ਦੇਸ਼ ਵਿਚ ਫਿਰਕੂ ਵੰਡ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਰੋਕਣ ਦੀ ਲੋੜ: ਸ਼ਰਦ ਪਵਾਰ
ਕਿਹਾ, ਮਹਾਰਾਸ਼ਟਰ ਅਤੇ ਦੇਸ਼ ਵਿਚ ਫਿਰਕੂ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ਨੇ ਸੋਮਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਅਤੇ ਦੇਸ਼ ਵਿਚ ਫਿਰਕੂ ਵੰਡ ਪਾਉਣ ਵਾਲੀਆਂ ਤਾਕਤਾਂ ਨਾਲ ਲੜਨ ਦੀ ਲੋੜ ਹੈ। ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਵਿਚ ਐਨ.ਸੀ.ਪੀ. ਆਗੂ ਅਜੀਤ ਪਵਾਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਬਾਅਦ ਕਰਾਡਾ ਵਿਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, “ ਸਾਡੇ ਕੁੱਝ ਲੋਕ ਹੋਰ ਪਾਰਟੀਆਂ ਨੂੰ ਤੋੜਨ ਦੀ ਭਾਜਪਾ ਦੀ ਰਣਨੀਤੀ ਦਾ ਸ਼ਿਕਾਰ ਹੋ ਗਏ”।
ਇਹ ਵੀ ਪੜ੍ਹੋ: ਦਿੱਲੀ ਸ਼ਰਮਸਾਰ: 13 ਸਾਲਾ ਨਾਬਾਲਗ ਲੜਕੀ ਨਾਲ 2 ਵਾਰ ਕੀਤਾ ਗਿਆ ਸਮੂਹਿਕ ਬਲਾਤਕਾਰ
ਉਨ੍ਹਾਂ ਕਿਹਾ, “ਮਹਾਰਾਸ਼ਟਰ ਅਤੇ ਦੇਸ਼ ਵਿਚ ਫਿਰਕੂ ਪਾੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਸ਼ਾਂਤੀ ਪਸੰਦ ਨਾਗਰਿਕਾਂ ਵਿਚ ਡਰ ਪੈਦਾ ਕਰਨ ਵਾਲੀਆਂ ਤਾਕਤਾਂ ਨਾਲ ਲੜਨ ਦੀ ਲੋੜ ਹੈ।" ਪਵਾਰ ਨੇ ਕਿਹਾ, ''ਸਾਨੂੰ ਅਪਣੇ ਦੇਸ਼ 'ਚ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ”।
ਇਹ ਵੀ ਪੜ੍ਹੋ: ਬੰਗਾ ’ਚ ਭਿਆਨਕ ਸੜਕ ਹਾਦਸਾ, ਤਿੰਨ ਦੀ ਮੌਤ, ਦੋ ਜ਼ਖ਼ਮੀ
ਜ਼ਿਕਰਯੋਗ ਹੈ ਕਿ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਸੀਨੀਅਰ ਆਗੂ ਅਜੀਤ ਪਵਾਰ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਵਿਚ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਜਦਕਿ ਪਾਰਟੀ ਦੇ ਅੱਠ ਹੋਰ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁਕੀ। ਇਸ ਨੂੰ ਐਨ.ਸੀ.ਪੀ. ਦੇ ਸੰਸਥਾਪਕ ਸ਼ਰਦ ਪਵਾਰ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਸ਼ਰਦ ਪਵਾਰ ਨੇ 24 ਸਾਲ ਪਹਿਲਾਂ ਐਨ.ਸੀ.ਪੀ. ਦੀ ਸਥਾਪਨਾ ਕੀਤੀ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਨੋਟਿਸ ਭੇਜੇ ਜਾਣ ’ਤੇ ਬੋਲੇ ਸੁਖਜਿੰਦਰ ਸਿੰਘ ਰੰਧਾਵਾ, ‘ਮੈਂ ਇਸ ਨੂੰ ਨੋਟਿਸ ਨਹੀਂ ਮੰਨਦਾ’
ਇਸ ਤੋਂ ਪਹਿਲਾਂ ਸ਼ਰਦ ਪਵਾਰ ਨੇ ਕਰਾਡ 'ਚ ਅਪਣੇ ਗੁਰੂ ਅਤੇ ਮਹਾਰਾਸ਼ਟਰ ਦੇ ਪਹਿਲੇ ਮੁੱਖ ਮੰਤਰੀ ਯਸ਼ਵੰਤਰਾਓ ਚਵਾਨ ਦੇ ਸਮਾਰਕ 'ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਵਾਰ (82) ਗੁਰੂ ਪੂਰਨਿਮਾ ਦੇ ਮੌਕੇ 'ਤੇ ਯਸ਼ਵੰਤਰਾਓ ਚਵਾਨ ਦੇ ਸਮਾਰਕ 'ਤੇ ਪੁੱਜੇ ਸਨ। ਸ਼ਰਦ ਪਵਾਰ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਅਪਣੇ ਭਤੀਜੇ ਅਜੀਤ ਪਵਾਰ ਦੀ ਬਗਾਵਤ ਤੋਂ ਘਬਰਾਉਣ ਵਾਲੇ ਨਹੀਂ ਹਨ ਅਤੇ ਲੋਕਾਂ ਵਿਚਕਾਰ ਜਾ ਕੇ ਨਵੀਂ ਸ਼ੁਰੂਆਤ ਕਰਨਗੇ।
ਇਹ ਵੀ ਪੜ੍ਹੋ: ਡੇਢ ਕਰੋੜ ਦੀ ਲਾਟਰੀ ਨਿਕਲੀ, ਪਰ ਵਿਅਕਤੀ ਨੇ ਟਿਕਟ ਹੀ ਗਵਾ ਦਿੱਤੀ, ਬੋਲਿਆ- ਇਨਾਮ ਨਹੀਂ ਨਿਕਲਿਆ ਤਾਂ ਟਿਕਟ ਸੁੱਟ ਦਿੱਤੀ
ਉਹ ਸੋਮਵਾਰ ਸਵੇਰੇ ਪੂਣੇ ਤੋਂ ਕਰਾਡ ਲਈ ਰਵਾਨਾ ਹੋਏ ਅਤੇ ਰਸਤੇ 'ਚ ਰੁਕ ਕੇ ਕਈ ਸਮਰਥਕਾਂ ਨੂੰ ਮਿਲੇ, ਜੋ ਉਨ੍ਹਾਂ ਦਾ ਸਵਾਗਤ ਕਰਨ ਅਤੇ ਸਮਰਥਨ ਜ਼ਾਹਰ ਕਰਨ ਲਈ ਸੜਕ ਕਿਨਾਰੇ ਇਕੱਠੇ ਹੋਏ ਸਨ। ਕਰਾਡ ਵਿਚ ਸ਼ਰਦ ਪਵਾਰ ਦਾ ਹਜ਼ਾਰਾਂ ਸਮਰਥਕਾਂ ਅਤੇ ਸਥਾਨਕ ਵਿਧਾਇਕ ਬਾਲਾਸਾਹਿਬ ਪਾਟਿਲ ਨੇ ਸਵਾਗਤ ਕੀਤਾ।