ਬਾਈਕਾਟ 'ਪਠਾਨ' 'ਤੇ ਬੋਲੇ ਯੋਗੀ ਅਦਿੱਤਿਆਨਾਥ- 'ਜਾਣਬੁੱਝ ਕੇ ਪ੍ਰਸਾਰਿਤ ਨਾ ਕੀਤੇ ਜਾਣ ਵਿਵਾਦ ਪੈਦਾ ਕਰਨ ਵਾਲੇ ਸੀਨ' 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ- ਫ਼ਿਲਮ ਬਣਾਉਂਦੇ ਸਮੇਂ ਰੱਖਿਆ ਜਾਵੇ ਖ਼ਾਸ ਧਿਆਨ, ਕਿਸੇ ਨੂੰ ਵੀ ਨਹੀਂ ਹੋਣੀ ਚਾਹੀਦੀ ਜਨਤਾ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ 

Yogi Adityanath (file photo)

ਉੱਤਰ ਪ੍ਰਦੇਸ਼ : ਸ਼ਾਹਰੁਖ ਖਾਨ ਦੀ ਫ਼ਿਲਮ ਪਠਾਨ ਅੱਜਕਲ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਇਸ ਬਾਰੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਅਜਿਹੀਆਂ ਫ਼ਿਲਮਾਂ ਬਣਾਉਂਦੇ ਸਮੇਂ ਜਨਤਾ ਦੀਆਂ ਭਾਵਨਾਵਾਂ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਚੀਨ 'ਚ ਵਾਪਰਿਆ ਵੱਡਾ ਹਾਦਸਾ : 10 ਮਿੰਟਾਂ ਦੇ ਅੰਦਰ ਆਪਸ 'ਚ ਟਕਰਾਏ ਕਰੀਬ 49 ਵਾਹਨ 

ਉਨ੍ਹਾਂ ਕਿਹਾ ਕਿ ਜਦੋਂ ਵੀ ਅਜਿਹੀਆਂ ਫ਼ਿਲਮਾਂ ਆਉਂਦੀਆਂ ਹਨ ਤਾਂ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਜ਼ਰੂਰ ਹੋਣਾ ਚਾਹੀਦਾ ਹੈ। ਪੇਸ਼ਕਾਰੀ ਦੇ ਨਾਲ-ਨਾਲ ਉਨ੍ਹਾਂ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਿਨ੍ਹਾਂ ਲਈ ਇਹ ਪੇਸ਼ਕਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਕਾਮਾਗਾਟਾਮਾਰੂ ਮੁਸਾਫ਼ਿਰਾਂ ਲਈ ਕੈਨੇਡਾ ਦੀ ਐਬਟਸਫੋਰਡ ਕੌਂਸਲ ਦਾ ਵੱਡਾ ਫ਼ੈਸਲਾ

ਯੋਗੀ ਅਦਿੱਤਿਆਨਾਥ ਨੇ ਕਿਹਾ ਫ਼ਿਲਮ ਬਣਾਉਂਦੇ ਸਮੇਂ ਫ਼ਿਲਮ ਨਿਰਮਾਤਾ ਨੂੰ ਬਾਰੀਕੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਾਣਬੁੱਝ ਕੇ ਅਜਿਹੇ ਸੀਨ ਪ੍ਰਸਾਰਿਤ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੇ। ਅੱਗੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਭਾਵਨਾਵਾਂ ਨੂੰ ਭੜਕਾਉਣ ਜਾਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਜੇਕਰ ਫਿਲਮ ਬਣਾਉਂਦੇ ਸਮੇਂ ਗਲਤੀ ਨਾਲ ਕੋਈ ਘਟਨਾ ਵਾਪਰ ਜਾਵੇ ਤਾਂ ਵੱਖਰੀ ਗੱਲ ਹੈ।