ਪੁਸ਼ਕਰ ਧਾਮੀ ਨੇ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਸ਼ਕਰ ਧਾਮੀ ਨੇ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕੀ।

Pushkar Dhami sworn as Uttarakhand CM

ਦੇਹਰਾਦੂਨ: ਪੁਸ਼ਕਰ ਧਾਮੀ (Pushkar Dhami) ਨੇ ਉਤਰਾਖੰਡ (Uttarakhand) ਦੇ 11ਵੇਂ ਮੁੱਖ ਮੰਤਰੀ ( Sworn as 11th CM of Uttarakhand) ਵਜੋਂ  ਅੱਜ ਸਹੁੰ ਚੁੱਕੀ। ਰਾਜਭਵਨ ਵਿਚ ਰਾਜਪਾਲ ਬੇਬੀ ਰਾਨੀ ਮੌਰਈਆ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਦੇਹਰਾਦੂਨ (Dehradun) ਦੇ ਰਾਜ ਭਵਨ (Raj Bhavan) ਵਿਖੇ ਕਈ ਭਾਜਪਾ ਨੇਤਾ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਪੁਸ਼ਕਰ ਧਾਮੀ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਲ ਹੋਏ। ਪੁਸ਼ਕਰ ਧਾਮੀ ਊਧਮ ਸਿੰਘ ਨਗਰ ਦੇ ਖਟੀਮਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਪੁਸ਼ਕਰ ਧਾਮੀ ਉੱਤਰਾਖੰਡ ਦੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। 

ਇਹ ਵੀ  ਪੜ੍ਹੋ -ਕੇਜਰੀਵਾਲ ਨੇ PM ਮੋਦੀ ਨੂੰ ਕੀਤੀ ਅਪੀਲ, ਕਿਹਾ ਇਸ ਸਾਲ ਡਾਕਟਰਾਂ ਨੂੰ ਦਿੱਤਾ ਜਾਵੇ ‘ਭਾਰਤ ਰਤਨ’

ਇਹ ਵੀ  ਪੜ੍ਹੋ -ਗੁਰਦਾਸਪੁਰ ‘ਚ ਹਾਦਸਾਗ੍ਰਸਤ ਹੋਈ ਪੁਲਿਸ ਥਾਣੇ ਦੀ ਗੱਡੀ ‘ਚੋਂ ਬਰਾਮਦ ਹੋਈ 110 ਗ੍ਰਾਂਮ ਭੁੱਕੀ

ਇਸ ‘ਚ ਭਾਜਪਾ ਵਿਧਾਇਕਾਂ ਸਤਪਾਲ ਮਹਾਰਾਜ, ਹਰਕ ਸਿੰਘ ਰਾਵਤ, ਬੰਸ਼ੀਧਰ ਭਗਤ, ਯਸ਼ਪਾਲ ਆਰੀਆ, ਬਿਸ਼ਨ ਸਿੰਘ, ਸੁਬੋਧ ਓਨਿਯਾਲ, ਅਰਵਿੰਦ ਪਾਂਡੇ, ਗਣੇਸ਼ ਜੋਸ਼ੀ, ਡਾ. ਧਨ ਸਿੰਘ ਰਾਵਤ, ਰੇਖਾ ਆਰੀਆ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਦੱਸ ਦੇਈਏ ਕਿ ਭਾਜਪਾ (BJP) ਦੇ ਸੂਬਾ ਦਫ਼ਤਰ ’ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ, ਪਾਰਟੀ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਕੁਮਾਰ ਗੌਤਮ ਅਤੇ ਸਾਬਕਾ ਮੁੱਖ ਮੰਤਰੀ ਤੀਰਥ ਸਿੰਘ ਰਾਵਤ (Tirath Singh Rawat) ਦੀ ਮੌਜੂਦਗੀ ’ਚ ਹੋਈ ਪਾਰਟੀ ਵਿਧਾਇਕ ਦਲ ਦੀ ਬੈਠਕ ’ਚ ਉਨ੍ਹਾਂ ਦਾ ਨਾਂ ਸਰਬਸੰਮਤੀ ਨਾਲ ਤੈਅ ਹੋਇਆ ਸੀ।