ਆਗਰਾ ਐਕਸਪ੍ਰੈਸਵੇ 'ਤੇ 50 ਫੁੱਟ ਡੂੰਘੀ ਖੱਡ 'ਚ ਡਿੱਗੀ ਐਸਯੂਵੀ, ਬਾਲ-ਬਾਲ ਬਚੇ ਸਵਾਰ
ਉੱਤਰ ਪ੍ਰਦੇਸ਼ ਦੇ ਆਗਰਾ - ਲਖਨਊ ਐਕਸਪ੍ਰੇਸਵੇ ਉੱਤੇ ਬੁੱਧਵਾਰ ਸਵੇਰੇ ਅਚਾਨਕ ਸਰਵਿਸ ਲੇਨ ਧਸ ਗਈ ਹੈ
ਆਗਰਾ, ਉੱਤਰ ਪ੍ਰਦੇਸ਼ ਦੇ ਆਗਰਾ - ਲਖਨਊ ਐਕਸਪ੍ਰੇਸਵੇ ਉੱਤੇ ਬੁੱਧਵਾਰ ਸਵੇਰੇ ਅਚਾਨਕ ਸਰਵਿਸ ਲੇਨ ਧਸ ਗਈ ਹੈ। ਇਸ ਦੌਰਾਨ ਤੇਜ਼ ਰਫਤਾਰ ਨਾਲ ਆ ਰਹੀ ਇੱਕ ਐਸਯੂਵੀ ਇਸ ਸਰਵਿਸ ਲੇਨ ਵਿਚ ਜਾ ਡਿੱਗੀ। ਦੱਸ ਦਈਏ ਕਿ ਸਰਵਿਸ ਲੇਨ ਦਾ ਇਹ ਟੋਏ ਛੋਟਾ ਨਹੀਂ, ਸਗੋਂ 50 ਫੁੱਟ ਡੂੰਘਾ ਸੀ ਅਤੇ ਕਾਰ ਉਸ ਦੇ ਵਿਚ ਵਿਚਾਲੇ ਜਾਕੇ ਫਸ ਗਈ। ਇਹ ਘਟਨਾ ਚ ਬਚਾਅ ਉਸ ਸਮੇਂ ਹੋਇਆ ਜਦੋਂ ਕਾਰ ਸਿੱਧੀ ਖੱਡ ਵਿਚ ਡਿੱਗਣ ਦੀ ਬਜਾਏ ਉਸ ਵਿਚ ਬਣੀ ਇਕ ਜਗ੍ਹਾ ਵਿਚ ਜਾਕੇ ਫਸ ਗਈ, ਜਿਸ ਦੇ ਨਾਲ ਕਾਰ ਵਿੱਚ ਬੈਠੇ ਲੋਕ ਸੁਰੱਖਿਅਤ ਬਾਹਰ ਕੱਢੇ ਜਾ ਸਕੇ।
ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਜੇਕਰ ਕਾਰ ਥੋੜ੍ਹੀ ਵੀ ਟੇਢੀ ਹੁੰਦੀ ਤਾਂ ਸਿੱਧੀ 50 ਫੀਟ ਡੂੰਘੀ ਖੱਡ ਵਿਚ ਡਿਗਦੀ ਅਤੇ ਕਾਰ ਸਵਾਰਾਂ ਦਾ ਬਚਣਾ ਮੁਸ਼ਕਿਲ ਹੋ ਜਾਂਦਾ।ਸਮਾਜਵਾਦੀ ਸਰਕਾਰ ਵਿਚ ਇਸ ਐਕਸਪ੍ਰੈੱਸਵੇ ਨੂੰ 22 ਮਹੀਨੇ ਦੇ ਸਮੇਂ ਵਾਲੇ ਰਿਕਾਰਡ ਵਿਚ ਬਣਾਇਆ ਗਿਆ ਸੀ। ਇਸ ਨੂੰ ਬਣਾਉਣ ਵਿਚ 13,200 ਕਰੋੜ ਰੁਪਏ ਖਰਚ ਹੋਏ ਸਨ। ਐਕਸਪ੍ਰੈੱਸਵੇ ਦਾ ਉਦਘਾਟਨ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ 21 ਨਵੰਬਰ 2016 ਨੂੰ ਕੀਤਾ ਸੀ।