ਮੇਘਾਲਿਆ ਵਿਚ ਕਿਸੇ ਗੁਰਦਵਾਰੇ ਨੂੰ ਨੁਕਸਾਨ ਨਹੀਂ ਪੁੱਜਾ : ਰਿਜਿਜੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਮੰਤਰੀ ਨੇ ਕਿਹਾ- ਹਾਲਾਤ ਕਾਬੂ ਹੇਠ, ਅਫ਼ਵਾਹਾਂ 'ਤੇ ਯਕੀਨ ਨਾ ਕਰਨ ਲੋਕ

Kiren Rijiju

ਨਵੀਂ ਦਿੱਲੀ, 3 ਜੂਨ :  ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਸਿੱਖਾਂ ਨੂੰ  ਭਰੋਸਾ ਦਿਤਾ ਹੈ ਕਿ ਮੇਘਾਲਿਆ ਵਿਚ ਗੁਰਦਵਾਰੇ ਅਤੇ ਸਿੱਖ ਸੰਸਥਾਵਾਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਸਿੱਖਾਂ ਦੇ ਜਾਨ- ਮਾਲ ਦੀ ਪੂਰੀ ਹਿਫ਼ਾਜ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸੇ ਗੁਰਦਵਾਰੇ ਨੂੰ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਦਸਿਆ ਕਿ ਬੀਤੇ ਵੀਰਵਾਰ ਕੁੱਝ ਡਰਾਈਵਰਾਂ ਅਤੇ ਕੁੱਝ ਸਥਾਨਕ ਲੋਕਾਂ ਵਿਚਕਾਰ ਤਕਰਾਰ ਹੋਇਆ ਸੀ ਪਰ ਹੁਣ ਸਥਿਤੀ ਸ਼ਾਂਤਮਈ ਤੇ ਪੂਰੀ ਤਰ੍ਹਾਂ ਕਾਬੂ ਹੇਠ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਰਾਜ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਇਮ ਹੈ। ਰਾਜ ਸਰਕਾਰ ਪੂਰੀ ਚੌਕਸੀ ਵਰਤਦੀ ਹੋਈ ਮਾਮਲਾ ਨਿਪਟਾਉਣ ਲਈ ਯਤਨਸ਼ੀਲ ਹੈ। ਫ਼ੌਜ ਨੇ ਸ਼ੁਕਰਵਾਰ ਰਾਤ ਨੂੰ ਵੱਖ ਵੱਖ ਥਾਵਾਂ 'ਤੇ ਫ਼ਲੈਗ ਮਾਰਚ ਕੀਤਾ ਜਿਸ ਤੋਂ ਬਾਅਦ ਸਿੱਖਾਂ ਅੰਦਰ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਈ।