ਰਾਹੁਲ ਗਾਂਧੀ ਦਾ ਤੰਜ਼, ‘ਜੁਲਾਈ ਆ ਗਿਆ, ਵੈਕਸੀਨ ਨਹੀਂ ਆਈ’, ਸਿਹਤ ਮੰਤਰੀ ਨੇ ਦਿੱਤਾ ਕਰਾਰਾ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਸਰਕਾਰ ’ਤੇ ਤੰਜ਼ ਕੱਸਦਾ ਟਵੀਟ ਕੀਤਾ ਤੇ ਕਿਹਾ ਕਿ ਜੁਲਾਈ ਆ ਗਿਆ ਹੈ, ਵੈਕਸੀਨ ਨਹੀਂ ਆਈ।

Rahul Gandhi and Dr Harsh Vardhan

ਨਵੀਂ ਦਿੱਲੀ: ਕੋਰੋਨਾ ਵਾਇਰਸ (Coronavirus) ਮਹਾਂਮਾਰੀ ਖਿਲਾਫ਼ ਦੇਸ਼ ਵਿਚ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਦੌਰਾਨ ਵਿਰੋਧੀ ਧਿਰਾਂ ਦੇਸ਼ ਵਿਚ ਕੋਰੋਨਾ ਵੈਕਸੀਨ (CoronaVaccine) ਦੀ ਕਮੀਂ ਦਾ ਮੁੱਦਾ ਚੁੱਕ ਰਹੀਆਂ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਸਰਕਾਰ ’ਤੇ ਤੰਜ਼ ਕੱਸਦਾ ਟਵੀਟ ਕੀਤਾ ਤੇ ਕਿਹਾ ਕਿ ਜੁਲਾਈ ਆ ਗਿਆ ਹੈ, ਵੈਕਸੀਨ ਨਹੀਂ ਆਈ।

ਹੋਰ ਪੜ੍ਹੋ: ਪੁਲਵਾਮਾ 'ਚ ਮੁੱਠਭੇੜ ਦੌਰਾਨ 1 ਜਵਾਨ ਸ਼ਹੀਦ, 4 ਅਤਿਵਾਦੀ ਘਿਰੇ  

ਰਾਹੁਲ ਗਾਂਧੀ ਦੇ ਇਸ ਬਿਆਨ ’ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ (Dr Harsh Vardhan) ਦਾ ਜਵਾਬ ਆਇਆ ਹੈ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਜੀ ਤੁਹਾਡੀ ਸਮੱਸਿਆ ਕੀ ਹੈ? ਕੀ ਤੁਸੀਂ ਪੜ੍ਹਦੇ ਨਹੀਂ? ਸਮਝਦੇ ਨਹੀਂ? ਦਰਅਸਲ ਰਾਹੁਲ ਗਾਂਧੀ ਨੇ ਟਵੀਟ (Rahul Gandhi Tweet) ਲਿਖਿਆ, “ ਜੁਲਾਈ ਆ ਗਿਆ ਹੈ, ਵੈਕਸੀਨ ਨਹੀਂ ਆਈ। #WhereAreVaccines”

ਇਹ ਵੀ ਪੜ੍ਹੋ: ਟਿੱਪਰ ਅਤੇ ਕਾਰ ਦੀ ਹੋਈ ਭਿਆਨਕ ਟੱਕਰ, 3 ਸਾਲਾ ਬੱਚੀ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਮੌਤ

ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ (Union Health Minister) ਸਮੇਤ ਕਈ ਭਾਜਪਾ ਨੇਤਾਵਾਂ ਨੇ ਪ੍ਰਤੀਕਿਰਿਆ ਦਿੱਤੀ ਹੈ। ਸਿਹਤ ਮੰਤਰੀ ਨੇ ਲਿਖਿਆ, “ ਕੱਲ੍ਹ ਹੀ ਮੈਂ ਜੁਲਾਈ ਮਹੀਨੇ ਲਈ ਵੈਕਸੀਨ ਦੀ ਉਪਲੱਬਧਤਾ ਨੂੰ ਲੈ ਕੇ ਤੱਥ ਰਹੇ ਹਨ। ਰਾਹੁਲ ਗਾਂਧੀ ਦੀ ਸਮੱਸਿਆ ਕੀ ਹੈ? ਕੀ ਉਹ ਪੜ੍ਹਦੇ ਨਹੀਂ? ਕੀ ਉਹ ਸਮਝਦੇ ਨਹੀਂ? ਹੰਕਾਰ ਤੇ ਅਗਿਆਨਤਾ ਦੇ ਵਾਇਰਸ ਲਈ ਕੋਈ ਵੈਕਸੀਨ ਨਹੀਂ ਹੈ। ਕਾਂਗਰਸ ਨੂੰ ਲੀਡਰਸ਼ਿਪਵਿਚ ਬਦਲਾਅ ਬਾਰੇ ਸੋਚਣਾ ਚਾਹੀਦਾ ਹੈ”।

ਹੋਰ ਪੜ੍ਹੋ: ਆਰਥਿਕ ਤੰਗੀ ਤੋਂ ਦੁਖੀ ਮਾਂ ਨੇ ਤਿੰਨ ਸਾਲਾ ਬੱਚੀ ਨੂੰ ਜ਼ਿੰਦਾ ਦਫਨਾਇਆ

ਉਧਰ ਕੇਂਦਰੀ ਮੰਤਰੀ ਕਿਰਣ ਰਿਜਿਜੂ (Union Minister Kiren Rijiju) ਨੇ ਰਾਹੁਲ ਗਾਂਧੀ ਨੂੰ ਜਵਾਬ ਦਿੰਦਿਆਂ ਕਿਹਾ, “ਵਿਆਪਕ ਵੈਕਸੀਨ ਮੁਹਿੰਮ ਨੂੰ ਬਦਨਾਮ ਕਰਨ ਲਈ ਅਜਿਹੇ ਗੈਰ ਜ਼ਿੰਮੇਵਾਰਾਨਾ ਬਿਆਨਾਂ ਨੂੰ ਦੇਖ ਕੇ ਬਹੁਤ ਦੁੱਖ ਹੁੰਦਾ ਹੈ। ਭਾਰਤ ਸਰਕਾਰ ਵੱਲੋਂ 75 ਪ੍ਰਤੀਸ਼ਤ ਟੀਕੇ ਮੁਫ਼ਤ ਕਰਨ ਤੋਂ ਬਾਅਦ, ਟੀਕਾਕਰਨ ਦੀ ਗਤੀ ਤੇਜ਼ ਹੋਈ ਅਤੇ ਜੂਨ ਵਿਚ 11.50 ਕਰੋੜ ਖੁਰਾਕਾਂ ਦਿੱਤੀਆਂ ਗਈਆਂ। ਕ੍ਰਿਪਾ ਕਰਕੇ ਇਸ ਭਿਆਨਕ ਮਹਾਂਮਾਰੀ ਵਿਚ ਸਿਆਸਤ ਨਾ ਕਰੋ।