ਰੁਆ ਰਹੀਆਂ ਨੇ ਪਿਆਜ਼ ਦੀਆਂ ਕੀਮਤਾਂ, ਇਸ ਸ਼ਹਿਰ ਵਿਚ 11 ਹਜ਼ਾਰ ਪ੍ਰਤੀ ਕੁਇੰਟਲ ਪਹੁੰਚੀ ਥੋਕ ਕੀਮਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸੂਤਰਾਂ ਨੇ ਦੱਸਿਆ ਕਿ ਸੋਮਵਾਰ ਦਸੰਬਰ ਮਹੀਨੇ ਦਾ ਪਹਿਲਾ ਕਾਰੋਬਾਰੀ ਦਿਨ ਸੀ। ਇਸ ਮੌਸਮ ਵਿਚ ਗਰਮੀਆਂ ਦੇ ਪਿਆਜ਼ ਦੀ ਫਸਲ ਦਾ ਥੋਕ ਮੁੱਲ ਨਾਸਿਕ ਵਿਚ ਸਭ ਤੋਂ ਵੱਧ ਸੀ

Onion

ਨਵੀਂ ਦਿੱਲੀ- ਸੋਮਵਾਰ ਨੂੰ ਹੋਈ ਮਹਾਰਾਸ਼ਟਰ ਵਿਚ ਕਲਵਾਨ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਕਮੇਟੀ (ਏਪੀਐਮਸੀ) ਦੀ ਨਿਲਾਮੀ ਵਿਚ ਪਿਆਜ਼ ਦਾ ਮੁੱਲ 11,000 ਰੁਪਏ ਪ੍ਰਤੀ ਕੁਇੰਟਲ ਦੇ ਪੱਧਰ 'ਤੇ ਪਹੁੰਚ ਗਿਆ। ਹੋਰ ਵੱਡੇ ਸ਼ਹਿਰਾਂ ਵਿਚ ਵੀ ਪਿਆਜ਼ 75 ਤੋਂ 100 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪਿਆਜ਼ ਦੀ ਔਸਤ ਕੀਮਤ 10,000 ਰੁਪਏ ਤੋਂ ਲੈ ਕੇ 10,300 ਰੁਪਏ ਤੱਕ ਹੈ।

ਸੂਤਰਾਂ ਨੇ ਦੱਸਿਆ ਕਿ ਸੋਮਵਾਰ ਦਸੰਬਰ ਮਹੀਨੇ ਦਾ ਪਹਿਲਾ ਕਾਰੋਬਾਰੀ ਦਿਨ ਸੀ। ਇਸ ਮੌਸਮ ਵਿਚ ਗਰਮੀਆਂ ਦੇ ਪਿਆਜ਼ ਦੀ ਫਸਲ ਦਾ ਥੋਕ ਮੁੱਲ ਨਾਸਿਕ ਵਿਚ ਸਭ ਤੋਂ ਵੱਧ ਸੀ।

ਇੱਥੇ ਪਿਆਜ਼ ਦੀ ਪਿਛਲੀ ਸਭ ਤੋਂ ਵੱਡੀ ਥੋਕ ਨੀਲਾਮੀ ਕੀਮਤ ਪਿਛਲੇ ਮਹੀਨੇ ਨੌਂ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਸੀ। ਦੱਸ ਦਈਏ ਕਿ ਅਗਸਤ ਵਿਚ ਪਿਆਜ਼ ਦੀ ਕੀਮਤ 1000 ਤੋਂ 3000 ਰੁਪਏ ਪ੍ਰਤੀ ਕੁਇੰਟਲ ਸੀ, ਜਦੋਂ ਕਿ ਔਸਤਨ ਕੀਮਤ 2400 ਰੁਪਏ ਸੀ।

ਪਿਆਜ਼ ਦੀਆਂ ਕੀਮਤਾਂ ਸਤੰਬਰ 'ਚ ਵਧੀਆਂ ਅਤੇ 3000 ਤੋਂ 4000 ਰੁਪਏ ਪ੍ਰਤੀ ਕੁਇੰਟਲ ਹੋ ਗਈਆਂ। ਇਸ ਮਹੀਨੇ ਪਿਆਜ਼ ਦੀ ਔਸਤਨ ਕੀਮਤ 3200 ਰੁਪਏ ਰਹੀ। ਇਸ ਦੇ ਨਾਲ ਹੀ ਅਕਤੂਬਰ ਵਿਚ ਪਿਆਜ਼ ਦੀ ਕੀਮਤ 4500 ਰੁਪਏ ਪ੍ਰਤੀ ਕੁਇੰਟਲ ਰਹੀ, ਇਸ ਦੌਰਾਨ ਪਿਆਜ਼ ਦੀ ਔਸਤਨ ਕੀਮਤ 3800 ਰੁਪਏ ਪ੍ਰਤੀ ਕੁਇੰਟਲ ਰਹੀ। ਇਸ ਤੋਂ ਬਾਅਦ ਨਵੰਬਰ ਵਿਚ 9000 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਈ।

ਨਵੰਬਰ ਵਿਚ ਪਿਆਜ਼ ਦੀ ਔਸਤਨ ਕੀਮਤ 4900 ਰੁਪਏ ਪ੍ਰਤੀ ਕੁਇੰਟਲ ਰਹੀ।  ਉੱਥੇ ਹੀ ਪਿਆਜ਼ ਦੀ ਸਭ ਤੋਂ ਵੱਡੀ ਥੋਕ ਬਾਜ਼ਾਰ ਲਾਸਲਗਾਵ ਏਪੀਐਮਸੀ ਵਿਖੇ ਗ੍ਰਾਮੀਣ ਕਾਲੀਨ ਦੀ ਪਿਆਜ਼ ਦੀ ਬੋਲੀ ਨਹੀਂ ਲਗਾਈ ਗਈ। ਇਸ ਦੀ ਬਜਾਏ, ਲਾਲ ਪਿਆਜ਼ 250 ਵਾਹਨਾਂ ਵਿਚ ਪਹੁੰਚਿਆਂ ਜਿਸ ਦੀ ਨਿਲਾਮੀ ਕੀਤੀ ਗਈ।