ਅੰਡੇਮਾਨ ਦੀਪ ਸਮੂਹ ਵਿਚ 4.3 ਤੀਬਰਤਾ ਦਾ ਭੂਚਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਭੂਚਾਲ ਦਾ ਕੇਂਦਰ 61 ਕਿਲੋਮੀਟਰ ਦੀ ਡੂੰਘਾਈ 'ਤੇ ਸੀ

Image: For representation purpose only.

 

ਪੋਰਟ ਬਲੇਅਰ: ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਵੀਰਵਾਰ ਤੜਕੇ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿਤੀ ਹੈ। ਇਕ ਅਧਿਕਾਰੀ ਨੇ ਦਸਿਆ ਕਿ ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ: ਨੂਹ ਹਿੰਸਾ 'ਚ ਫਤਿਹਾਬਾਦ ਦਾ ਹੋਮਗਾਰਡ ਜਵਾਨ ਹੋਇਆ ਸ਼ਹੀਦ

ਭੂਚਾਲ ਵਿਗਿਆਨ ਦੇ ਰਾਸ਼ਟਰੀ ਕੇਂਦਰ ਨੇ ਦਸਿਆ ਕਿ ਭੂਚਾਲ ਸਵੇਰੇ 04:17 ਵਜੇ ਆਇਆ ਅਤੇ ਇਸ ਦਾ ਕੇਂਦਰ 61 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਅੰਡੇਮਾਨ-ਨਿਕੋਬਾਰ ਟਾਪੂ ਖੇਤਰ ਤਕ ਫੈਲੀ ਅਲਪਾਈਨ-ਹਿਮਾਲੀਅਨ ਭੂਚਾਲ ਦੀ ਪੱਟੀ ਨੂੰ ਭੂਚਾਲ ਦੀ ਸੱਭ ਤੋਂ ਵੱਧ ਸਰਗਰਮ ਪੱਟੀ ਮੰਨਿਆ ਜਾਂਦਾ ਹੈ ਅਤੇ ਇਸ ਦੀਪ ਸਮੂਹ 'ਤੇ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ।