ਬੇਰਿਹਮ ਬਾਪ ਨੇ 2 ਮਹੀਨੇ ਦੇ ਬਚੇ ਨੂੰ ਜ਼ਮੀਨ ਨਾਲ਼ ਪਟਕ ਕਿ ਦਿੱਤੀ ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਨੰਦਪੁਰ ਥਾਣਾ ਇਲਾਕੇ ਵਿਚ ਇੱਕ ਪਿਤਾ ਨੇ ਦੋ ਮਹੀਨੇ ਦੇ ਬੱਚੇ ਨੂੰ ਧਰਤੀ ਨਾਲ ਵਾਰ ਵਾਰ ਪਟਕ ਕਿ ਭਿਆਨਕ ਮੌਤ ਦੇ ਹਵਾਲੇ ਕਰ ਦਿੱਤਾ।

Father killed his 2 months baby by hitting the floor

ਆਨੰਦਪੁਰ, (ਝਾਰਖੰਡ), ਆਨੰਦਪੁਰ ਥਾਣਾ ਇਲਾਕੇ ਵਿਚ ਇੱਕ ਪਿਤਾ ਨੇ ਦੋ ਮਹੀਨੇ ਦੇ ਬੱਚੇ ਨੂੰ ਧਰਤੀ ਨਾਲ ਵਾਰ ਵਾਰ ਪਟਕ ਕਿ ਭਿਆਨਕ ਮੌਤ ਦੇ ਹਵਾਲੇ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਬੱਚੇ ਨੂੰ ਦਫਨਾ ਦਿੱਤਾ। ਬੱਚੇ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਸ਼ੀ ਪਿਤਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸ ਦਈਏ ਕਿ ਪਤਨੀ ਵਲੋਂ ਝਗੜਾ ਕੀਤੇ ਜਾਣ ਤੋਂ ਬਾਅਦ ਪਿਤਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 

ਐਤਵਾਰ ਨੂੰ ਮ੍ਰਿਤਕ ਦੀ ਮਾਂ ਸੁਕਰਮਨੀ ਨੇ ਪਤੀ ਕਾਮਦੇਵ ਦੇ ਖਿਲਾਫ ਥਾਣੇ ਵਿਚ ਮਾਮਲਾ ਦਰਜ ਕਰਵਾ ਦਿੱਤਾ। ਸੋਮਵਾਰ ਨੂੰ ਮੈਜਿਸਟਰੇਟ (ਬੀਡੀਓ) ਮਨੋਜ ਤਿਵਾੜੀ ਦੀ ਹਾਜ਼ਰੀ ਵਿਚ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕਿ ਲਾਸ਼ ਨੂੰ ਬਾਹਰ ਕਢਵਾਇਆ ਅਤੇ ਪੋਸਟਮਾਰਟਮ ਲਈ ਭੇਜਿਆ। ਦਰਜ ਕੀਤੇ ਗਏ ਮਾਮਲੇ ਅਨੁਸਾਰ, ਵੀਰਵਾਰ ਰਾਤ ਸੁਕਰਮਨੀ ਅਤੇ ਉਸਦੇ ਪਤੀ ਕਾਮਦੇਵ ਦੇ ਵਿਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਕਾਮਦੇਵ ਪਤਨੀ ਉੱਤੇ ਵਿਆਹ ਤੋਂ ਪਹਿਲਾਂ ਨਾਜਾਇਜ਼ ਰਿਸ਼ਤੇ ਦਾ ਇਲਜ਼ਾਮ ਲਗਾਉਂਦਾ ਸੀ।

ਬੇਰਹਿਮ ਬਾਪ ਨੇ ਬਚੇ ਨੂੰ ਮਾਰਨ ਦਾ ਦਰਦਨਾਕ ਮੰਜ਼ਰ ਮਾਂ ਦੀਆਂ ਅੱਖਾਂ ਸਾਹਮਣੇ ਹੀ ਰਚਿਆ। ਬੱਚੇ ਦੇ ਸਿਰ ਅਤੇ ਨੱਕ ਤੋਂ ਖੂਨ ਨਿਕਲਣ ਲੱਗਾ ਅਤੇ ਉਸਨੇ ਮੌਕੇ ਉੱਤੇ ਹੀ ਦਮ ਤੋੜ ਦਿੱਤਾ। ਬੱਚੇ ਨੂੰ ਮਾਰਨ ਤੋਂ ਬਾਅਦ ਕਾਮਦੇਵ ਸੁਕਰਮਨੀ ਨੂੰ ਮਾਰਨ ਲਈ ਦੌੜਿਆ। ਬਾਅਦ ਵਿਚ ਸੁਕਰਮਨੀ ਨੇ ਪੇਕੇ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪਤਨੀ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਉਸਦਾ ਵਿਆਹ ਕਾਮਦੇਵ ਨਾਲ ਹੋਇਆ ਸੀ।