ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਵਾਲਾ ਮੁਲਜ਼ਮ ਕਾਬੂ, ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਸ਼ੁਰੂ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਆਗੂ ਦਾ ਕਰੀਬੀ ਦਸਿਆ ਜਾ ਰਿਹੈ ਮੁਲਜ਼ਮ

Image: For representation purpose only

 

ਭੋਪਾਲ:  ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ ਇਕ ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਵਾਲੇ ਇਕ ਦੋਸ਼ੀ ਨੂੰ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ ਹੈ। ਸੂਬੇ ਦੇ ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਦੋਸ਼ੀ ਦੀ ਪਛਾਣ ਪਰਵੇਸ਼ ਸ਼ੁਕਲਾ ਵਜੋਂ ਹੋਈ ਹੈ ਅਤੇ ਉਸ 'ਤੇ ਭਾਰਤੀ ਦੰਡਾਵਲੀ ਦੀ ਧਾਰਾ 294 ਅਤੇ 504 ਅਤੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਵਚਨਬੱਧ : ਹਰਭਜਨ ਸਿੰਘ

ਉਨ੍ਹਾਂ ਦਸਿਆ ਕਿ ਮੁਲਜ਼ਮ ਵਿਰੁਧ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਦੱਸ ਦੇਈਏ ਕਿ ਇਕ ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਦੀ ਵੀਡੀਉ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਇਸ ਸਬੰਧ 'ਚ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ: ਕੀ ਝੂਠੀ ਸੀ ਸ਼ਾਹਰੁਖ ਖਾਨ ਦੀ ਨੱਕ ਦੀ ਸਰਜਰੀ ਦੀ ਖ਼ਬਰ? ਮੁੰਬਈ ਏਅਰਪੋਰਟ ’ਤੇ ਸਪਾਟ ਹੋਏ ਕਿੰਗ ਖਾਨ 

ਵਧੀਕ ਪੁਲੀਸ ਸੁਪਰਡੈਂਟ ਅੰਜੁਲਤਾ ਪਾਟਲੇ ਨੇ ਦਸਿਆ ਕਿ ਮਿਲੇ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਨੂੰ ਮੰਗਲਵਾਰ ਦੇਰ ਰਾਤ 2 ਵਜੇ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਤੋਂ ਪੁਛਗਿਛ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, “ਅਸੀਂ ਉਸ ਨੂੰ ਲੱਭ ਰਹੇ ਸੀ ਅਤੇ ਉਸ ਦੇ ਪਿੰਡ ਦੇ ਆਲੇ-ਦੁਆਲੇ ਦੇ ਵੱਖ-ਵੱਖ ਥਾਣਿਆਂ ਦੇ ਪੁਲਿਸ ਮੁਲਾਜ਼ਮ ਚੌਕਸ ਸਨ” ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਟਵੀਟ ਕੀਤਾ, ” ਇਹ ਵੀਡੀਉ ਮੇਰੇ ਧਿਆਨ ਵਿਚ ਆਇਆ ਹੈ... ਮੈਂ ਪ੍ਰਸ਼ਾਸਨ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਨ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗੁਣ ਦੇ ਨਿਰਦੇਸ਼ ਦਿਤੇ ਹਨ”।

ਇਹ ਵੀ ਪੜ੍ਹੋ: ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ 111 ਕਰੋੜ ਰੁਪਏ ਕੀਤੇ ਜਾਰੀ

ਭਾਜਪਾ ਆਗੂ ਦਾ ਕਰੀਬੀ ਦਸਿਆ ਜਾ ਰਿਹੈ ਮੁਲਜ਼ਮ

ਇਹ ਵੀਡੀਉ 10 ਦਿਨ ਪੁਰਾਣਾ ਦਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ  ਮੁਲਜ਼ਮ ਸੀਧੀ ਜ਼ਿਲ੍ਹੇ ਤੋਂ ਭਾਜਪਾ ਵਿਧਾਇਕ ਕੇਦਾਰਨਾਥ ਸ਼ੁਕਲਾ ਦਾ ਦੇ ਪ੍ਰਤੀਨਿਧੀ ਰਹਿ ਚੁੱਕਿਆ ਹੈ। ਜਦਕਿ ਵਿਧਾਇਕ ਕੇਦਾਰਨਾਥ ਸ਼ੁਕਲਾ ਦਾ ਕਹਿਣਾ ਹੈ ਕਿ ਮੁਲਜ਼ਮ ਨਾ ਤਾਂ ਉਨ੍ਹਾਂ ਦਾ ਪ੍ਰਤੀਨਿਧੀ ਹੈ ਅਤੇ ਨਾ ਹੀ ਭਾਜਪਾ ਦਾ ਵਰਕਰ ਹੈ।

ਘਰ ਢਾਹੁਣ ਪਹੁੰਚਿਆ ਸਰਕਾਰੀ ਅਮਲਾ

ਮੁਲਜ਼ਮ ਪ੍ਰਵੇਸ਼ ਦੇ ਘਰ ਨੂੰ ਢਾਹੁਣ ਲਈ ਸਰਕਾਰੀ ਅਮਲਾ ਜੇ.ਸੀ.ਬੀ. ਨਾਲ ਉਸ ਦੇ ਘਰ ਪਹੁੰਚ ਗਿਆ ਹੈ। ਐਸ.ਡੀ.ਐਮ. ਨੀਲਾਂਬਰ ਮਿਸ਼ਰਾ, ਪਟਵਾਰੀ ਅਤੇ 70 ਤੋਂ ਵੱਧ ਪੁਲਿਸ ਮੁਲਾਜ਼ਮ ਮੌਕੇ ’ਤੇ ਮੌਜੂਦ ਹਨ। ਦਸਿਆ ਜਾ ਰਿਹਾ ਹੈ ਕਿ ਜੇ.ਸੀ.ਬੀ. ਦੇਖ ਕੇ ਪ੍ਰਵੇਸ਼ ਦੀ ਮਾਂ ਅਤੇ ਮਾਸੀ ਬੇਹੋਸ਼ ਹੋ ਗਈਆਂ। ਡਾਕਟਰਾਂ ਨੇ ਉਸ ਦਾ ਇਲਾਜ ਕੀਤਾ। ਦੋਸ਼ੀ ਦੀ ਮਾਂ ਨੇ ਰੋਂਦੇ ਹੋਏ ਅਫ਼ਸਰਾਂ ਨੂੰ ਕਿਹਾ-ਜੇ ਬੇਟੇ ਨੇ ਗਲਤ ਕੀਤਾ ਹੈ ਤਾਂ ਸਜ਼ਾ ਦਿਉ। ਮੇਰਾ ਘਰ ਨਾ ਢਾਹਿਆ ਜਾਵੇ, ਇਹ ਘਰ ਮੈਂ ਬਹੁਤ ਮੁਸ਼ਕਲ ਨਾਲ ਬਣਾਇਆ ਹੈ।

ਘਟਨਾ ਤੇ ਰਾਹੁਲ ਗਾਂਧੀ ਨੇ ਕੀਤਾ ਟਵੀਟ

ਇਸ ਘਟਨਾ ’ਤੇ ਟਵੀਟ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲਿਖਿਆ, “ਭਾਜਪਾ ਰਾਜ ਵਿਚ ਆਦਿਵਾਸੀ ਭੈਣ-ਭਰਾਵਾਂ ’ਤੇ ਅੱਤਿਆਚਾਰ ਵਧਦੇ ਹੀ ਜਾ ਰਹੇ ਹਨ। ਮੱਧ ਪ੍ਰਦੇਸ਼ ਵਿਚ ਇਕ ਭਾਜਪਾ ਆਗੂ ਦੇ ਅਣਮਨੁੱਖੀ ਅਪਰਾਧ ਕਾਰਨ ਸਾਰੀ ਇਨਸਾਨੀਅਤ ਸ਼ਰਮਸਾਰ ਹੋਈ ਹੈ। ਇਹ ਭਾਜਪਾ ਦਾ ਆਦਿਵਾਸੀਆਂ ਅਤੇ ਦਲਿਤਾਂ ਪ੍ਰਤੀ ਨਫ਼ਤਰ ਦਾ ਘਿਨਾਉਣਾ ਚਿਹਰਾ ਅਤੇ ਅਸਲੀ ਚਰਿੱਤਰ ਹੈ!”