ਵਿਵੇਕ ਡੋਭਾਲ ਦੀ ਮਾਣਹਾਨੀ ਪਟੀਸ਼ਨ 'ਤੇ ਜੈਰਾਮ ਤੇ ਕੈਰਾਵੈਨ ਦਾ ਸੰਪਾਦਕ ਅਦਾਲਤ ਵਲੋਂ ਤਲਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਇਕ ਅਦਾਲਤ ਨੇ ਰਾਸ਼ਟਰੀ ਸੁਰਖਿਆ ਸਲਾਹਕਾਰ ਅਜੀਤ ਡੋਭਾਲ ਦੇ ਬੇਟੇ ਵਿਵੇਕ ਡੋਭਾਲ ਵਲੋਂ ਦਰਜ ਮਾਨਹਾਨੀ ਪਟੀਸ਼ਨ...

Delhi court summons Jairam Ramesh, The Caravan magazine in Vivek Doval defamation case

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਰਾਸ਼ਟਰੀ ਸੁਰਖਿਆ ਸਲਾਹਕਾਰ ਅਜੀਤ ਡੋਭਾਲ ਦੇ ਬੇਟੇ ਵਿਵੇਕ ਡੋਭਾਲ ਵਲੋਂ ਦਰਜ ਮਾਨਹਾਨੀ ਪਟੀਸ਼ਨ 'ਤੇ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼, 'ਦ ਕੈਰਾਵੈਨ' ਅਖ਼ਬਾਰ ਦੇ ਸੰਪਾਦਕ ਅਤੇ ਉਸ ਦੇ ਪੱਤਰਕਾਰ ਨੂੰ 25 ਅਪ੍ਰੈਲ ਨੂੰ ਦੋਸ਼ੀ ਦੇ ਰੂਪ ਵਿਚ ਪੇਸ਼ ਹੋਣ ਲਈ ਸਨਿਚਰਵਾਰ ਨੂੰ ਸੰਮਨ ਭੇਜਿਆ। ਅਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ।

'ਦ ਕੈਰਾਵੈਨ' ਅਖ਼ਬਾਰ ਨੇ ਅਪਣੇ ਲੇਖ ਵਿਚ ਲਿਖਿਆ ਸੀ ਕਿ ਵਿਵੇਕ ਡੋਭਾਲ ਕੇਮੈਨ ਆਈਲੈਂਡ ਵਿਚ ਜੇਜ਼ ਫ਼ੰਡ ਚਲਾਉਂਦੇ ਹਨ ਜੋ ਟੈਕਸ ਚੋਰੀ ਦੀ ਇਕ ਸਥਾਪਤ ਜਗ੍ਹਾ ਹੈ। ਵਿਵੇਕ ਨੇ 30 ਜਨਵਰੀ ਨੂੰ ਅਦਾਲਤ ਵਿਚ ਅਪਣੇ ਬਿਆਨ ਦਰਜ ਕਰਾਏ ਸਨ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਅਖ਼ਬਾਰ ਵਿਚ ਲਗਾਏ ਗਏ ਸਾਰੇ ਦੋਸ਼ ਅਤੇ ਬਾਅਦ ਵਿਚ ਕਾਂਗਰਸ ਨੇਤਾ ਵਲੋਂ ਪੱਤਰਕਾਰ ਮਿਲਣੀ ਵਿਚ ਦੁਹਰਾਏ ਗਏ ਇਹ ਦੋਸ਼ 'ਆਧਾਰਹੀਨ' ਅਤੇ 'ਗ਼ਲਤ' ਹਨ। ਜਿਸ ਨਾਲ ਪ੍ਰਵਾਰ ਅਤੇ ਪੇਸ਼ੇਵਰ ਸਹਿਯੋਗੀਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਅਕਸ ਖ਼ਰਾਬ ਹੋਇਆ ਹੈ।