ਦੂਜੇ ਦਿਨ ਜਾਰੀ ਰਿਹਾ ਕਿਸਾਨਾਂ ਦਾ ਪ੍ਰਦਰਸ਼ਨ, ਫ਼ਲ ਤੇ ਸਬਜ਼ੀਆਂ ਹੋਈਆਂ ਮਹਿੰਗੀਆਂ
ਦੇਸ਼ ਦੇ 8 ਸੂਬਿਆਂ ਵਿਚ ਜਾਰੀ ਇਸ ਹੜਤਾਲ ਵਿਚ 130 ਕਿਸਾਨ ਜਥੇਬੰਦੀਆਂ ਸ਼ਾਮਲ ਹਨ
Protest
ਨਵੀਂ ਦਿੱਲੀ : ਦੇਸ਼ ਦੇ ਕਈ ਸੂਬਿਆਂ ਵਿਚ ਪੈਦਾਵਾਰ ਦੀ ਵਾਜ਼ਿਬ ਕੀਮਤ, ਕਰਜ਼ ਮੁਆਫ਼ੀ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅਪਣੇ 10 ਦਿਨਾ ਬਾਈਕਾਟ ਦੇ ਦੂਜੇ ਦਿਨ ਵੀ ਕਿਸਾਨਾਂ ਨੇ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਦੇ ਲੁਧਿਆਣਾ ਵਿਚ ਕਿਸਾਨਾਂ ਨੇ ਸੜਕਾਂ 'ਤੇ ਸਬਜ਼ੀਆਂ ਸੁੱਟ ਦਿਤੀਆਂ ਅਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਦਸ ਦਈਏ ਕਿ ਦੇਸ਼ ਦੇ 8 ਸੂਬਿਆਂ ਵਿਚ ਜਾਰੀ ਇਸ ਹੜਤਾਲ ਵਿਚ 130 ਕਿਸਾਨ ਜਥੇਬੰਦੀਆਂ ਸ਼ਾਮਲ ਹਨ।