ਸੋਨੇ ਦੀ ਟੈਕਸੀ, ਕਰੋੜਾਂ ਦੀ ਕੀਮਤ, ਸਵਾਰੀ ਕਰਨ ਲਈ ਦੇਣੇ ਪੈਣਗੇ ਐਨੇ ਪੈਸੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਪੁੱਛ ਰਹੇ ਹਨ ਕਿ ਕੀ ਇਹ ਸੰਗੀਤਕਾਰ ਬੱਪੀ ਲਹਿਰੀ ਦੀ ਕਾਰ ਹੈ?

File

ਜੇ ਤੁਸੀਂ ਕਿਧਰੇ ਜਾਣਾ ਹੋਵੇ, ਤਾਂ ਆਮ ਤੌਰ 'ਤੇ ਲੋਕ ਟੈਕਸੀ ਬੁੱਕ ਕਰਨਾ ਪਸੰਦ ਕਰਦੇ ਹਨ ਕਿਉਂਕਿ ਇਸ ਵਿਚ ਆਰਾਮ ਦੇ ਨਾਲ ਨਾਲ ਸਮੇਂ ਦੀ ਵੀ ਬਚਤ ਹੁੰਦੀ ਹੈ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਕਦੇ ਸੋਨੇ ਦੀ ਟੈਕਸੀ ਦੀ ਸਵਾਰੀ ਕੀਤੀ ਹੈ। ਤਾਂ ਤੁਹਾਡਾ ਜਵਾਬ ਕੀ ਹੋਵੇਗਾ?

ਯਕੀਨਨ ਤੁਹਾਡਾ ਜਵਾਬ ਹੋਵੇਗਾ ਸੋਨੇ ਵਾਲੀ ਟੈਕਸੀ ‘ਤੇ ਕੌਣ ਯਾਤਰਾ ਕਰਦਾ ਹੈ। ਫਿਰ ਤਾਂ ਜਿਸ ਦੀ ਇਹ ਟੈਕਸੀ ਹੈ ਉਹ ਕਰੋੜਪਤੀ ਹੋਵੇਗਾ। ਪਰ ਅਜਿਹਾ ਨਹੀਂ ਹੈ। ਜੀ ਹਾਂ ਕੇਰਲਾ ਵਿਚ ਸੋਨੇ ਵਾਲੀ ਲਗਜ਼ਰੀ ਰੇਲਸ ਰਾਇਸ ਟੈਕਸ਼ੀ ਵਿਚ ਤੁਸੀਂ ਵੀ ਸਫ਼ਰ ਕਰ ਸਕਦੇ ਹੋ। 

ਸਾਡੇ ਦੇਸ਼ ਵਿੱਚ ਰੋਲਸ ਰਾਇਸ ਨੂੰ ਅਮੀਰ ਲੋਕਾਂ ਦੀ ਸਵਾਰੀ ਅਤੇ ਗਰੀਬਾਂ ਦੀ ਇੱਛਾ ਵਜੋਂ ਜਾਣਿਆ ਜਾਂਦਾ ਹੈ। ਕੇਰਲ ਵਿੱਚ, ਇੱਕ ਪੁਰਾਣੀ ਪੀੜ੍ਹੀ ਦੇ ਰੋਲ-ਰਾਇਸ ਫੈਂਟਮ ਨੂੰ ਇੱਕ ਟੈਕਸੀ ਨੰਬਰ ਦੇ ਨਾਲ ਦੇਖਿਆ ਗਿਆ। ਜਿਸ ਨੂੰ ਇੱਕ ਟਰੱਕ ਵਿੱਚ ਲਿਜਾਇਆ ਜਾ ਰਿਹਾ ਸੀ। ਇਸ ਕਾਰ ਦੀ ਬਾਡੀ ਪੀਲੇ ਰੰਗ ਵਿਚ ਸੋਨੇ ਵਾਂਗ ਚਮਕ ਰਹੀ ਸੀ।

ਇਸ ਲਗਜ਼ਰੀ ਕਾਰ ਦੇ ਮਾਲਕ ਨੇ ਦੱਸਿਆ ਕਿ ਇਹ ਸੋਨੇ ਦੀ ਕਾਰ ਕੇਰਲ ਵਿਚ ਆਕਸੀਜਨ ਰਿਜੋਰਟਜ਼ ਵਿਚ ਇਕ ਪੈਕੇਜ ਦਾ ਹਿੱਸਾ ਹੈ। ਰਿਪੋਰਟ ਅਨੁਸਾਰ ਇਸ ਕਾਰ ਵਿਚ ਲੋਕਾਂ ਦੀ ਯਾਤਰਾ ਕਰਨ ਦੇ ਸੁਪਨੇ ਸਾਕਾਰ ਕਰਨ ਲਈ, ਬੌਬੀ ਚੇਮਨੂਰ ਨਾਮ ਦੇ ਇੱਕ ਵਿਅਕਤੀ ਨੇ ਇਸ ਕਾਰ ਨੂੰ ਸੋਨੇ ਦਾ ਬਣਵਾਇਆ ਅਤੇ ਸਿਰਫ 25,000 ਰੁਪਏ ਦੀ ਕੀਮਤ ‘ਤੇ ਲੋਕਾਂ ਯਾਤਰਾ ਕਰਵਾਈ ਜਾਂਦੀ ਹੈ। 

ਜੇਕਰ ਇਸ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਰੋਲਸ ਰਾਇਸ ਫੈਂਟਮ ਦੀ ਨਵੀਨਤਮ ਪੀੜ੍ਹੀ ਦੀ ਕੀਮਤ ਭਾਰਤ ਵਿਚ 9.5 ਕਰੋੜ ਰੁਪਏ (ਐਕਸ-ਸ਼ੋਅਰੂਮ ਕੀਮਤ) ਹੈ। ਦੇਸ਼ ਦੇ ਬਹੁਤ ਸਾਰੇ ਅਮੀਰ ਉਦਯੋਗਪਤੀ ਅਤੇ ਬਾਲੀਵੁੱਡ ਅਭਿਨੇਤਾ ਇਸ ਕਾਰ ਦੀ ਵਰਤੋਂ ਕਰਦੇ ਹਨ। ਦੱਸ ਦਈਏ ਕਿ ਇਸ ਕਾਰ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀ ਫੀਡਬੈਕ ਦੇ ਰਹੇ ਹਨ। ਲੋਕ ਪੁੱਛ ਰਹੇ ਹਨ ਕਿ ਕੀ ਇਹ ਸੰਗੀਤਕਾਰ ਬੱਪੀ ਲਹਿਰੀ ਦੀ ਕਾਰ ਹੈ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।