ਵੱਡੀ ਖ਼ਬਰ: ਜੰਮੂ-ਕਸ਼ਮੀਰ ਦੇ ਹੰਦਵਾੜਾ ’ਚ ਫ਼ੌਜੀ ਕੈਂਪ ਦੇ ਅੰਦਰ ਧਮਾਕਾ, 2 ਜਵਾਨ ਜ਼ਖ਼ਮੀ
ਧਮਾਕਾ ਹੋਣ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ
Blast in Army Camp
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਹੰਦਵਾੜਾ ਵਿਚ ਭਾਰਤੀ ਫ਼ੌਜ ਦੇ ਕੈਂਪ ਵਿਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਧਮਾਕਾ 15 ਰਾਸ਼ਟਰੀ ਰਾਇਫ਼ਲਸ ਦੇ ਕੈਂਪ ਵਿਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿਚ ਫ਼ੌਜ ਦੇ ਦੋ ਜਵਾਨ ਜਖ਼ਮੀ ਹੋਏ ਹਨ। ਫਿਲਹਾਲ ਧਮਾਕਾ ਹੋਣ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸੂਤਰਾਂ ਮੁਤਾਬਕ, ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਖੇਤਰ ਦੇ ਲਖਮਪੋਰਾ ਰਾਜਵਾਰ ਵਿਚ 15 ਰਾਸ਼ਟਰੀ ਰਾਇਫ਼ਲਸ ਕੈਂਪ ਦੇ ਅੰਦਰ ਇਹ ਰਹੱਸਮਈ ਧਮਾਕਾ ਹੋਇਆ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਅਚਾਨਕ ਹੋਇਆ ਹੈ।