ਪੁਲਿਸ ਨੇ ਜਿੰਦਾ ਵਿਅਕਤੀ ਨੂੰ ਮ੍ਰਿਤਕ ਦਸ ਕੇ ਲੋਕਾਂ ਨੂੰ ਕਿਕੀ ਚੈਲੰਜ ਤੋਂ ਦੂਰ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਕੀ ਚੈਲੰਜ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਜੈਪੁਰ ਪੁਲਿਸ ਨੇ ਇਕ ਕੋਸ਼ਿਸ਼ ਕੀਤੀ ਪਰ ਉਸ ਦੀ ਕਿਰਕਿਰੀ ਹੋ ਗਈ। ਦਰਅਸਲ ਪੁਲਿਸ ਨੇ ਇਕ ਨੌਜਵਾਨ ਦੀ ਤਸਵੀਰ ਅਪਣੇ ਸੋਸ਼ਲ...

Kiki Challenge

ਜੈਪੁਰ : ਕਿਕੀ ਚੈਲੰਜ ਤੋਂ ਲੋਕਾਂ ਨੂੰ ਦੂਰ ਰੱਖਣ ਲਈ ਜੈਪੁਰ ਪੁਲਿਸ ਨੇ ਇਕ ਕੋਸ਼ਿਸ਼ ਕੀਤੀ ਪਰ ਉਸ ਦੀ ਕਿਰਕਿਰੀ ਹੋ ਗਈ। ਦਰਅਸਲ ਪੁਲਿਸ ਨੇ ਇਕ ਨੌਜਵਾਨ ਦੀ ਤਸਵੀਰ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਸੀ। ਦਸਿਆ ਗਿਆ ਕਿ ਕਿਕੀ ਚੈਲੰਜ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵਿਚ ਨੌਜਵਾਨ ਦੀ ਜਾਨ ਚਲੀ ਗਈ ਪਰ ਉਹ ਜਿੰਦਾ ਨਿਕਲਿਆ। ਜਵਾਹਰ ਸੁਭਾਸ਼ ਚੰਦਰ ਨਾਮ ਦਾ ਇਹ ਨੌਜਵਾਨ ਕੋਚੀ ਦਾ ਰਹਿਣ ਵਾਲਾ ਹੈ। ਉਸ ਦੇ ਪਰਵਾਰ ਵਾਲਿਆਂ ਨੇ ਜੈਪੁਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿਤੀ ਹੈ। 

ਜਵਾਹਰ ਨੇ ਦਸਿਆ ਕਿ ਉਹ 2008 ਵਿਚ ਮਾਡਲਿੰਗ ਕਰਦੇ ਸਨ। ਕਾਲਜ ਪਾਸ ਕਰਨ ਤੋਂ ਬਾਅਦ ਉਨ੍ਹਾਂ ਦੀ ਤਸਵੀਰ ਵੈਬਸਾਈਟ 'ਤੇ ਲਗਾਈ ਗਈ ਸੀ। ਉਸੇ ਤਸਵੀਰ ਨੂੰ ਜੈਪੁਰ ਪੁਲਿਸ ਨੇ ਵਰਤਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਪੂਰੀ ਜ਼ਿੰਦਗੀ ਵਿਚ ਕਦੇ ਕਿਕੀ ਚੈਲੰਗ ਨਹੀਂ ਲਿਆ ਪਰ ਜੈਪੁਰ ਪੁਲਿਸ ਦਾ ਪੇਜ਼ ਦੇਖ ਕੇ ਮੈਂ ਹੈਰਾਨ ਰਹਿ ਗਿਆ। ਹਾਲਾਂਕਿ ਜਵਾਹਰ ਨੇ ਇਹ ਵੀ ਕਿਹਾ ਕਿ ਜੇਕਰ ਮੇਰੀ ਤਸਵੀਰ ਦੇਖ ਕੇ ਲੋਕ ਇਸ ਜਾਨਲੇਵਾ ਗੇਮ ਤੋਂ ਦੂਰ ਰਹਿੰਦੇ ਹਨ ਤਾਂ ਚੰਗਾ ਹੈ। 

 

ਮੁੰਬਈ ਪੁਲਿਸ ਨੇ ਕਿਕੀ ਚੈਲੰਜ ਦੇ ਬਾਰੇ ਵਿਚ ਚਿਤਾਵਨੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਬੰਗਲੁਰੂ, ਚੰਡੀਗੜ੍ਹ, ਉਤਰ ਪ੍ਰਦੇਸ਼ ਅਤੇ ਹੁਣ ਦਿੱਲੀ ਪੁਲਿਸ ਨੇ ਵੀ ਅਡਵਾਇਜ਼ਰੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਬੰਗਲੁਰੂ, ਚੰਡੀਗੜ੍ਹ, ਉਤਰ ਪ੍ਰਦੇਸ਼ ਅਤੇ ਹੁਣ ਦਿੱਲੀ ਪੁਲਿਸ ਨੇ ਵੀ ਅਡਵਾਇਜ਼ਰੀ ਜਾਰੀ ਕੀਤੀ ਹੈ।