ਗ੍ਰਿਫਤਾਰ ਕੀਤੇ 129 ਭਾਰਤੀ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਸੀ : ਅਮਰੀਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਫਾਰਮਿੰਗਟਨ ਯੂਨੀਵਰਸਿਟੀ ਵਿਚ ਕਲਾਸਾਂ ਨਹੀਂ ਲਗਦੀਆਂ ਹਨ।

United States

ਨਵੀਂ ਦਿੱਲੀ  : ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ ਕਿਹਾ ਹੈ ਕਿ ਜਾਅਲੀ ਯੂਨੀਵਰਸਿਟੀ ਵਿਚ ਦਾਖਲਾ ਲੈਣ ਲਈ ਹਿਰਾਸਤ ਵਿਚ ਲਏ ਗਏ 129 ਭਾਰਤੀਆਂ ਸਮੇਤ 130 ਵਿਦੇਸ਼ੀ ਵਿਦਿਆਰਥੀਆਂ ਨੂੰ ਪਤਾ ਸੀ ਕਿ ਉਹ ਧੋਖਾਧੜੀ ਕਰਨ ਲਈ ਅਪਰਾਧ ਕਰ ਰਹੇ ਹਨ। ਇਹਨਾਂ 130 ਵਿਦਿਆਰਥੀਆਂ ਨੂੰ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਸੀ। ਵਿਦਿਆਰਥੀਆਂ 'ਤੇ ਇਲਜ਼ਾਮ ਹੈ ਕਿ ਉਹਨਾਂ ਨੇ ਅਮਰੀਕਾ 

ਵਿਚ ਰਹਿਣ ਲਈ ਜਾਅਲੀ ਯੂਨੀਵਰਸਿਟੀ ਵਿਚ ਦਾਖਲਾ ਲਿਆ। ਧੋਖਾਧੜੀ ਦਾ ਪਤਾ ਲਗਾਉਣ ਲਈ ਅਮਰੀਕੀ ਗ੍ਰਹਿ ਵਿਭਾਗ ਨੇ ਫਾਰਮਿੰਗਟਨ ਯੂਨੀਵਰਸਿਟੀ ਬਣਾਈ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਫਾਰਮਿੰਗਟਨ ਯੂਨੀਵਰਸਿਟੀ ਵਿਚ ਨਾਂ ਤਾਂ ਕੋਈ ਪੜ੍ਹਾਉਣ ਵਾਲਾ ਹੈ ਅਤੇ ਨਾ ਹੀ ਉਥੇ ਕਲਾਸਾਂ ਲਗਦੀਆਂ ਹਨ। ਇੰਨਾ ਹੀ ਨਹੀਂ,

ਉਥੇ ਆਨਲਾਈਨ ਪੜ੍ਹਾਉਣ ਦੀ ਸਹੂਲਤ ਵੀ ਨਹੀਂ ਸੀ। ਵਿਦਿਆਰਥੀਆਂ ਨੇ ਜਾਣਬੁੱਝ ਕੇ ਅਮਰੀਕਾ ਵਿਚ ਬਣੇ ਰਹਿਣ ਲਈ ਅਪਰਾਧ ਕੀਤਾ। ਭਾਰਤ ਸਰਕਾਰ ਨੇ ਅਮਰੀਕੀ ਦੂਤਘਰ ਵਿਚ ਵਿਦਿਆਰਥੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਇਕ ਇਤਰਾਜ਼ਯੋਗ ਚਿੱਠੀ ਦਿਤੀ ਸੀ। ਇਸ ਵਿਚ ਵਿਦਿਆਰਥੀਆਂ ਨੂੰ ਤੁਰਤ ਕਾਉਂਸਲਰ ਪਹੁੰਚ ਦੇਣ ਦੀ ਗੱਲ ਕੀਤੀ ਗਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ

ਉਹਨਾਂ ਨੇ ਮਾਮਲੇ 'ਤੇ ਨਜ਼ਰ ਬਣਾਈ ਹੋਈ ਹੈ। ਜਾਅਲੀ ਯੂਨੀਵਰਸਿਟੀ ਦੇ ਨਿਯਮਾਂ ਵਿਚ ਕਿਹਾ ਗਿਆ ਸੀ ਕਿ ਇਥੇ ਟਿਊਸ਼ਨ ਫੀਸ ਘੱਟ ਹੋਵੇਗੀ ਅਤੇ ਪਹਿਲਾਂ ਦਾਖਲਾ ਲੈਣ ਵਾਲੇ ਲਗਭਗ 600 ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿਤਾ ਜਾਵੇਗਾ। ਇਸ ਵਿਚ ਜ਼ਿਆਦਾਤਰ ਭਾਰਤੀਆਂ ਨੇ ਦਾਖਲਾ ਲਿਆ। ਅਮਰੀਕਾ ਸਥਿਤ ਭਾਰਤੀ ਦੂਤਘਰ ਕਮਿਊਨਿਟੀ ਨੇਤਾਵਾਂ ਰਾਹੀਂ ਵਿਦਿਆਰਥੀਆਂ ਦੀ

ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਲਈ ਕਾਨੂੰਨੀ ਮਦਦ ਵੀ ਲਈ ਜਾ ਰਹੀ ਹੈ। ਇਮੀਗ੍ਰੇਸ਼ਨ ਘਪਲੇ ਦਾ ਪਤਾ ਲਗਾਉਣ ਲਈ ਅਮਰੀਕੀ ਗ੍ਰਹਿ ਵਿਭਾਗ ਨੇ ਡੇਟ੍ਰਾਈਟ ਦੇ ਫਾਰਮਿੰਗਟਨ ਹਿਲਸ ਵਿਚ ਇਕ ਜਾਅਲੀ ਯੂਨੀਵਰਸਿਟੀ ਸਥਾਪਿਤ ਕੀਤੀ ਸੀ। ਅਧਿਕਾਰੀਆਂ ਨੇ ਇਸ ਨੂੰ ਪੇ ਟੂ ਸਟੇ ਸਕੀਮ ਕਰਾਰ ਦਿਤਾ।

ਵਕੀਲਾਂ ਨੇ ਦੱਸਿਆ ਕਿ 130 ਲੋਕਾਂ ਨੂੰ ਨਿਊਜਰਸੀ, ਅਟਲਾਂਟਾ, ਹਿਊਸਟਰ, ਮਿਸ਼ਿਗਨ, ਕੈਲੇਫੋਰਨੀਆ, ਲੁਈਸਿਆਨਾ, ਨਾਰਥ ਕੈਰੋਲਿਨਾ ਅਤੇ ਸੇਂਟ ਲੁਈ ਤੋਂ ਗ੍ਰਿਫਤਾਰ ਕੀਤਾ ਗਿਆ। ਇਹ ਸਾਰੇ ਕਾਨੂੰਨੀ ਤੌਰ 'ਤੇ ਵਿਦਿਆਰਥੀ ਵੀਜ਼ਾ 'ਤੇ ਅਮਰੀਕਾ ਆਏ ਸੀ ਅਤੇ ਉਹਨਾਂ ਨੂੰ ਫਾਰਮਿੰਗਟਨ ਯੂਨੀਵਰਸਿਟੀ ਵਿਚ ਭੇਜਿਆ ਗਿਆ ਸੀ।