ਪੀਐਮ ਮੋਦੀ ਨੇ ਲਾਂਚ ਕੀਤਾ e-RUPI, ਬਿਨ੍ਹਾਂ ਰੁਕਾਵਟ ਮਿਲੇਗਾ ਕਈ ਯੋਜਨਾਵਾਂ ਦਾ ਲਾਭ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਈ-ਰੁਪੀ ਡਿਜੀਟਲ ਪੇਮੈਂਟ ਪਲੇਟਫਾਰਮ ਲਾਂਚ ਕੀਤਾ ਹੈ।

Narendra Modi launches e-RUPI

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਈ-ਰੁਪੀ ਡਿਜੀਟਲ ਪੇਮੈਂਟ ਪਲੇਟਫਾਰਮ ਲਾਂਚ ਕੀਤਾ ਹੈ। ਇਸ ਦਾ ਉਦੇਸ਼ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨਾ ਹੈ। ਇਸ ਦੇ ਜ਼ਰੀਏ ਕੈਸ਼ਲੈੱਸ ਅਤੇ ਸੰਪਰਕ ਰਹਿਤ ਭੁਗਤਾਨ ਹੋਵੇਗਾ। ਸਰਕਾਰ ਅਨੁਸਾਰ ਇਸ ਦੇ ਜ਼ਰੀਏ ਯੋਜਨਾਵਾਂ ਦਾ ਲਾਭ ਆਖਰੀ ਵਿਅਕਤੀ ਤੱਕ ਪਹੁੰਚਾਉਣ ਵਿਚ ਮਦਦ ਮਿਲੇਗੀ।

ਹੋਰ ਪੜ੍ਹੋ: ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਲਪਾ ਸ਼ੈਟੀ ਦਾ ਬਿਆਨ, 'ਸਾਡੀ ਨਿੱਜਤਾ ਦਾ ਸਨਮਾਨ ਕਰੋ'

ਈ-ਰੁਪੀ ਇਕ ਪ੍ਰੀਪੇਡ ਈ-ਵਾਊਚਰ ਹੈ, ਜਿਸ ਨੂੰ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਯਾਨੀ ਐਨਪੀਸੀਆਈ ਨੇ ਵਿਕਸਿਤ ਕੀਤਾ ਹੈ। ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਪਾਰਦਰਸ਼ੀ ਅਤੇ ਲੀਕ ਪਰੂਫ ਡਿਲੀਵਰੀ ਵਿਚ ਮਦਦ ਮਿਲੇਗੀ। ਕਿਸੇ ਦੇ ਇਲਾਜ ਜਾਂ ਪੜ੍ਹਾਈ ਵਿਚ ਮਦਦ ਕਰਨੀ ਹੋਵੇ ਤਾਂ ਉਹ ਨਕਦ ਦੀ ਥਾਂ ਈ-ਰੁਪੀ ਨਾਲ ਭੁਗਤਾਨ ਕਰ ਸਕਦਾ ਹੈ।

ਹੋਰ ਪੜ੍ਹੋ: ਮਾਨਸੂਨ ਸੈਸ਼ਨ:ਹੰਗਾਮੇ ਦੀ ਭੇਂਟ ਚੜਿਆ ਸੋਮਵਾਰ ਦਾ ਦਿਨ, ਦੋਵੇਂ ਸਦਨਾਂ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ

ਇਸ ਤੋਂ ਪਤਾ ਚੱਲ ਸਕੇਗਾ ਕਿ ਪੈਸਾ ਸਹੀ ਥਾਂ ਲੱਗਿਆ ਹੈ ਜਾਂ ਨਹੀਂ। ਇਸ ਵਿਚ ਹੋਰ ਕਈ ਚੀਜ਼ਾਂ ਜੋੜੀਆਂ ਜਾਣਗੀਆਂ। ਪੀਐਮ ਮੋਦੀ ਨੇ ਕਿਹਾ ਕਿ ਪਹਿਲਾਂ ਸਾਡੇ ਦੇਸ਼ ਦੇ ਕੁਝ ਲੋਕ ਕਹਿੰਦੇ ਸੀ ਕਿ ਤਕਨਾਲੋਜੀ ਤਾਂ ਸਿਰਫ਼ ਅਮੀਰਾਂ ਦੀ ਚੀਜ਼ ਹੈ, ਭਾਰਤ ਤਾਂ ਗਰੀਬ ਦੇਸ਼ ਹੈ, ਇਸ ਲਈ ਭਾਰਤ ਲਈ ਤਕਨਾਲੋਜੀ ਦਾ ਕੀ ਨਾਂਅ? ਜਦੋਂ ਸਾਡੀ ਸਰਕਾਰ ਤਕਨਾਲੋਜੀ ਨੂੰ ਮਿਸ਼ਨ ਬਣਾਉਣ ਦੀ ਗੱਲ਼ ਕਰਦੀ ਸੀ ਤਾਂ ਬਹੁਤ ਨੇਤਾ, ਕੁਝ ਖ਼ਾਸ ਕਿਸਮ ਦੇ ਮਾਹਰ ਉਸ ’ਤੇ ਸਵਾਲ ਖੜ੍ਹੇ ਕਰਦੇ ਸੀ ਪਰ ਅੱਜ ਦੇਸ਼ ਨੇ ਉਹਨਾਂ ਲੋਕਾਂ ਦੀ ਸੋਚ ਨੂੰ ਨਕਾਰਿਆ ਹੈ ਅਤੇ ਗਲਤ ਵੀ ਸਾਬਿਤ ਕੀਤਾ ਹੈ।

ਹੋਰ ਪੜ੍ਹੋ: 'ਆਪ' ਦੀ ਸਰਕਾਰ ਬਣਨ 'ਤੇ ਅੰਗਹੀਣਾਂ ਦੇ ਸਾਰੇ ਮਸਲੇ ਪਹਿਲ ਦੇ ਆਧਾਰ 'ਤੇ ਹੋਣਗੇ ਹੱਲ- ਹਰਪਾਲ ਚੀਮਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਪੀਐਮ ਸਵਨਿਧੀ ਯੋਜਨਾ ਦੀ ਸ਼ੁਰੂਆਤ ਕੀਤੀ। ਅੱਜ ਦੇਸ਼ ਦੇ ਛੋਟੇ-ਵੱਡੇ ਸ਼ਹਿਰਾਂ ਵਿਚ 23 ਲੱਖ ਤੋਂ ਜ਼ਿਆਦਾ ਰੇਹੜੀ ਪਟੜੀ ਵਾਲਿਆਂ ਨੂੰ ਇਸ ਯੋਜਨਾ ਤਹਿਤ ਮਦਦ ਦਿੱਤੀ ਗਈ ਹੈ।