ਪੀਐਮ ਮੋਦੀ ਦੇ ਜਨਮ ਦਿਨ ਮੌਕੇ ਬੇਰੁਜ਼ਗਾਰ ਨੌਜਵਾਨ ਮਨਾਉਣਗੇ 'ਜੁਮਲਾ ਦਿਵਸ', ਕੀਤੇ ਜਾਣਗੇ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਰਾਸ਼ਟਰੀ

‘ਯੁਵਾ ਹੱਲਾ ਬੋਲ’ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਅਹਿਮ ਐਲਾਨ ਕੀਤਾ ਗਿਆ ਹੈ।

Youth Announces Nationwide 'Jumla Diwas' Events on Narendra Modi's Birthday

ਨਵੀਂ ਦਿੱਲੀ: ਦੇਸ਼ ਵਿਚ ਬੇਰੁਜ਼ਗਾਰੀ (Unemployment in India) ਇਕ ਗੰਭੀਰ ਮੁੱਦਾ ਹੈ। ਵੱਖ-ਵੱਖ ਸ਼ਹਿਰਾਂ ਵਿਚ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਬੇਰੁਜ਼ਗਾਰੀ ਦੇ ਚਲਦਿਆਂ ਸਰਕਾਰਾਂ ਖਿਲਾਫ਼ ਰੋਸ ਪ੍ਰਦਰਸ਼ਨ (Protest Against Unemployment) ਵੀ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ‘ਯੁਵਾ ਹੱਲਾ ਬੋਲ’ (Yuva Halla Bol) ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ (PM Narendra Modi's Birthday) ਮੌਕੇ ਅਹਿਮ ਐਲਾਨ ਕੀਤਾ ਗਿਆ ਹੈ।

ਹੋਰ ਪੜ੍ਹੋ: ਦਿੱਲੀ ਵਿਧਾਨ ਸਭਾ ਵਿਚ ਮਿਲੀ ਖ਼ੁਫ਼ੀਆ ਸੁਰੰਗ, ਲਾਲ ਕਿਲ੍ਹੇ ਤੱਕ ਜਾਂਦਾ ਹੈ ਗੁਪਤ ਰਸਤਾ

ਦਰਅਸਲ ‘ਯੁਵਾ ਹੱਲਾ ਬੋਲ’ ਦੇ ਸੰਸਥਾਪਕ ਅਤੇ ਰਾਸ਼ਟਰੀ ਪ੍ਰਧਾਨ ਅਨੁਪਮ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਜੁਮਲਿਆਂ ਅਤੇ ਬੇਰੁਜ਼ਗਾਰੀ ਨੂੰ ਸਮਰਪਿਤ ਹੋਵੇਗਾ। ਦੱਸ ਦਈਏ ਕਿ ਪਿਛਲੇ ਸਾਲ ਵੀ ਨੌਜਵਾਨਾਂ ਵੱਲੋਂ 17 ਸਤੰਬਰ ਨੂੰ ਜੁਮਲਾ ਅਤੇ ਬੇਰੁਜ਼ਗਾਰੀ ਦਿਵਸ (Jumla Diwas) ਮਨਾਇਆ ਗਿਆ ਸੀ, ਜੋ ਕਾਫੀ ਚਰਚਾ ਵਿਚ ਵੀ ਰਿਹਾ ਸੀ।

ਪਾਰਟੀ ਦੇ ਰਾਸ਼ਟਰੀ ਬੁਲਾਰੇ ਰਿਸ਼ਬ ਰੰਜਨ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਇਸ ਅਪੀਲ ਨੂੰ ਲੈ ਕੇ ਉਤਸ਼ਾਹਤ ਹਨ ਅਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 17 ਸਤੰਬਰ ਨੂੰ ਯਾਦਗਾਰੀ ਬਣਾਉਣ ਦਾ ਜਨੂੰਨ ਹੈ। ਸਾਡੀ ਕੋਸ਼ਿਸ਼ ਹੈ ਕਿ ਪ੍ਰਧਾਨ ਮੰਤਰੀ, ਸਰਕਾਰ ਤੋਂ ਲੈ ਕੇ ਸਿਆਸੀ ਪਾਰਟੀਆਂ ਅਤੇ ਮੀਡੀਆ ਤੱਕ ਦਾ ਧਿਆਨ ਬੇਰੁਜ਼ਗਾਰੀ ਦੇ ਗੰਭੀਰ ਮੁੱਦੇ ਵੱਲ ਲਿਆਂਦਾ ਜਾਵੇ। ਇਸ ਮੌਕੇ ਬੈਂਕ ਕਰਮਚਾਰੀ ਵੀ ਪ੍ਰਦਰਸ਼ਨ ਵਿਚ ਸ਼ਾਮਲ ਹੋਣਗੇ।

ਹੋਰ ਪੜ੍ਹੋ: ਪੰਜਾਬ ਵਿਧਾਨ ਸਭਾ ਦੇ ਇਕ ਰੋਜ਼ਾ ਸੈਸ਼ਨ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਤ ਕਰਨਾ ਸ਼ਲਾਘਾਯੋਗ ਕਦਮ

ਜ਼ਿਕਰਯੋਗ ਹੈ ਕਿ 'ਯੁਵਾ ਹੱਲਾ ਬੋਲ' ਨੇ ਸਿੱਖਿਆ-ਕਮਾਈ-ਦਵਾਈ ਦੇ ਨਾਅਰੇ 'ਤੇ ਦੇਸ਼ ਭਰ 'ਚ ਮੁਹਿੰਮ ਚਲਾਈ ਹੈ। ਅੰਦੋਲਨ ਦੇ ਕਾਰਜਕਾਰੀ ਪ੍ਰਧਾਨ ਗੋਵਿੰਦ ਮਿਸ਼ਰਾ ਨੇ ਕਿਹਾ ਕਿ 'ਯੁਵਾ ਹੱਲਾ ਬੋਲ' ਦੀ ਕੋਸ਼ਿਸ਼ ਇਹ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਵੀ ਚੋਣਾਂ ਦੌਰਾਨ ਇਹਨਾਂ ਮੁੱਦਿਆਂ 'ਤੇ ਸਵਾਲ-ਜਵਾਬ ਅਤੇ ਸੰਵਾਦ ਕਰਨਾ ਚਾਹੀਦਾ ਹੈ, ਨਾ ਕਿ ਜਾਤ ਧਰਮ ਦੇ ਮੁੱਦਿਆਂ 'ਤੇ ਜੋ ਸਮਾਜ ਨੂੰ ਵੰਡਦੇ ਹਨ। ਇਸ ਤਹਿਤ ਆਉਣ ਵਾਲੇ ਸਮੇਂ ਵਿਚ ਉੱਤਰ ਪ੍ਰਦੇਸ਼ ਚੋਣਾਂ ਲਈ ਨੌਜਵਾਨਾਂ ਦੇ ਪ੍ਰਚਾਰ ਲਈ ਤਿਆਰੀਆਂ ਚੱਲ ਰਹੀਆਂ ਹਨ।