ਪੁਲਵਾਮਾ ਸ਼ਹੀਦ ਦੀ ਪਤਨੀ ਦਾ UP Deputy CM ’ਤੇ ਇਲਜ਼ਾਮ, ਕਿਹਾ ਪਤੀ ਦੀ ਸ਼ਹਾਦਤ ਦਾ ਉਡਾਇਆ ਮਜ਼ਾਕ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੌਸ਼ਲ ਕਿਸ਼ੋਰ ਦੇ ਪਰਿਵਾਰ ਦਾ ਕਹਿਣਾ ਕਿ ਅਧਿਕਾਰੀਆਂ ਅਤੇ ਮੰਤਰੀਆਂ ਕੋਲ ਹਰ ਸਮੱਸਿਆ ਲਈ ਸਮਾਂ ਹੁੰਦਾ ਹੈ, ਪਰ ਸਾਨੂੰ ਮਿਲਣ ਦਾ ਸਮਾਂ ਨਹੀਂ।

Wife of Soldier Martyred in Pulwama Attack

ਉੱਤਰ ਪ੍ਰਦੇਸ਼: ਸਾਲ 2019 ਵਿਚ ਜੰਮੂ ਕਸ਼ਮੀਰ ਵਿਚ ਹੋਏ ਪੁਲਵਾਮਾ ਅੱਤਵਾਦੀ ਹਮਲੇ (Pulwama Attack) ਵਿਚ ਸ਼ਹੀਦ ਹੋਏ ਜਵਾਨਾਂ ਲਈ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ। ਪਰ ਇਸ ਦੇ ਬਾਵਜੂਦ ਹਮਲੇ ਵਿਚ ਸ਼ਹੀਦ ਹੋਏ ਕੌਸ਼ਲ ਕਿਸ਼ੋਰ (Pulwama Martyr Kaushal Kishor) ਦਾ ਪਰਿਵਾਰ ਧਰਨੇ 'ਤੇ ਬੈਠਣ ਲਈ ਮਜਬੂਰ ਹੋ ਗਿਆ ਹੈ। ਸ਼ਹੀਦ ਕੌਸ਼ਲ ਕਿਸ਼ੋਰ ਰਾਵਤ ਦਾ ਪਰਿਵਾਰ ਆਗਰਾ ਦੇ ਕਹਰਈ ਪਿੰਡ (Kahrai Village) ‘ਚ ਧਰਨੇ 'ਤੇ ਬੈਠੇ ਹਨ। ਉਨ੍ਹਾਂ ਦੀ ਪਤਨੀ ਮਮਤਾ ਰਾਵਤ (Mamta Rawat, wife of Pulwama Martyr doing protest) ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਧਰਨੇ ਤੋਂ ਨਹੀਂ ਉਠਣਗੇ।

ਹੋਰ ਪੜ੍ਹੋ: Instagram Rich List 2021: ਹਰ Paid Post ਤੋਂ ਕਰੋੜਾਂ ਰੁਪਏ ਕਮਾਉਂਦੇ ਹਨ ਪ੍ਰਿਯੰਕਾ ਤੇ ਵਿਰਾਟ

ਮਮਤਾ ਨੇ ਸਿੱਖਿਆ ਵਿਭਾਗ ’ਤੇ ਸ਼ਹੀਦ ਦੇ ਪਰਿਵਾਰ ਲਈ ਇਕੱਠੀ ਕੀਤੀ ਰਕਮ ਪਰਿਵਾਰ ਨੂੰ ਨਾ ਦੇਣ ਦਾ ਦੋਸ਼ ਲਾਇਆ ਹੈ। ਇਸ ਮਾਮਲੇ ਵਿਚ ਮਮਤਾ ਰਾਵਤ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (UP CM Yogi Adityanath) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਤੋਂ ਵੀ ਪਰਿਵਾਰ ਤੱਕ ਸਹਾਇਤਾ ਰਾਸ਼ੀ ਪਹੁੰਚਣ ਲਈ ਮਦਦ ਦੀ ਮੰਗ ਕੀਤੀ ਸੀ, ਪਰ ਅੱਜ ਉਹ ਕੋਈ ਨਤੀਜਾ ਨਾ ਮਿਲਣ ਕਾਰਨ ਧਰਨੇ 'ਤੇ ਬੈਠੀ ਹੈ।

ਹੋਰ ਪੜ੍ਹੋ: ਦਰਦਨਾਕ ਹਾਦਸਾ: ਘਰ ਬਾਹਰ ਬੈਠੇ ਲੋਕਾਂ ਨੂੰ ਟਰੱਕ ਨੇ ਕੁਚਲਿਆ, 4 ਬੱਚਿਆਂ ਸਣੇ 5 ਦੀ ਮੌਤ

ਦਰਅਸਲ, 2019 ਵਿਚ ਪੁਲਵਾਮਾ ਹਮਲੇ ਤੋਂ ਬਾਅਦ, ਸ਼ਹੀਦਾਂ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਆਗਰਾ ਦੇ ਸ਼ਹੀਦ ਕੌਸ਼ਲ ਕਿਸ਼ੋਰ ਲਈ, ਅਧਿਆਪਕਾਂ ਅਤੇ ਸਰਕਾਰੀ ਕਰਮਚਾਰੀਆਂ ਨੇ ਮਿਲ ਕੇ 65 ਲੱਖ 57 ਹਜ਼ਾਰ ਦੀ ਵੱਡੀ ਰਕਮ ਜਮ੍ਹਾ ਕੀਤੀ ਸੀ, ਪਰ ਇਹ ਕਦੇ ਵੀ ਸ਼ਹੀਦ ਕੌਸ਼ਲ ਕਿਸ਼ੋਰ ਦੇ ਪਰਿਵਾਰ ਤੱਕ ਨਹੀਂ ਪਹੁੰਚੀ। ਇਸ ਰਕਮ ਦੀ ਮੰਗ 'ਤੇ ਬੈਠੀ ਸ਼ਹੀਦ ਕੌਸ਼ਲ ਕਿਸ਼ੋਰ ਦੀ ਪਤਨੀ ਮਮਤਾ ਨੇ ਹੁਣ ਇਹ ਤੱਕ ਕਿਹ ਦਿੱਤਾ ਕਿ ਜੇ ਉਸਦੀ ਮੰਗ ਪੂਰੀ ਨਹੀਂ ਹੋਈ ਤਾਂ ਉਹ ਖੁਦਕੁਸ਼ੀ ਕਰ ਲਵੇਗੀ।

ਇਕ ਖਾਸ ਗੱਲ ਇਹ ਵੀ ਹੈ ਕਿ ਜਦੋਂ ਸ਼ਹੀਦ ਦੀ ਪਤਨੀ ਮਮਤਾ ਰਾਵਤ ਆਗਰਾ ਵਿੱਚ ਧਰਨੇ 'ਤੇ ਬੈਠੀ ਸੀ, ਉਸੇ ਦਿਨ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ (UP Deputy CM Dinesh Sharma) ਆਗਰਾ ਦੇ ਦੌਰੇ' ਤੇ ਸਨ। ਜਦੋਂ ਉਨ੍ਹਾਂ ਨੂੰ ਸ਼ਹੀਦ ਦੀ ਪਤਨੀ ਮਮਤਾ ਰਾਵਤ ਨੂੰ ਮਿਲਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਿੱਧੇ ਤੌਰ ‘ਤੇ ਕਿਹਾ ਕਿ ਮੈਂ ਉਨ੍ਹਾਂ ਨਾਲ ਫੋਨ‘ ਤੇ ਗੱਲ ਕਰਾਂਗਾ। ਪਰ ਮਮਤਾ ਰਾਵਤ ਜਿਸ ਜਗ੍ਹਾ ਧਰਨੇ' ਤੇ ਬੈਠੀ ਸੀ ਉਸ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ 'ਤੇ ਉੱਪ ਮੁੱਖ ਮੰਤਰੀ ਨੇ ਨਵੇਂ ਚੁਣੇ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੇ ਭੋਜ ਸਮਾਰੋਹ ਵਿਚ ਸ਼ਿਰਕਤ ਕੀਤੀ।

ਹੋਰ ਪੜ੍ਹੋ: ​ਡਿਜੀਟਲ ਇੰਡੀਆ ਦੇ 6 ਸਾਲ ਪੂਰੇ ਹੋਣ ਮੌਕੇ, Paytm ਦੇਵੇਗਾ 50 ਕਰੋੜ ਰੁਪਏ ਦਾ Cashback

ਕੌਸ਼ਲ ਕਿਸ਼ੋਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਧਿਕਾਰੀਆਂ ਅਤੇ ਮੰਤਰੀਆਂ ਕੋਲ ਹਰ ਸਮੱਸਿਆ ਲਈ ਸਮਾਂ ਹੁੰਦਾ ਹੈ, ਪਰ ਸਾਨੂੰ ਕੋਈ ਮਿਲਣ ਤੱਕ ਨਹੀਂ ਆ ਰਿਹਾ। ਸ਼ਹੀਦ ਦੀ ਪਤਨੀ ਨੇ ਇਹ ਵੀ ਦੋਸ਼ ਲਾਇਆ ਕਿ ਉਸਦੇ ਪਤੀ ਦੀ ਸ਼ਹਾਦਤ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।