ਬਿਟਕਾਇਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਐਲਾਨ...ਪੜ੍ਹੋ ਪੂਰੀ ਖ਼ਬਰ
ਦਸ ਦਈਏ ਕਿ ਆਰਬੀਆਈ ਨੇ ਅਪਣੇ ਆਦੇਸ਼ ਵਿਚ ਕਿਹਾ ਸੀ ਕਿ...
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕ੍ਰਿਪਟੋਕਰੰਸੀ ਤੇ ਰੋਕ ਲਗਾਉਣ ਦੇ ਭਾਰਤੀ ਰਿਜ਼ਰਵ ਬੈਂਕ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਕੇਂਦਰੀ ਬੈਂਕ ਨੇ ਅਪ੍ਰੈਲ 2018 ਵਿਚ ਕ੍ਰਿਪਟੋਕਰੰਸੀ ਤੇ ਰੋਕ ਲਗਾਉਂਦੇ ਹੋਏ ਬੈਂਕਾਂ ਨੂੰ ਇਸ ਵਰਚੁਅਲ ਕਰੰਸੀ ਦੁਆਰਾ ਟ੍ਰੇਡਿੰਗ ਨਾ ਕਰਨ ਨੂੰ ਕਿਹਾ ਸੀ। ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਨੇ ਇੰਟਰਨੈਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਫੈਸਲਾ ਦਿੱਤਾ ਹੈ।
ਦਸ ਦਈਏ ਕਿ ਆਰਬੀਆਈ ਨੇ ਅਪਣੇ ਆਦੇਸ਼ ਵਿਚ ਕਿਹਾ ਸੀ ਕਿ ਵਿੱਤ ਸੰਸਥਾ ਕ੍ਰਿਪਟੋਕਰੰਸੀ ਵਿਚ ਡੀਲਿੰਗ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਆਰਬੀਆਈ ਨੇ ਆਮ ਲੋਕਾਂ ਨੂੰ ਵੀ ਹਿਦਾਇਤ ਦਿੱਤੀ ਸੀ ਕਿ ਕ੍ਰਿਪਟੋਕਰੰਸੀ ਵਿਚ ਟ੍ਰੇਡਿੰਗ ਕਰਨ ਤੇ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਖੁਦ ਜ਼ਿੰਮੇਵਾਰ ਹੋਣਗੇ।
ਭਾਰਤੀ ਰਿਜ਼ਰਵ ਬੈਂਕ ਨੇ ਅਪਣੇ ਸਰਕੂਲਰ ਵਿਚ ਲਿਖਿਆ ਸੀ ਕਿ ਉਸ ਦੇ ਨਿਯੰਤਰਣ ਦੇ ਦਾਇਰੇ ਵਿਚ ਆਉਣ ਵਾਲੇ ਸੰਸਥਾ ਕ੍ਰਿਪਟੋਕਰੰਸੀ ਵਿਚ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਨਾ ਕੀਤਾ ਜਾਵੇ ਅਤੇ ਨਾ ਹੀ ਇਸ ਨਾਲ ਜੁੜੀ ਸੇਵਾ ਦਿੱਤੀ ਜਾਵੇ। ਇਸ ਤੇ IAMAI ਯਾਨੀ ਇੰਡੀਅਨ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ ਦਾ ਕਹਿਣਾ ਸੀ ਕਿ ਰਿਜ਼ਰਵ ਬੈਂਕ ਨੇ ਇਸ ਸਰਕੂਲਰ ਦੁਆਰਾ ਵਰਚੁਅਲ ਕਰੰਸੀ ਵਿਚ ਕਾਮਯਾਬ ਤੇ ਹੀ ਰੋਕ ਲਗਾ ਦਿੱਤੀ ਹੈ।
ਦਸ ਦਈਏ ਕਿ 2018 ਵਿਚ ਦੁਨੀਆ ਭਰ ਤੋਂ ਵਰਚੁਅਲ ਕਰੰਸੀ ਬਿਟਕਾਇਨ ਦਾ ਤੇਜ਼ੀ ਨਾਲ ਉਭਾਰ ਹੋਇਆ ਸੀ ਅਤੇ ਲੋਕਾਂ ਨੇ ਇਸ ਦੁਆਰਾ ਮੋਟੀ ਕਮਾਈ ਕੀਤੀ ਸੀ। ਇਸ ਦੇ ਵਧਦੇ ਪ੍ਰਚਲਨ ਦੌਰਾਨ ਰਿਜ਼ਰਵ ਬੈਂਕ ਨੇ ਇਸ ਕਰੰਸੀ ਨੂੰ ਮਾਨਤਾ ਦੇਣ ਦੇ ਨਾਲ ਹੀ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਕਰੰਸੀ ਵਿਚ ਟ੍ਰੇਡਿੰਗ ਕਰਨ ਤੇ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਆਰਬੀਆਈ ਜ਼ਿੰਮੇਵਾਰ ਨਹੀਂ ਹੋਵੇਗੀ।
ਬਿਟਕਾਇਨ (Bitcoin) ਇੱਕ ਖਾਸ ਤਰ੍ਹਾਂ ਦੀ ਡਿਜੀਟਲ ਕਰੰਸੀ ਹੈ ਜਿਸਨੂੰ ਅਜੋਕੇ ਸਮੇਂ ਦੀ 'ਕ੍ਰਿਪਟੋਕਰੰਸੀ' ਵੀ ਕਿਹਾ ਜਾਂਦਾ ਹੈ। ਇਸਨੂੰ ਇੱਕ ਵਾਕ ਨਾਲ ਬਿਆਨ ਕੀਤਾ ਜਾ ਸਕਦਾ ਹੈ, " ਜੇ ਇੰਟਰਨੈਟ ਇੱਕ ਦੇਸ਼ ਹੁੰਦਾ ਤਾਂ ਬਿਟਕਾਇਨ ਇਸਦੀ ਨੈਸ਼ਨਲ ਕਰੰਸੀ ਹੋਣੀ ਸੀ"।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।