ਹੜ੍ਹ ਪੀੜਤਾਂ ਨੂੰ ਮਿਲਣ ਪਹੁੰਚੇ ਸੰਸਦ ਮੈਂਬਰ ਨਾਲ ਹੋਈ ਮਾੜੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਮਰਥਕਾਂ ਸਮੇਤ ਡਿੱਗੇ ਪਾਣੀ ਵਿਚ, ਵਾਲ ਵਾਲ ਬਚੇ 

Member of Parliament to meet flood victims

ਬਿਹਾਰ: ਮੌਸਮ ਦੇ ਬਦਲਣ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਇਸ ਮੀਂਹ ਨੇ ਸਾਡੇ ਰਾਜਨੀਤਕ ਆਗੂਆਂ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਬਿਹਾਰ ਵਿਚ ਲਗਾਤਾਰ ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਆਉਣ ਜਾਣ ਵਿਚ ਮੁਸ਼ਕਿਲ ਹੋ ਰਹੀ ਹੈ ਓਥੇ ਹੀ ਸੜਕਾਂ ਵਿਚ ਜਲ ਥਲ ਹੋਈਆਂ ਪਈਆਂ ਹਨ ਅਤੇ ਕਈ ਲੋਕ ਇਸ ਮੀਂਹ ਦੇ ਪਾਣੀ ਵਿਚ ਫੱਸੇ ਹੋਏ ਵੀ ਵਿਖਾਈ ਦੇ ਰਹੇ ਨੇ ਤੇ ਇਸ ਸਭ ਦੇ ਵਿਚਾਲੇ ਇਕ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ।

ਇਸ ਵਿਚ ਇਕ ਰਾਜਨੀਤਕ ਆਗੂ ਹੱਦ ਨਾਲ ਪੀੜਿਤ ਲੋਕਾਂ ਨਾਲ ਮੁਲਾਕਾਤ ਕਰਨ ਪਹੁੰਚਦਾ ਹੈ ਤਾਂ ਉਹ ਖੁਦ ਹੀ ਮੀਂਹ ਦੇ ਪਾਣੀ ਇਛ ਡਿੱਗ ਜਾਂਦਾ ਹੈ ਤੇ ਉਸ ਦੇ ਨਾਲ ਉਸਦੇ ਸਮਰਥਕ ਵੀ ਡਿੱਗ ਜਾਂਦੇ ਹਨ। ਦਰਅਸਲ ਇਹ ਵੀਡੀਓ ਬਿਹਾਰ ਦੀ ਹੈ ਜਿਥੋਂ ਦੇ  ਕੇਂਦਰੀ ਰਾਜ ਮੰਤਰੀ ਅਤੇ ਪਾਟਲੀਪੁੱਤਰ ਤੋਂ ਭਾਜਪਾ ਦੇ ਸੰਸਦ ਮੈਂਬਰ, ਰਾਮਕ੍ਰਿਪਾਲ ਯਾਦਵ  ਡੁੱਬਣ ਤੋਂ ਬਚ ਗਏ ਤੇ ਕਿਓਂਕਿ ਜਦੋ ਉਹ ਹੜ ਵਾਲੇ ਖੇਤਰ ਦਾ ਦੌਰਾ ਕਰਨ ਪਹੁੰਚੇ ਤਾਂ ਓਹਨਾ ਦੀ ਕਿਸ਼ਤੀ ਅਚਾਨਕ ਡੁੱਬ ਗਈ।

ਜਿਸ ਕਾਰਨ  ਉਹ ਡੁੱਬਣ ਤੋਂ ਬਚ ਗਏ। ਤੁਹਾਨੂੰ ਦੱਸ ਦਈਏ ਕਿ ਜਦੋ ਇਹ ਸੰਸਦ ਦੌਰਾ ਕਰਨ ਲਈ ਕਿਸ਼ਤੀ ਵੀ ਜੁਗਾੜ ਲੱਗਾ ਕੇ ਤਿਆਰ ਕੀਤੀ ਗਈ ਸੀ  ਜਿਸ ਕਾਰਨ ਭਾਜਪਾ ਸੰਸਦ ਡਿੱਗ ਗਏ ਤੇ ਕਿਨਾਰੇ ਤੇ ਖੜੇ ਲੋਕਾਂ ਨੇ ਕਿਸੇ ਤਰੀਕੇ ਭਜਾਪ ਸੰਸਦ ਦੀ ਜਾਨ ਬਚਾਈ। ਅਧਿਕਾਰੀਆਂ ਦੇ ਮੁਤਾਬਿਕ  ਹੜ੍ਹ ਪੀੜਤਾਂ ਨੇ ਰਾਮਕ੍ਰਿਪਾਲ ਯਾਦਵ ਨੂੰ ਨਦੀ ਦੇ ਪਾਰ ਟੀਲੇ ਉੱਤੇ ਜਾਣ ਦੀ ਅਪੀਲ ਕੀਤੀ ਸੀ। ਸੰਸਦ ਮੈਂਬਰ ਇਸ ਨੂੰ ਟਾਲ ਨਹੀਂ ਸਕੇ ਨਹੀਂ ਸਕੇ ਅਤੇ ਇਕ ਅਸਥਾਈ ਕਿਸ਼ਤੀ ਵਿਚ ਚੜ੍ਹ ਗਏ।

ਉਹਨਾਂ ਨਾਲ  ਛੇ ਹੋਰ ਲੋਕ ਸਨ। ਕਿਸ਼ਤੀ ਕਿਨਾਰੇ ਤੋਂ ਥੋੜੀ ਦੂਰ ਗਈ ਤਾਂ ਹਿੱਲਣ ਲੱਗੀ। ਸੰਸਦ ਮੈਂਬਰ ਸਣੇ ਸਾਰੇ  ਝੂਲਣ ਲੱਗ ਪਿਆ। ਫੇਰ ਅਚਾਨਕ ਸੰਤੁਲਨ ਵਿਗੜਨ ਕਾਰਨ ਪਾਣੀ ਵਿਚ ਡਿੱਗ ਗਏ।  ਰਾਮਕ੍ਰਿਪਾਲ ਸਮੇਤ ਹਰ ਕੋਈ ਗੋਤਾ ਖਾਣ ਲੱਗ ਪਏ। ਜਿਵੇਂ ਹੀ ਸੰਸਦ ਮੈਂਬਰ ਪਾਣੀ ਤੋਂ ਬਾਹਰ ਆਏ ਤਾਂ ਇਤਫ਼ਾਕ ਨਾਲ ਓਹਨਾ ਨੇ  ਕਿਸ਼ਤੀ ਨੂੰ ਫੜਿਆ। ਇਸ ਦੌਰਾਨ, ਸੰਸਦ ਮੈਂਬਰ ਨੂੰ  ਡੁੱਬਦੇ ਵੇਖ ਕਿਨਾਰੇ ਤੇ ਖੜੇ ਲੋਕਾਂ ਵਿਚ ਹਫੜਾ-ਦਫੜੀ ਮੱਚ ਗਈ।

ਭਾਜਪਾ ਦੇ ਜ਼ਿਲ੍ਹਾ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਆਪਣੇ ਕੁਝ ਸਾਥੀਆਂ ਸਮੇਤ ਤੁਰੰਤ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਸੰਸਦ ਮੈਂਬਰ ਸਣੇ ਸਾਰਿਆਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ। ਸਾਬਕਾ ਮੰਤਰੀ ਰਾਮਕ੍ਰਿਪਾਲ ਯਾਦਵ ਜੋ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ, ਪਲਟ ਗਏ ਅਤੇ ਡੁੱਬਣ ਤੋਂ ਬਚ ਗਏ।

ਦਰਅਸਲ ਕੇਂਦਰੀ ਰਾਜ ਮੰਤਰੀ ਅਤੇ ਪਾਟਲੀਪੁੱਤਰ ਤੋਂ ਭਾਜਪਾ ਦੇ ਸੰਸਦ ਮੈਂਬਰ, ਰਾਮਕ੍ਰਿਪਾਲ ਯਾਦਵ  ਗਾਂਧੀ ਜਯੰਤੀ 'ਤੇ ਸੰਸਦੀ ਹਲਕੇ' ਚ 'ਗਾਂਧੀ ਸੰਕਲਪ ਯਾਤਰਾ' ਦੀ ਸ਼ੁਰੂਆਤ ਕਰਨ ਜਾ ਰਹੇ ਸਨ। ਹੜ੍ਹ ਦੇ ਕਾਰਨ, ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਉਹ ਹੜ੍ਹ ਵਾਲੇ ਖੇਤਰ ਦੇ ਦੌਰਾ ਕਰਨ ਗਏ ਤਾਂ ਪਾਣੀ ਕਾਰਨ ਉਹ ਖੁਦ ਹੀ ਡੁੱਬ ਗਏ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।