'ਦਲਿਤ' ਸ਼ਬਦ ਦੀ ਵਰਤੋਂ ਤੋਂ ਪ੍ਰਹੇਜ਼ ਕਰੇ ਮੀਡੀਆ, ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਨਿੱਜੀ ਟੀਵੀ ਚੈਨਲਾਂ ਦੇ ਲਈ ਇਕ ਅਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਨਿੱਜੀ ਟੀਵੀ ਚੈਨਲਾਂ ਨੂੰ 'ਦਲਿਤ' ...

Media do not use the Word Dalit

ਨਵੀਂ ਦਿੱਲੀ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਨਿੱਜੀ ਟੀਵੀ ਚੈਨਲਾਂ ਦੇ ਲਈ ਇਕ ਅਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਦੇ ਮੁਤਾਬਕ ਨਿੱਜੀ ਟੀਵੀ ਚੈਨਲਾਂ ਨੂੰ 'ਦਲਿਤ' ਸ਼ਬਦ ਦੀ ਵਰਤੋਂ ਤੋਂ ਬਚਣ ਲਈ ਕਿਹਾ ਗਿਆ ਹੈ। ਦਰਅਸਲ ਬੰਬੇ ਹਾਈਕੋਰਟ ਵਲੋਂ ਇਕ ਫ਼ੈਸਲਾ ਲਿਆ ਗਿਆ ਸੀ, ਜਿਸ ਨੂੰ ਦੇਖਦੇ ਹੋਏ ਇਸ ਅਡਵਾਇਜ਼ਰੀ ਨੂੰ ਜਾਰੀ ਕੀਤਾ ਗਿਆ ਹੈ। ਦਸ ਦਈਏ ਕਿ ਨਿੱਜੀ ਟੀਵੀ ਚੈਨਲਾਂ 'ਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਧੜੱਲੇ ਨਾਲ ਦਲਿਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਮੰਤਰਾਲਾ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਬਾਰੇ ਵਿਚ ਜ਼ਿਕਰ ਕਰਦੇ ਹੋਏ ਸਮੇਂ ਦਲਿਤ ਸ਼ਬਦ ਦੀ ਵਰਤੋਂ ਪਰਹੇਜ਼ ਕਰਨ। ਬੀਤੇ 7 ਅਗੱਸਤ ਨੂੰ ਬੰਬੇ ਹਾਈਕੋਰਟ ਨੇ ਜੂਨ ਵਿਚ ਮੰਤਰਾਲਾ ਨੂੰ ਇਕ ਨਿਰਦੇਸ਼ ਜਾਰੀ ਕੀਤਾ ਸੀ, ਜਿਸ ਦੇ ਮੁਤਾਬਕ ਅਨੁਸੂਚਿਤ ਜਾਤੀਆਂ ਦੇ ਲਈ ਦਲਿਤ ਸ਼ਬਦ ਦੀ ਵਰਤੋਂ ਕਰਨ ਤੋਂ ਪਹਿਲਾਂ ਸੋਚਣ ਵਿਚਾਰਨ ਲਈ ਕਿਹਾ ਗਾ ਸੀ। ਇਸੇ ਤਹਿਤ ਮੰਤਰਾਲਾ ਨੇ ਅਡਵਾਇਜ਼ਰੀ ਜਾਰੀ ਕੀਤੀ ਹੈ। ਮੰਤਰਾਲਾ ਨੂੰ ਇਹ ਨਿਰਦੇਸ਼ ਪੰਕਜ ਮੇਸ਼ਰਾਮ ਦੀ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਨਾਗਪੁਰ ਬੈਂਚ ਵਲੋਂ ਜਾਰੀ ਕੀਤਾ ਗਿਆ। 


ਦਸ ਦਈਏ ਕਿ ਇਸੇ ਸਾਲ ਜਨਵਰੀ ਵਿਚ ਮੱਧ ਪ੍ਰਦੇਸ਼ ਦੀ ਗਵਾਲੀਅਰ ਬੈਂਚ ਨੇ ਵੀ ਇਸ ਬਾਰੇ ਵਿਚ ਸਖ਼ਤ ਆਦੇਸ਼ ਦਿਤਾ ਸੀ। ਗਵਾਲੀਅਰ ਬੈਂਚ ਨੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਸ਼ਬਦ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਕਿਹਾ ਸੀ ਤਾਂ ਉਥੇ ਬੰਬਈ ਹਾਈ ਕੋਰਟ ਨੇ ਇਸ ਨੂੰ ਮੀਡੀਆ ਵਿਚ ਵਰਤੋਂ ਨਾ ਕਰਨ ਲਈ ਕਿਹਾ। ਉਥੇ ਮੰਤਰਾਲਾ ਦੀ ਇਸ ਅਡਵਾਈਜ਼ਰੀ 'ਤੇ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਦਿੱਲੀ ਤੋਂ ਭਾਜਪਾ ਸਾਂਸਦ ਉਦਿਤ ਰਾਜ ਦਾ ਕਹਿਣਾ ਹੈ ਕਿ ਦਲਿਤ ਸ਼ਬਦ ਦੀ ਵਰਤੋਂ ਨਾ ਕਰਨ ਨਾਲ ਅਜਿਹਾ ਕੋਈ ਖ਼ਾਸ ਬਦਲਾਅ ਜਾਂ ਅਸਰ ਨਹੀਂ ਪਵੇਗਾ।

ਉਨ੍ਹਾਂ ਕਿਹਾ ਕਿ ਨਾਮ ਦੇ ਬਦਲਣ ਨਾਲ ਹਾਲਾਤ ਨਹੀਂ ਬਦਲ ਜਾਣਗੇ। ਉਥੇ ਕਾਂਗਰਸ ਸਾਂਸਦ ਪੀਐਲ ਪੂਨੀਆ ਦਾ ਮੰਨਣਾ ਹੈ ਕਿ ਦਲਿਤ ਕੋਈ ਅਜਿਹਾ ਅਪਮਾਨਜਨਕ ਸ਼ਬਦ ਨਹੀਂ ਹੈ, ਜਿਸ ਦੀ ਵਰਤੋਂ 'ਤੇ ਰੋਕ ਲਗਾਈ ਜਾਵੇ, ਜਿਸ ਦਾ ਸਿੱਧਾ ਮਤਲਬ ਕੱਢਿਆ ਜਾਣ ਲੱਗਾ ਹੈ 'ਸੋਸ਼ਣ'। ਐਸਸੀ ਵਿਚਾਰਕ ਚੰਦਰਭਾਨ ਪ੍ਰਸਾਦ ਦਾ ਇਸ ਬਾਰੇ ਵਿਚ ਕਹਿਣਾ ਹੈ ਕਿ ਦਲਿਤ ਵਿਦਰੋਹ ਦਾ ਸ਼ਬਦ ਹੇ।

ਹਰੀਜਨ ਸ਼ਬਦ ਤੋਂ ਕਿਸੇ ਨੂੰ ਪਰੇਸ਼ਾਨੀ ਨਹੀਂ। ਦਸ ਦਈਏ ਕਿ ਇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ 1967 ਵਿਚ ਕੀਤੀ ਗਈ ਸੀ। ਇਕ ਸੰਗਠਨ ਦਾ ਗਠਨ ਕੀਤਾ ਗਿਆ ਸੀ, ਜਿਸ ਦਾ ਦਲਿਤ ਰਖਿਆ ਗਿਆ ਸੀ।