ਯੂਪੀ: ਸਹੁਰੇ ਨੇ ਹਲਾਲਾ ਦੇ ਨਾਮ 'ਤੇ ਕੀਤਾ ਨੂੰਹ ਨਾਲ ਸ਼ਰਨਾਕ ਕਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਸੰਭਲ ਜਿਲ੍ਹੇ ਵਿਚ ਤਿੰਨ ਤਲਾਕ ਤੋਂ ਬਾਅਦ ਹਲਾਲਾ ਦੇ ਨਾਮ 'ਤੇ ਮਹਿਲਾ ਦੀ ਜਬਰਨ ਸਹੁਰੇ ਨਾਲ ਵਿਆਹ ਕਰਵਾਇਆ ਗਿਆ। ਸਹੁਰੇ ਨੇ ਮਹਿਲਾ ਨਾਲ...

Victim women

ਸੰਭਲ : ਉਤਰ ਪ੍ਰਦੇਸ਼ ਦੇ ਸੰਭਲ ਜਿਲ੍ਹੇ ਵਿਚ ਤਿੰਨ ਤਲਾਕ ਤੋਂ ਬਾਅਦ ਹਲਾਲਾ ਦੇ ਨਾਮ 'ਤੇ ਮਹਿਲਾ ਦੀ ਜਬਰਨ ਸਹੁਰੇ ਨਾਲ ਵਿਆਹ ਕਰਵਾਇਆ ਗਿਆ। ਸਹੁਰੇ ਨੇ ਮਹਿਲਾ ਨਾਲ ਕੁਕਰਮ ਕੀਤਾ ਅਤੇ ਉਹ ਗਰਭਵਤੀ ਹੋ ਗਈ। ਬਾਅਦ ਵਿਚ ਉਸ ਨੂੰ ਫਿਰ ਘਰ ਤੋਂ ਕੱਢ ਦਿਤਾ ਗਿਆ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਸਹੁਰੇ, ਪਤੀ ਅਤੇ ਦੋ ਮੌਲਵੀਆਂ  ਵਿਰੁਧ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਹ ਘਟਨਾ ਨਖਾਸਾ ਥਾਣੇ ਦੀ ਹੈ। ਬਰੇਲੀ ਦੀ ਵਧੀਕ ਡਾਇਰੈਕਟਰ ਜਨਰਲ ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਮਹਿਲਾ ਨੇ ਡੀਐਮ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ।

ਇਸ ਸ਼ਿਕਾਇਤ ਵਿਚ ਮਹਿਲਾ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਦੇ ਪਤੀ ਨੇ ਤਿੰਨ ਤਲਾਕ ਦੇ ਦਿਤਾ ਸੀ। ਤਿੰਨ ਤਲਾਕ ਤੋਂ ਬਾਅਦ ਉਸ ਨੂੰ ਵਾਪਸ ਅਪਣੇ ਕੋਲ ਰੱਖਣ ਲਈ ਹਲਾਲਾ ਕਰਨ ਨੂੰ ਕਿਹਾ ਗਿਆ।ਪੀੜਤਾ ਦਾ ਨਿਕਾਹ 7 ਦਸੰਬਰ 2014 ਨੂੰ ਨਖਾਸਾ ਥਾਣਾ ਖੇਤਰ ਦੇ ਤੁਰਤੀਪੁਰਾ ਇਲਾਹ ਇਲਾਕੇ ਵਿਚ ਹੋਇਆ ਸੀ। ਮਹਿਲਾ ਦਾ ਇਲਜ਼ਾਮ ਹੈ ਕਿ 25 ਦਸੰਬਰ 2015 ਦੀ ਰਾਤ ਨੂੰ ਉਸ ਦੇ ਸਹੁਰਾ-ਘਰ ਦੇ ਲੋਕਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿਤਾ ਸੀ।  ਇਸ ਮਾਮਲੇ ਵਿਚ ਉਸ ਨੇ 3 ਜਨਵਰੀ 2016 ਨੂੰ ਅਪਣੇ ਸਹੁਰਾ-ਘਰ ਦੇ ਲੋਕਾਂ ਵਿਰੁਧ ਮਾਮਲਾ ਦਰਜ ਕਰਾਇਆ ਸੀ।

ਬਾਅਦ ਵਿਚ 24 ਦਸੰਬਰ 2016 ਨੂੰ ਦੋਹਾਂ ਪੱਖਾਂ 'ਚ ਸਮਝੌਤਾ ਹੋ ਗਿਆ ਅਤੇ ਉਹ ਅਪਣੇ ਸਹੁਰਾ-ਘਰ ਚਲੀ ਗਈ। ਉਸ ਤੋਂ ਬਾਅਦ ਉਸ ਦੇ ਸ਼ੌਹਰ, ਸਹੁਰੇ ਅਤੇ ਉਸ ਦੇ ਪਤੀ ਦੇ ਮਾਮੂ ਨੇ ਕਿਹਾ ਕਿ ਹਾਲਾਂਕਿ ਤਲਾਕ ਹੋ ਚੁੱਕਿਆ ਹੈ, ਇਸ ਲਈ ਹੁਣ ਹਲਾਲਾ ਵੀ ਕਰਨਾ ਪਵੇਗਾ। ਮਹਿਲਾ ਦਾ ਇਲਜ਼ਾਮ ਹੈ ਕਿ ਬਹੁਤ ਮਨ੍ਹਾ ਕਰਨ ਦੇ ਬਾਵਜੂਦ ਦੋ ਕਥਿਤ ਮੌਲਵੀਆਂ ਨੂੰ ਲੈ ਕੇ ਆਇਆ ਗਿਆ। ਦੋਹਾਂ ਮੌਲਵੀਆਂ ਨੇ ਕਿਹਾ ਕਿ ਉਹ ਉਸ ਦੇ ਸਹੁਰੇ ਨਾਲ ਉਸ ਦਾ ਨਿਕਾਹ ਕਰਾ ਦੇਣਗੇ ਅਤੇ ‘ਹਲਾਲਾ‘ ਤੋਂ ਬਾਅਦ ਉਹ ਸਵੇਰੇ ਉਸ ਨੂੰ ਤਲਾਕ ਦੇ ਦੇਵੇਗਾ।

ਉਸ ਤੋਂ ਬਾਅਦ ਉਸ ਦਾ ਨਿਕਾਹ ਫਿਰ ਤੋਂ ਸ਼ੌਹਰ ਨਾਲ ਕਰਾ ਦਿਤਾ ਜਾਵੇਗਾ। ਲਗਭੱਗ ਦੋ ਘੰਟੇ ਬਾਅਦ ਉਸ ਦਾ ਸਹੁਰੇ ਨਾਲ ਨਿਕਾਹ ਕਰਾ ਦਿਤਾ ਗਿਆ। ਉਸ ਨੂੰ ਸਹੁਰੇ ਦੇ ਨਾਲ ਕਮਰੇ ਵਿਚ ਬੰਦ ਕਰ ਦਿਤਾ ਜਿੱਥੇ ਉਸ ਨੇ ਉਸ ਨਾਲ ਕੁਕਰਮ ਕੀਤਾ। ਸਵੇਰੇ ਸਹੁਰੇ ਨੇ ਉਸ ਨੂੰ ਤਲਾਕ ਦੇ ਦਿਤੇ ਅਤੇ ਉਸ ਨੂੰ ਇੱਦਤ ਦੇ ਨਾਮ 'ਤੇ ਇਕ ਕਮਰੇ ਵਿਚ ਬੈਠਾ ਦਿਤਾ ਗਿਆ। ਇਸ ਦੌਰਾਨ ਉਸ ਦੇ ਪਤੀ ਨੇ ਵੀ ਉਸ ਦੇ ਨਾਲ ਕੁਕਰਮ ਕੀਤਾ ਅਤੇ ਉਹ ਗਰਭਵਤੀ ਹੋ ਗਈ। ਬਾਅਦ ਵਿਚ ਉਹ ਅਪਣੇ ਪੇਕੇ ਚੱਲੀ ਆਈ ਜਿੱਥੇ ਉਸ ਨੇ ਇੱਕ ਬੇਟੇ ਨੂੰ ਜਨਮ ਦਿਤਾ।

ਮਹਿਲਾ ਨੇ ਸ਼ਿਕਾਇਤ ਵਿਚ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਅਪਣੇ ਨਾਲ ਹੋਏ ਇਸ ਜ਼ੁਲਮ ਵਿਰੁਧ ਉਸ ਨੇ ਜਿਲ੍ਹਾ ਅਧਿਕਾਰੀ ਨੂੰ ਅਰਦਾਸ ਪੱਤਰ ਦਿਤਾ, ਉਦੋਂ ਤੋਂ ਆਰੋਪੀ ਅਤੇ ਕੁੱਝ ਮੌਲਾਨਾ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਵਧੀਕ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਉਨ੍ਹਾਂ ਦੇ ਆਦੇਸ਼ 'ਤੇ ਇਸ ਮਾਮਲੇ ਵਿਚ ਮਹਿਲਾ ਦੇ ਪਤੀ, ਸਹੁਰੇ, ਪਤੀ ਦੇ ਮਾਮਾ ਅਤੇ ਦੋ ਅਣਪਛਾਤੇ ਮੌਲਵੀਆਂ ਵਿਰੁਧ ਸਮੂਹਕ ਕੁਕਰਮ ਦੇ ਇਲਜ਼ਾਮ ਵਿਚ ਐਤਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।