ਕੀ ਮੁੜ ਟਾਟਾ ਕੋਲ ਚਲੀ ਜਾਵੇਗੀ 'ਏਅਰ ਇੰਡੀਆ', ਜਾਣੋ ਪਿਛਲਾ ਇਤਿਹਾਸ
ਕਾਰੋਬਾਰੀ ਅੰਕੜਿਆਂ ਨੂੰ ਵੇਖਦਿਆਂ, ਟਾਟਾ ਸਮੂਹ ਦੀ ਸਥਿਤੀ ਵੀ ਬਹੁਤ...
ਨਵੀਂ ਦਿੱਲੀ: ਕਹਿੰਦੇ ਹਨ ਕਿ ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ। ਕੀ ਏਅਰ ਇੰਡੀਆ ਵੀ ਅਪਣਾ ਇਤਿਹਾਸ ਦੁਹਰਾਵੇਗੀ? ਇਕ ਮੀਡੀਆ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਸਿੰਘਾਪੁਰ ਏਅਰਲਾਇੰਸ ਦੇ ਨਾਲ ਮਿਲ ਕੇ ਟਾਟਾ ਗਰੁੱਪ, ਏਅਰ ਇੰਡੀਆ ਲਈ ਬੋਲੀ ਲਾਉਣ ਦੀ ਯੋਜਨਾ ਬਣਾ ਰਿਹਾ ਹੈ।
ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਟਾਟਾ ਸਮੂਹ ਏਅਰ ਇੰਡੀਆ ਨੂੰ ਖਰੀਦਣ ਦੇ ਅਪਣੇ ਪ੍ਰਸਤਾਵ ਨੂੰ ਆਖਰੀ ਰੂਪ ਦੇਣ ਦੇ ਬਹੁਤ ਨੇੜੇ ਹੈ ਅਤੇ ਉਹ ਸਿੰਘਾਪੁਰ ਏਅਰਲਾਇੰਸ ਨਾਲ ਮਿਲ ਕੇ ਕੰਪਨੀ ਦੇ ਐਕਵਾਇਰ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤ ਸਰਕਾਰ ਪਹਿਲਾਂ ਹੀ ਸਿਧਾਂਤਿਕ ਤੌਰ ਤੇ ਨੈਸ਼ਨਲ ਕੈਰੀਅਰ ਏਅਰ ਇੰਡੀਆ ਦੀ 100 ਫ਼ੀਸਦੀ ਹਿੱਸੇਦਾਰੀ ਵੇਚਣ ਦੇ ਫ਼ੈਸਲੇ ਦਾ ਐਲਾਨ ਕਰ ਚੁੱਕੀ ਹੈ।
ਇਸ ਦੇ ਮੱਦੇ ਨਜ਼ਰ ਕੰਪਨੀਆਂ ਲਈ ਅਪਣੇ ਪ੍ਰਸਤਾਵ ਸੌਂਪਣ ਦੀ ਆਖਰੀ 17 ਮਾਰਚ 2020 ਰੱਖੀ ਗਈ ਹੈ। 31 ਮਾਰਚ ਤਕ ਸਰਕਾਰ ਖਰੀਦਦਾਰ ਦੇ ਨਾਮ ਦਾ ਐਲਾਨ ਕਰੇਗੀ। ਸਰਕਾਰ ਨੇ ਇਸ ਵਾਰ ਏਅਰ ਇੰਡੀਆ ਨੂੰ ਵੇਚਣ ਦੀਆਂ ਸ਼ਰਤਾਂ ਵਿਚ ਕਾਫੀ ਬਦਲਾਅ ਕੀਤੇ ਹਨ। ਮੌਜੂਦਾ ਸਮੇਂ ਵਿਚ ਏਅਰਲਾਇੰਸ ਤੇ ਲਗਭਗ 60 ਹਜ਼ਾਰ ਕਰੋੜ ਰੁਪਏ ਦਾ ਕਰਜ਼ ਹੈ ਪਰ ਖਰੀਦਦਾਰ ਨੂੰ ਲਗਭਗ 23,286 ਕਰੋੜ ਰੁਪਏ ਹੀ ਚੁਕਾਉਣੇ ਪੈਣਗੇ ਤੇ ਬਾਕੀ ਦਾ ਕਰਜ਼ ਖੁਦ ਸਰਕਾਰ ਚੁੱਕੇਗੀ।
ਕਰਜ਼ ਘਟ ਕਰਨ ਲਈ ਸਰਕਾਰ ਨੇ ਸਪੈਸ਼ਲ ਕ੍ਰੈਡਿਟ ਯੂਨਿਟ ਦਾ ਗਠਨ ਕੀਤਾ ਹੈ। ਨਾਲ ਹੀ ਹੁਣ ਸਰਕਾਰ ਨੇ 76 ਫ਼ੀਸਦੀ ਦੀ ਵਿਆਜ ਪੂਰੇ 100 ਫ਼ੀਸਦੀ ਹਿੱਸਦਾਰੀ ਵੇਚਣ ਦਾ ਪ੍ਰਸਤਾਵ ਵੀ ਸਾਹਮਣੇ ਰੱਖਿਆ ਹੈ। ਇਸ ਤੋਂ ਇਲਾਵਾ ਸਰਕਾਰ ਨੇ ਕੁੱਝ ਹੋਰ ਸ਼ਰਤਾਂ ਵਿਚ ਵੀ ਡੀਲ ਕੀਤੀ ਹੈ ਤਾਂ ਕਿ ਇਸ ਵਰ ਉਸ ਨੂੰ ਖਰੀਦਦਾਰ ਮਿਲ ਸਕੇ। ਕੇਂਦਰ ਸਰਕਾਰ ਦੀਆਂ ਸ਼ਰਤਾਂ ਮੁਤਾਬਕ ਏਅਰ ਇੰਡੀਆ ਦੇ ਖਰੀਦਦਾਰ ਦੀ ਨੈਟ ਵਰਥ ਘਟ ਤੋਂ ਘਟ 3500 ਕਰੋੜ ਹੋਣੀ ਲਾਜ਼ਮੀ ਹੈ।
ਮੌਜੂਦਾ ਸਮੇਂ ਵਿਚ ਟਾਟਾ ਸਨਸ ਪ੍ਰਾਈਵੇਟ ਲਿਮਿਟੇਡ, ਸਿੰਘਾਪੁਰ ਏਅਰਇੰਡੀਆ ਨਾਲ ਮਿਲ ਕੇ ਵਿਸਤਾਰਾ ਏਅਰਲਾਈਨ ਚਲਾਉਂਦੇ ਹਨ। ਇਸ ਵਿਚ ਟਾਟਾ ਦੀ 51 ਫ਼ੀਸਦੀ ਹਿੱਸੇਦਾਰੀ ਹੈ ਅਤੇ ਸਿੰਘਾਪੁਰ ਏਅਰਲਾਇੰਸ ਦੀ 49 ਫ਼ੀਸਦੀ। ਏਅਰਲਾਈਨ ਦੀ ਬਾਕੀ 49 ਫ਼ੀਸਦੀ ਹਿੱਸੇਦਾਰੀ ਮਲੇਸ਼ੀਆਈ ਕਾਰੋਬਾਰੀ ਟੋਨੀ ਫਰਨਾਡਿਜ਼ ਕੋਲ ਹੈ। ਜਤਿੰਦਰ ਭਾਰਗਵ ਅਨੁਸਾਰ ਜੇ ਕਰਜ਼ ਨੂੰ ਥੋੜੀ ਦੇਰ ਨਜ਼ਰਅੰਦਾਜ਼ ਕੀਤਾ ਜਾਵੇ ਤਾਂ ਏਅਰ ਇੰਡੀਆ ਦੇ ਕਈ ਮਜ਼ਬੂਤ ਪੱਖ ਹਨ।
ਮਿਸਾਲ ਵਜੋਂ ਉਹਨਾਂ ਕੋਲ ਚੰਗੀ ਏਅਰੋਨਾਟਿਕਲ ਸੰਪੱਤੀ ਹੈ ਯਾਨੀ ਚੰਗੇ ਹਾਈਵੇਅ ਜਹਾਜ਼, ਸਿੱਖਿਅਤ ਪਾਇਲਟ, ਇੰਜੀਨਿਅਰ ਅਤੇ ਹੋਰ ਸਿੱਖਿਅਤ ਸਟਾਫ ਹਨ। ਕੰਪਨੀ ਦੇ ਦੁਨੀਆਂ ਵਿਚ ਕਈ ਸ਼ਹਿਰਾਂ ਵਿਚ ਸਲਾਟਸ ਹਨ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਬਜ਼ਾਰ ਵਿਚ ਏਅਰ ਇੰਡੀਆ ਦੇ ਲਗਭਗ 18 ਫ਼ੀਸਦੀ, ਰਾਸ਼ਟਰੀ ਬਾਜ਼ਾਰ ਵਿਚ ਲਗਭਗ 13 ਫ਼ੀਸਦੀ ਸ਼ੇਅਰ ਹਨ। ਜ਼ਾਹਿਰ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਟਾਟਾ ਦਾ ਏਅਰ ਇੰਡੀਆ ਵਿਚ ਦਿਲਚਸਪੀ ਲੈਣਾ ਸੁਭਾਵਿਕ ਹੈ।
ਕਾਰੋਬਾਰੀ ਅੰਕੜਿਆਂ ਨੂੰ ਵੇਖਦਿਆਂ, ਟਾਟਾ ਸਮੂਹ ਦੀ ਸਥਿਤੀ ਵੀ ਬਹੁਤ ਵਧੀਆ ਦਿਖਾਈ ਦਿੰਦੀ ਹੈ. ਕੰਪਨੀ ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਅਨੁਸਾਰ ਪਿਛਲੇ ਵਿੱਤੀ ਸਾਲ' ਚ ਇਸ ਦਾ ਮਾਲੀਆ 729,710 ਕਰੋੜ ਸੀ। ਉਸੇ ਸਮੇਂ, 31 ਮਾਰਚ, 2019 ਨੂੰ, ਟਾਟਾ ਸਮੂਹ ਦੀ ਮਾਰਕੀਟ ਦੀ ਪੂੰਜੀ 1,109,809 ਕਰੋੜ ਸੀ। ਏਅਰ ਇੰਡੀਆ ਦੇ ਨਾਲ, ਕੇਂਦਰ ਸਰਕਾਰ ਆਪਣੀ ਘੱਟ ਕੀਮਤ ਵਾਲੀ ਸਹਾਇਕ ਕੰਪਨੀ ਇੰਡੀਆ ਐਕਸਪ੍ਰੈਸ ਵਿਚ ਵੀ 100% ਹਿੱਸੇਦਾਰੀ ਵੇਚ ਰਹੀ ਹੈ।
ਪਰ ਕੀ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਵੱਖਰੇ ਖਰੀਦਦਾਰ ਹੋ ਸਕਦੇ ਹਨ? ਐਵੀਏਸ਼ਨ ਐਕਸਪੋਰਟਸ ਦਾ ਕਹਿਣਾ ਹੈ ਕਿ ਅਜਿਹਾ ਸੰਭਵ ਨਹੀਂ ਹੈ। ਅਜਿਹਾ ਨਹੀਂ ਹੋ ਸਕਦਾ ਹੈ ਕਿ ਏਅਰ ਇੰਡੀਆ ਨੂੰ ਇਕ ਕੰਪਨੀ ਖਰੀਦੇ ਅਤੇ ਏਅਰ ਇੰਡੀਆ ਐਕਸਪ੍ਰੈਸ ਨੂੰ ਦੂਜੀ ਕੰਪਨੀ। ਸਰਕਾਰ ਨੇ ਅਪਣੀਆਂ ਸ਼ਰਤਾਂ ਵਿਚ ਵੀ ਸਪੱਸ਼ਟ ਕੀਤਾ ਹੈ ਕਿ ਦੋਵੇਂ ਏਅਰਲਾਇਨ ਲਈ ਇਕ ਹੀ ਖਰੀਦਦਾਰ ਹੋਵੇਗਾ।
ਸਰਕਾਰ ਏਅਰ ਇੰਡੀਆ ਵਿਚ 100% ਹਿੱਸੇਦਾਰੀ ਵੇਚ ਰਹੀ ਹੈ, ਭਾਵ ਵਿਨਿਵੇਸ਼ ਤੋਂ ਬਾਅਦ ਸਰਕਾਰ ਨੂੰ ਏਅਰ ਲਾਈਨ ਦਾ ਕੋਈ ਹਿੱਸਾ ਨਹੀਂ ਮਿਲੇਗਾ। ਖਰੀਦਦਾਰ ਕੰਪਨੀ ਏਅਰ ਇੰਡੀਆ ਦਾ ਨਾਮ ਫਿਲਹਾਲ ਨਹੀਂ ਬਦਲ ਸਕਣਗੇ, ਯਾਨੀ ਵਿਨਿਵੇਸ਼ ਤੋਂ ਬਾਅਦ ਵੀ ਏਅਰਲਾਈਨ ਦਾ ਨਾਮ ਏਅਰ ਇੰਡੀਆ ਹੀ ਰਹੇਗਾ। ਏਅਰ ਇੰਡੀਆ ਦੇ ਕਰਮਚਾਰੀਆਂ ਲਈ ਸਰਕਾਰ ਨੇ ਕਿਹਾ ਕਿ ਕਰਮਚਾਰੀਆਂ ਦਾ ਧਿਆਨ ਰੱਖਿਆ ਜਾਵੇਗਾ ਅਤ ਉਹਨਾਂ ਨੂੰ ਉੱਚ ਪੱਧਰ ਦੀ ਸੁਰੱਖਿਆ ਦਿੱਤੀ ਜਾਵੇਗੀ।
ਅਜੇ ਇਹ ਵੀ ਸਾਫ ਨਹੀਂ ਹੋਇਆ ਕਿ ਏਅਰ ਇੰਡੀਆ, ਟਾਟਾ ਅਤੇ ਸਿੰਘਾਪੁਰ ਐਲਾਇੰਸ ਨਾਲ ਏਅਰ ਇੰਡੀਆ ਲਈ ਲਗਾਈ ਜਾਣ ਵਾਲੀ ਬੋਲੀ ਵਿਚ ਸ਼ਾਮਲ ਹੋਵੇਗੀ ਜਾਂ ਨਹੀਂ। ਮਸ਼ਹੂਰ ਉਦਯੋਗਪਤੀ ਜੇਆਰਡੀ ਟਾਟਾ ਨੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ 1932 ਵਿਚ ਟਾਟਾ ਏਅਰਲਾਈਨਾਂ ਦੀ ਸਥਾਪਨਾ ਕੀਤੀ ਸੀ। ਸਾਲ 1933 ਟਾਟਾ ਏਅਰਲਾਈਨਾਂ ਲਈ ਪਹਿਲਾ ਵਿੱਤੀ ਸਾਲ ਸੀ।
ਬ੍ਰਿਟਿਸ਼ ਸ਼ਾਹੀ ‘ਰਾਇਲ ਏਅਰ ਫੋਰਸ’ ਪਾਇਲਟ ਹੋਮੀ ਭਾਰੂਚਾ ਟਾਟਾ ਏਅਰਲਾਇੰਸ ਦਾ ਪਹਿਲਾ ਪਾਇਲਟ ਸੀ, ਜਦੋਂਕਿ ਜੇਆਰਡੀ ਟਾਟਾ ਅਤੇ ਵਿਨਸੈਂਟ ਦੂਜੇ ਅਤੇ ਤੀਜੇ ਪਾਇਲਟ ਸਨ। ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਫਲਾਈਟ ਸੇਵਾਵਾਂ ਬਹਾਲ ਕੀਤੀਆਂ ਗਈਆਂ, 29 ਜੁਲਾਈ 1946 ਨੂੰ, ਟਾਟਾ ਏਅਰਲਾਇੰਸ ਇੱਕ 'ਪਬਲਿਕ ਲਿਮਟਿਡ' ਕੰਪਨੀ ਬਣ ਗਈ ਅਤੇ ਇਸ ਦਾ ਨਾਮ 'ਏਅਰ ਇੰਡੀਆ ਲਿਮਟਿਡ' ਰੱਖਿਆ ਗਿਆ।
ਆਜ਼ਾਦੀ ਤੋਂ ਬਾਅਦ ਭਾਵ 1947 ਵਿਚ ਸਰਕਾਰ ਨੇ ਟਾਟਾ ਏਅਰਲਾਈਨਾਂ ਦੀ 49 ਪ੍ਰਤੀਸ਼ਤ ਹਿੱਸਾ ਲਿਆ ਸੀ। ਇਸ ਦਾ ਰਾਸ਼ਟਰੀਕਰਨ 1953 ਵਿਚ ਕੀਤਾ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।