ਜੱਜ ਰੰਜਨ ਗੋਗੋਈ ਅੱਜ 'ਸੁਪਰੀਮ ਕੋਰਟ' ਦੇ 46ਵੇਂ, ਮੁੱਖ ਜੱਜ ਦੇ ਅਹੁਦੇ ਲਈ ਚੁੱਕਣਗੇ ਸੋਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ (ਸੀਜੇਆਈ) ਦੇ ਤੌਰ ਤੇ ਅੱਜ ਜੱਜ ਰੰਜਨ ਗੋਗੋਈ ਸੋਹੁੰ ਚੁੱਕਣਗੇ।

Justice Ranjan Gogoi

ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ (ਸੀਜੇਆਈ) ਦੇ ਤੌਰ ਤੇ ਅੱਜ ਜੱਜ ਰੰਜਨ ਗੋਗੋਈ ਸੋਹੁੰ ਚੁੱਕਣਗੇ। ਉਹ ਬੁੱਧਵਾਰ ਤੋਂ ਭਾਰਤ ਦੇ ਮੁੱਖ ਜੱਜ ਦਾ ਅਹੁਦਾ ਸੰਭਾਲਣਗੇ। ਬਤੌਰ ਸੀਜੇਆਈ ਜੱਜ ਗੋਗੋਈ ਦਾ ਕਾਰਜ਼ਕਾਲ ਨਵੰਬਰ 2019 ਤਕ ਰਹੇਗਾ। ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਤੋਂ ਕਾਫ਼ੀ ਉਮੀਦਾਂ ਹਨ। ਉਥੇ ਅਦਾਲਤਾਂ ਵਿਚ ਪਏ ਕਰੋੜਾਂ ਮੁਕੱਦਮੇ ਅਤੇ ਜੱਜਾਂ ਦੇ ਖਾਲੀ ਪਏ ਅਹੁਦਿਆਂ ਲਈ ਬੇਹੱਦ ਵੱਡੀ ਚੁਣੌਤੀ ਹੋਵੇਗੀ।

ਹਾਲਾਂਕਿ ਗੋਗੋਈ ਇਸ ਤੋਂ ਪਹਿਲਾਂ ਹੀ ਇਕ ਬਿਆਨ ਦੇ ਮੁਤਾਬਿਕ ਸੰਕੇਤ ਦੇ ਚੁੱਕੇ ਹਨ ਕਿ ਮੁਕੱਦਮਿਆਂ ਦਾ ਬੋਝ ਘੱਟ ਕਰਨ ਦੇ ਲਈ ਕੋਈ ਕਾਰਗਾਰ ਯੋਜਨਾ ਲਾਗੂ ਕੀਤੀ ਜਾ ਸਕਦੀ ਹੈ। ਜਿਹੜੀ ਕਿ ਆਉਣ ਵਾਲੇ ਸਮੇਂ ਵਿਚ ਨਿਆਪਾਲਿਕਾ ਦੇ ਚੰਗੇ ਭਵਿੱਖ ਦੇ ਲਈ ਚੰਗੀ ਸਾਬਤ ਹੋਵੇਗੀ। ਗੋਗੋਈ ਬੁੱਧਵਾਰ ਨੂੰ ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਕੇਐਮ ਜੋਸੇਫ਼ ਦੇ ਨਾਲ ਮੁੱਖ ਜੱਜ ਦੀ ਅਦਾਲਤ ਦੇ ਮੁਕੱਦਿਆਂ ਦੀ ਸੁਣਵਾਈ ਕਰਨ ਬੈਠਣਗੇ।

ਇਸ ਸਮੇਂ ਦੇਸ਼ਭਰ ਦੀ ਅਦਾਲਤਾਂ ਵਿਚ 2.77 ਕਰੋੜ ਮੁਕੱਦਮੇ ਬਾਕੀ ਹਨ। ਉਥੇ ਸੁਪਰੀਮ ਕੋਰਟ ਵਿਚ 54 ਹਜਾਰ ਮੁਕੱਦਮੇ ਬਾਕੀ ਹਨ।ਦੱਸ ਦਈਏ ਕਿ ਜੱਜ ਗੋਗੋਈ ਨੇ 24 ਸਾਲ ਦੀ ਉਮਰ ਤੋਂ ਹੀ 1978 ਵਿਚ ਵਕਾਲਤ ਸ਼ੁਰੂ ਕਰ ਦਿੱਤੀ ਸੀ। ਗੁਵਾਹਾਟੀ ਹਾਈਕੋਰਟ ਵਿਚ ਲੰਮੇ ਸਮੇਂ ਤੱਕ ਵਕਾਲਤ ਕਰ ਚੁੱਕੇ 18 ਨਵੰਬਰ 1954 ਨੂੰ ਜਨਮੇ ਜੱਜ ਗੋਗੋਈ ਨੂੰ ਸੰਵਿਧਾਨਿਕ, ਟੈਕਸੇਸ਼ਨ ਅਤੇ ਕੰਪਨੀ ਮਾਮਲਿਆਂ ਦਾ ਬਹੁਤਾ ਚੰਗਾ ਅਨੁਭਵ ਰਿਹਾ ਹੈ।

ਉਹ 28 ਫਰਵਰੀ 2001 ਨੂੰ ਗੁਵਾਹਾਟੀ ਹਾਈਕੋਰਟ ਵਿਚ ਸਥਾਈ ਜੱਜ ਬਣੇ ਸੀ।  ਇਸ ਤੋਂ ਬਾਅਦ ਉਹ 9 ਸਤੰਬਰ 2010 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਬਣੇ ਅਤੇ 12 ਫਰਵਰੀ 2011 ਨੂੰ ਮੁੱਖ ਜੱਜ ਬਣਾਏ ਗਏ। ਸੁਪਰੀਮ ਕੋਰਟ ਦੇ ਜੱਜ ਦੇ ਤੌਰ 'ਤੇ 23 ਅਪ੍ਰੈਲ 2012 ਤੋਂ ਕੰਮ ਕਰ ਰਹੇ ਹਨ।