ਮਣੀਪੁਰ 'ਚ ਆਦਿਵਾਸੀਆਂ ਦੇ ਪ੍ਰਦਰਸ਼ਨ ਦੌਰਾਨ ਹਿੰਸਾ: ਫ਼ੌਜ ਤਾਇਨਾਤ, 7500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਥਿਤੀ ਨੂੰ ਕਾਬੂ ਰੱਖਣ ਲਈ ਕੱਢਿਆ ਜਾ ਰਿਹਾ ਫਲੈਗ ਮਾਰਚ

Image: For representation purpose only

 

ਇਮਫ਼ਾਲ: ਮਣੀਪੁਰ 'ਚ ਆਦਿਵਾਸੀ ਅੰਦੋਲਨ ਦੌਰਾਨ ਹਿੰਸਾ ਭੜਕਣ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਉਣ ਲਈ ਫ਼ੌਜ ਅਤੇ ਅਸਾਮ ਰਾਈਫਲਜ਼ ਨੂੰ ਤਾਇਨਾਤ ਕੀਤਾ ਗਿਆ ਹੈ। ਫ਼ੌਜ ਦੇ ਬੁਲਾਰੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਬੁਲਾਰੇ ਨੇ ਦਸਿਆ ਕਿ ਹੁਣ ਤਕ 7,500 ਲੋਕਾਂ ਨੂੰ ਸੁਰੱਖਿਆ ਬਲਾਂ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੀ ਪਤਨੀ ਪਹੁੰਚੀ ਡਿਬਰੂਗੜ੍ਹ, ਪਤੀ ਨਾਲ ਜੇਲ੍ਹ ਵਿਚ ਕੀਤੀ ਮੁਲਾਕਾਤ

ਬੁਲਾਰੇ ਨੇ ਦਸਿਆ ਕਿ ਰਾਤ ਨੂੰ ਫ਼ੌਜ ਅਤੇ ਅਸਾਮ ਰਾਈਫਲਜ਼ ਨੂੰ ਬੁਲਾਇਆ ਗਿਆ ਅਤੇ ਪੁਲਿਸ ਦੇ ਨਾਲ ਬਲਾਂ ਨੇ ਸਵੇਰ ਤਕ ਹਿੰਸਾ 'ਤੇ ਕਾਬੂ ਪਾ ਲਿਆ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਕਾਬੂ ਰੱਖਣ ਲਈ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਗੈਰ-ਆਦਿਵਾਸੀ ਮੇਇਤੀ ਭਾਈਚਾਰੇ ਲਈ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੰਗ ਦੇ ਵਿਰੁਧ ਚੂਰਾਚੰਦਪੁਰ ਜ਼ਿਲੇ ਦੇ ਟੋਰਬੰਗ ਖੇਤਰ ਵਿਚ 'ਆਲ ਕਬਾਇਲੀ ਸਟੂਡੈਂਟਸ ਯੂਨੀਅਨ ਮਨੀਪੁਰ' (ਏ.ਟੀ.ਐਸ.ਯੂ.ਐਮ.) ਵਲੋਂ ਸਦੇ ਗਏ 'ਕਬਾਇਲੀ ਏਕਤਾ ਮਾਰਚ' ਦੌਰਾਨ ਬੁੱਧਵਾਰ ਹਿੰਸਾ ਭੜਕ ਗਈ।

ਇਹ ਵੀ ਪੜ੍ਹੋ: ਮਣੀਪੁਰ 'ਚ ਆਦਿਵਾਸੀਆਂ ਦੇ ਪ੍ਰਦਰਸ਼ਨ ਦੌਰਾਨ ਹਿੰਸਾ: ਫ਼ੌਜ ਤਾਇਨਾਤ, 7500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ

ਮਣੀਪੁਰ ਹਾਈ ਕੋਰਟ ਵਲੋਂ ਪਿਛਲੇ ਮਹੀਨੇ ਮੇਇਤੀ ਭਾਈਚਾਰੇ ਵਲੋਂ ਐਸ.ਟੀ. ਦਰਜਾ ਦੇਣ ਦੀ ਮੰਗ ’ਤੇ ਰਾਜ ਸਰਕਾਰ ਨੂੰ ਚਾਰ ਹਫ਼ਤਿਆਂ ਦੇ ਅੰਦਰ ਕੇਂਦਰ ਨੂੰ ਸਿਫਾਰਸ਼ ਭੇਜਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਮਾਰਚ ਦਾ ਆਯੋਜਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਬਿਜਲੀ ਵਿਭਾਗ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ: ਹਰਭਜਨ ਸਿੰਘ ਈ.ਟੀ.ਓ.

ਪੁਲਿਸ ਅਨੁਸਾਰ ਚੂਰਾਚੰਦਪੁਰ ਜ਼ਿਲ੍ਹੇ ਦੇ ਤੋਰਬਾਂਗ ਇਲਾਕੇ ਵਿਚ ਇਕ ਮਾਰਚ ਦੌਰਾਨ ਹਥਿਆਰਬੰਦ ਵਿਅਕਤੀਆਂ ਦੀ ਭੀੜ ਨੇ ਕਥਿਤ ਤੌਰ 'ਤੇ ਮੇਇਤੀ ਭਾਈਚਾਰੇ ਦੇ ਮੈਂਬਰਾਂ 'ਤੇ ਹਮਲਾ ਕਰ ਦਿਤਾ, ਜਵਾਬੀ ਕਾਰਵਾਈ ਦੇ ਨਾਲ ਹੀ ਮੇਇਤੀ ਭਾਈਚਾਰੇ ਦੇ ਮੈਂਬਰਾਂ ਨੇ ਵੀ ਹਮਲੇ ਕੀਤੇ, ਜਿਸ ਨਾਲ ਸੂਬੇ ਭਰ ਵਿਚ ਹਿੰਸਾ ਭੜਕ ਗਈ।  ਉਨ੍ਹਾਂ ਕਿਹਾ ਕਿ ਤੋਰਬੰਗ ਵਿਚ ਤਿੰਨ ਘੰਟੇ ਤੋਂ ਵੱਧ ਸਮੇਂ ਤਕ ਚਲੀ ਹਿੰਸਾ ਵਿਚ ਕਈ ਦੁਕਾਨਾਂ ਅਤੇ ਘਰਾਂ ਦੀ ਭੰਨਤੋੜ ਕੀਤੀ ਗਈ ਅਤੇ ਅੱਗਜ਼ਨੀ ਵੀ ਕੀਤੀ ਗਈ।