ਦੇਸ਼ ’ਚ ਵਿਰੋਧੀ ਵਿਚਾਰਾਂ ਵਾਲਿਆਂ ਦੀਆਂ ਗ੍ਰਿਫਤਾਰੀਆਂ ਲੋਕਤੰਤਰ ਲਈ ਚਿੰਤਾਜਨਕ- ਗਿਆਨੀ ਹਰਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੰਘ ਸਾਹਿਬ ਨੇ ਕਿਹਾ ਕਿ ਇਹ ਬੇਹੱਦ ਸ਼ਰਮਨਾਕ ਹੈ ਕਿ ਸਰਕਾਰ ਵਿਰੁਧ ਬੋਲਣ ਵਾਲੇ ਲੋਕਾਂ ’ਤੇ ਦੇਸ਼ ਧਰੋਹੀ, ਯੂ ਪੀ ਏ ਵਰਗੇ ਸੰਗੀਨ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ ।

Bhai Harpreet singh

ਅੰਮ੍ਰਿਤਸਰ- (ਰਾਜੇਸ਼ ਕੁਮਾਰ ਸੰਧੂ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵਿਚ ਕਿਸਾਨੀ ਸੰਘਰਸ਼ ਦੌਰਾਨ ਸਰਕਾਰ ਨਾਲ ਨਾ ਇਤਫਾਕੀ ਰਖਣ ਵਾਲੇ ਲੋਕਾਂ ਦੀਆਂ ਧੜਾ-ਧੜ ਹੋ ਰਹੀਆਂ ਗ੍ਰਿਫਤਾਰੀਆਂ ਅਤੇ ਹਿਰਾਸਤਾਂ ਦਾ ਸਿਲਸਿਲਾ ਬੇਹੱਦ ਚਿੰਤਾਜਨਕ ਹੈ । ਉਨ੍ਹਾਂ ਕਿਹਾ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲੋਕਤੰਤਰ ਦਾ ਅਹਿਮ ਅੰਗ ਹੁੰਦੀ ਹੈ । ਜਦੋਂ ਕਿ ਦੇਸ਼ ਅੰਦਰ ਹੋ ਰਹੀਆਂ ਗ੍ਰਿਫਤਾਰੀਆਂ ਲੋਕਤੰਤਰ ਦੀ ਮਰਿਯਾਦਾ ਦੇ ਉਲਟ ਹਨ ।