ਹੁਣ ਪਲਾਸਟਿਕ ਦੇ ਕਚਰੇ ਨਾਲ ਉਡੇਗਾ ਜਹਾਜ਼
ਵਿਗਿਆਨੀਆਂ ਨੇ ਲੱਭਿਆ ਪਲਾਸਟਿਕ ਤੋਂ ਈਂਧਨ ਬਣਾਉਣ ਦਾ ਨਵਾਂ ਤਰੀਕਾ
ਵੈਸ਼ਿੰਗਟਨ: ਵਿਗਿਆਨਕਾਂ ਨੇ ਪਾਣੀ ਦੀਆਂ ਬੋਤਲਾਂ ਅਤੇ ਪਲਾਸਟਿਕ ਕੂੜੇ, ਪਲਾਸਟਿਕ ਬੈਗ ਨੂੰ ਜਹਾਜ਼ ਈਂਧਨ ਵਿਚ ਬਦਲਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਅਮਰੀਕਾ ਦੀ ਵੈਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਜਹਾਜ਼ ਈਂਧਨ ਬਣਾਉਣ ਲਈ ਪਲਾਸਟਿਕ ਦੇ ਕਚਰੇ ਨੂੰ ਐਕਟੀਵੇਟ ਕਾਰਬਨ ਨਾਲ ਜ਼ਿਆਦਾ ਤਾਪਮਾਨ ’ਤੇ ਪਿਘਲਾਇਆ।
ਵਿਸ਼ਵ ਵਿਦਿਆਲਿਆ ਪ੍ਰੋਫੈਸਰ ਹਾਨਵੁ ਲੇਈ ਨੇ ਕਿਹਾ ਕਿ ਪਲਾਸਟਿਕ ਕਚਰਾ ਵਿਸ਼ਵ ਭਰ ਵਿਚ ਇਕ ਵੱਡੀ ਸਮੱਸਿਆ ਹੈ। ਇਹ ਪਲਾਸਟਿਕ ਦੇ ਪੁਨਰਚੱਕਰ ਦਾ ਬਹੁਤ ਵਧੀਆ ਤੇ ਸਧਾਰਣ ਦਾ ਤਰੀਕਾ ਹੈ। ਖੋਜਕਰਤਾਵਾਂ ਨੇ ਪਾਣੀ ਦੀਆਂ ਬੋਤਲਾਂ, ਦੁੱਧ ਦੀਆਂ ਬੋਤਲਾਂ, ਪਲਾਸਟਿਕ ਬੈਗ ਅਦਿ ਵਰਗੇ ਉਤਪਾਦਾਂ ਨੂੰ ਤਿੰਨ ਮਿਲੀਮੀਟਰ ਜਾਂ ਚਾਵਲ ਦੇ ਦਾਣੇ ਜਿੰਨਾ ਪੀਸ ਲਿਆ।
ਇਹਨਾਂ ਦਾਣਿਆਂ ਨੂੰ ਇਕ ਟਿਊਬ ਪਲਾਂਟ ਵਿਚ 430 ਤੋਂ 571 ਡਿਗਰੀ ਸੈਲਸੀਅਸ ਦੇ ਤਾਪਮਾਨ ’ਤੇ ਇਕ ਐਕਟੀਵੇਟ ਕਾਰਬਨ ਤੋਂ ਉਪਰ ਰੱਖਿਆ ਗਿਆ। ਵਿਭਿੰਨ ਤਾਪਮਾਨਾਂ ’ਤੇ ਕੀਤੀਆਂ ਗਈਆਂ ਇਹਨਾਂ ਪ੍ਰੀਖਿਆਵਾਂ ਦੇ ਜ਼ਰੀਏ ਉਹਨਾਂ ਨੂੰ 85 ਪ੍ਰਤੀਸ਼ਤ ਜਹਾਜ਼ ਈਂਧਨ ਅਤੇ 15 ਫ਼ੀਸਦੀ ਡੀਜ਼ਲ ਈਂਧਨ ਦਾ ਮਿਸ਼ਰਣ ਪ੍ਰਾਪਤ ਹੋਇਆ ਹੈ। ਇਹ ਖੋਜ ਅਪਲਾਈਡ ਐਨਰਜੀ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।