੁਲਿਸ ਨੇ ਸ਼ੁੱਕਰਵਾਰ ਨੂੰ ਚਾਰ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਹੁਣ ਤੱਕ ਦੀ ਕਾਰਵਾਈ ਵਿਚ ਮੁੱਖ ਮੁਲਜ਼ਮ ਡਾਕਟਰ ਮਨੀਸ਼ ਤ੍ਰਿਪਾਠੀ ਸਣੇ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਮੀ ਨਿੱਜੀ ਹਸਪਤਾਲਾਂ ਨਾਲ ਸਬੰਧ ਹੋਣ ਦਾ ਦਾਅਵਾ ਕਰਨ ਵਾਲੇ ਇਸ ਗਿਰੋਹ ਨੇ ਕਥਿਤ ਤੌਰ 'ਤੇ ਵੱਡੀਆਂ ਰਿਹਾਇਸ਼ੀ ਸੁਸਾਇਟੀਆਂ ਅਤੇ ਨਿੱਜੀ ਕੰਪਨੀਆਂ ਵਿਚ ਅਣਅਧਿਕਾਰਤ ਅਤੇ ਜਾਅਲੀ ਟੀਕਾਕਰਨ ਕੈਂਪ ਲਗਾਏ ਸਨ।

ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੁੱਝ ਵਿਧਾਇਕਾਂ ਨੂੰ ਲੰਚ 'ਤੇ ਬੁਲਾਇਆ 

ਸ਼ਹਿਰ ਦੀ ਇੰਟਰ ਕਾਂਟੀਨੈਂਟਲ ਡਾਇਮੰਡ ਕੰਪਨੀ ਨੇ ਹਾਲ ਹੀ ਵਿਚ ਗਿਰੋਹ ਖ਼ਿਲਾਫ਼ ਆਪਣੇ 618 ਕਰਮਚਾਰੀਆਂ ਲਈ ਅਜਿਹਾ ਕੈਂਪ ਲਗਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਸ਼ਿਕਾਇਤ ਦਰਜ ਕਰਾਈ ਸੀ। ਸ਼ਿਕਾਇਤ ਅਨੁਸਾਰ ਡਾ: ਮਨੀਸ਼ ਤ੍ਰਿਪਾਠੀ, ਡਾ: ਅਨੁਰਾਗ ਕਰੀਮ ਅਤੇ ਰੋਸ਼ਨੀ ਪਟੇਲ ਨੇ 23, 24 ਅਤੇ 28 ਅਪ੍ਰੈਲ ਨੂੰ ਕਾਂਦੀਵਾਲੀ (ਪੂਰਬੀ) ਉਪਨਗਰ ਵਿਚ ਕੰਪਨੀ ਦੇ ਕਰਮਚਾਰੀਆਂ ਲਈ ਇਕ ਕੈਂਪ ਲਗਾਇਆ ਸੀ। ਸਮਤਾ ਨਗਰ ਪੁਲਿਸ ਨੇ ਇਸ ਮਾਮਲੇ ਵਿਚ ਧਾਰਾ 308, 420 (ਧੋਖਾਧੜੀ) ਅਤੇ 120-ਬੀ (ਸਾਜ਼ਿਸ਼) ਦੇ ਤਹਿਤ ਕੇਸ ਦਰਜ ਕੀਤਾ ਹੈ।