ਥਰੂਰ ਦੀ ਅਗਾਊਂ ਜ਼ਮਾਨਤ ਬਾਰੇ ਫ਼ੈਸਲਾ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਅਦਾਲਤ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਹੁਕਮ ਪੰਜ ਜੁਲਾਈ ਤਕ ਲਈ ਸੁਰੱਖਿਅਤ ਰੱਖ ਲਿਆ.....

Shashi Tharoor

ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਹੁਕਮ ਪੰਜ ਜੁਲਾਈ ਤਕ ਲਈ ਸੁਰੱਖਿਅਤ ਰੱਖ ਲਿਆ। ਸੰਸਦ ਮੈਂਬਰ ਥਰੂਰ ਨੂੰ ਇਸ ਮਾਮਲੇ ਵਿਚ ਪਹਿਲਾਂ ਹੀ ਬਤੌਰ ਮੁਲਜ਼ਮ ਤਲਬ ਕੀਤਾ ਜਾ ਚੁੱਕਾ ਹੈ। ਦਿੱਲੀ ਪੁਲਿਸ ਨੇ ਕਾਂਗਰਸ ਨੇਤਾ ਦੇ ਵਿਦੇਸ਼ ਭੱਜ ਜਾਣ ਦਾ ਸ਼ੱਕ ਪ੍ਰਗਟ ਕਰਦਿਆਂ ਉਸ ਦੀ ਅਗਾਊਂ ਜ਼ਮਾਨਤ ਦਾ ਵਿਰੋਧ ਕੀਤਾ ਸੀ ਜਿਸ ਮਗਰੋਂ ਜੱਜ ਅਰਵਿੰਦ ਕੁਮਾਰ ਨੇ ਹੁਕਮ ਬਾਰੇ ਫ਼ੈਸਲਾ ਸੁਰੱਖਿਅਤ ਰੱਖ ਲਿਆ।  

ਥਰੂਰ ਦੇ ਵਕੀਲ ਕਪਿਲ ਸਿੱਬਲ ਅਤੇ ਅਭੀਸ਼ੇਕ ਮਨੂੰ ਸਿੰਘਵੀ ਨੇ ਅਦਾਲਤ ਨੂੰ ਕਿਹਾ ਕਿ ਪੁਲਿਸ ਨੇ ਜੋ ਪਹਿਲਾਂ ਕਿਹਾ ਸੀ, ਉਸ ਦੇ ਉਲਟ ਗੱਲ ਹੁਣ ਕਰ ਰਹੀ ਹੈ। 
ਪਹਿਲਾਂ ਕਿਹਾ ਸੀ ਕਿ ਥਰੂਰ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ ਪਰ ਹੁਣ ਉਲਟ ਗੱਲ ਕਹੀ ਜਾ ਰਹੀ ਹੈ। ਸੁਨੰਦਾ ਪੁਸ਼ਕਰ 17 ਜੁਲਾਈ 2014 ਨੂੰ ਦਿੱਲੀ ਦੇ ਆਲੀਸ਼ਾਨ ਹੋਟਲ ਦੇ ਕਮਰੇ ਵਿਚ ਮਰੀ ਹੋਈ ਮਿਲੀ ਸੀ। ਥਰੂਰ ਦੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਹੋਈ ਪਰ ਉਸ ਵਿਰੁਧ ਆਤਮਹਤਿਆ ਲਈ ਉਕਸਾਉਣ ਦੇ ਦੋਸ਼ ਲਾਏ ਗਏ ਹਨ। (ਏਜੰਸੀ)