ਚੋਰ ਮੁਸਾਫਰਾਂ ਨੇ ਰੇਲਵੇ ਨੂੰ ਲਗਾਇਆ 4000 ਕਰੋੜ ਦਾ ਚੂਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਲਵੇ ਸਟੇਸ਼ਨਾਂ ਉੱਤੇ ਅਕਸਰ ਘੋਸ਼ਣਾ ਹੁੰਦੀ ਰਹਿੰਦੀ ਹੈ ਪਰ ਰੇਲ ਵਿਚ ਚਲਣ ਵਾਲੇ ਮੁਸਾਫਰਾਂ ਨੇ ਇਸ ਵਿਚ ਮਿਲਣ ਵਾਲੇ ਸਾਮਾਨ ਨੂੰ ਹੀ ਆਪਣਾ ਸਾਮਾਨ ਮੰਨ ਲਿਆ ਹੈ ...

Trains

ਨਵੀਂ ਦਿੱਲੀ :- ਰੇਲਵੇ ਸਟੇਸ਼ਨਾਂ ਉੱਤੇ ਅਕਸਰ ਘੋਸ਼ਣਾ ਹੁੰਦੀ ਰਹਿੰਦੀ ਹੈ ਪਰ ਰੇਲ ਵਿਚ ਚਲਣ ਵਾਲੇ ਮੁਸਾਫਰਾਂ ਨੇ ਇਸ ਵਿਚ ਮਿਲਣ ਵਾਲੇ ਸਾਮਾਨ ਨੂੰ ਹੀ ਆਪਣਾ ਸਾਮਾਨ ਮੰਨ ਲਿਆ ਹੈ ਅਤੇ ਜਦੋਂ ਉਹ ਅਪਣੀ ਮੰਜ਼ਿਲ ਉੱਤੇ ਪੁੱਜਦੇ ਹਨ ਤਾਂ ਟ੍ਰੇਨ ਵਿਚ ਮਿਲੇ ਸਰਾਣੇ, ਚਾਦਰ ਅਤੇ ਤੌਲੀਏ ਨੂੰ ਆਪਣੇ ਨਾਲ ਲੈ ਜਾਂਦੇ ਹਨ। ਰੇਲਵੇ ਨੂੰ ਹਰ ਸਾਲ ਇਸ ਤੋਂ ਲੱਖਾਂ ਦਾ ਚੂਨਾ ਲੱਗ ਰਿਹਾ ਹੈ। ਮੁਸਾਫਰਾਂ ਨੇ ਚਮਚ, ਕੇਤਲੀ, ਨਲ, ਟਾਇਲੇਟ ਵਿਚ ਲੱਗੀ ਟੂਟੀਆਂ, ਸਿਰਾਣੇ, ਚਾਦਰ ਅਤੇ ਤੌਲੀਏ ਕੁੱਝ ਵੀ ਨਹੀਂ ਛੱਡਿਆ ਹੈ। ਜੋ ਵੀ ਮਿਲਿਆ ਸਭ ਚੁੱਕ ਕੇ ਘਰ ਲੈ ਗਏ। ਪਿਛਲੇ ਸਾਲ ਟਰੇਨਾਂ ਵਿਚ ਮਿਲਣ ਵਾਲੇ 1.95 ਲੱਖ ਤੌਲੀਏ ਯਾਤਰੀ ਆਪਣੇ ਨਾਲ ਲੈ ਗਏ।

ਇਹੀ ਹੀ ਨਹੀਂ 81 ਹਜ਼ਾਰ 736 ਚਾਦਰਾਂ, 55 ਹਜ਼ਾਰ 573 ਸਿਰਾਣੇ ਦੇ ਖੋਲ, 5 ਹਜ਼ਾਰ 38 ਸਿਰਾਣੇ ਹੋਰ 7 ਹਜ਼ਾਰ 43 ਕੰਬਲ ਵੀ ਚੋਰੀ ਹੋ ਚੁੱਕੇ ਹਨ। ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਸਾਫਰਾਂ ਦੁਆਰਾ ਕੀਤੀਆਂ ਜਾ ਰਹੀ ਚੋਰੀਆਂ ਦੀ ਵਜ੍ਹਾ ਨਾਲ ਪਿਛਲੇ ਤਿੰਨ ਸਾਲਾਂ ਵਿਚ ਰੇਲਵੇ ਨੂੰ 4 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪਿਆ ਹੈ। ਪੱਛਮ ਰੇਲਵੇ ਦੇ ਮੁਤਾਬਕ ਮੰਤਰਾਲਾ ਰੇਲਵੇ ਵਿਚ ਹੋ ਰਹੀ ਚੋਰੀਆਂ ਤੋਂ ਲਗਾਤਾਰ ਜੂਝ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਲੋਕ ਰਾਸ਼ਟਰੀ ਜਾਇਦਾਦ ਨੂੰ ਆਪਣੀ ਜਾਇਦਾਦ ਮੰਨ ਕੇ ਉਠਾ ਲੈ ਗਏ ਹੋਣ। ਰੇਲਵੇ ਹਰ ਸਾਲ ਮੁਸਾਫਰਾਂ ਦੁਆਰਾ ਕੀਤੀਆਂ ਜਾ ਰਹੀ ਚੋਰੀਆਂ ਤੋਂ ਪ੍ਰੇਸ਼ਾਨ ਹੈ।

ਰੇਲ ਤੋਂ ਹਰ ਸਾਲ ਕਰੀਬ 200 ਮੱਗ, ਇਕ ਹਜਾਰ ਨਲ ਦੀਆਂ ਟੂਟੀਆਂ ਅਤੇ 300 ਤੋਂ ਜ਼ਿਆਦਾ ਫਲਸ਼ ਪਾਈਪ ਚੋਰੀ ਹੁੰਦੇ ਹਨ। ਕੇਂਦਰੀ ਰੇਲਵੇ ਦੇ ਮੁੱਖ ਜਨਸੰਪਰਕ ਅਧਿਕਾਰੀ ਦੱਸਦੇ ਹਨ ਕਿ ਪਿਛਲੇ ਛੇ ਮਹੀਨੇ ਵਿਚ 79 ਹਜ਼ਾਰ 350 ਤੌਲੀਏ, 27 ਹਜ਼ਾਰ 545 ਚਾਦਰਾਂ, 21 ਹਜ਼ਾਰ 50 ਸਿਰਾਣੇ ਦੇ ਕਵਰ, ਦੋ ਹਜ਼ਾਰ 150 ਸਿਰਾਣੇ ਅਤੇ ਦੋ ਹਜ਼ਾਰ 65 ਕੰਬਲ ਚੁਰਾਏ ਗਏ, ਜਿਨ੍ਹਾਂ ਦੀ ਕੁਲ ਕੀਮਤ ਲਗਭਗ 62 ਲੱਖ ਰੁਪਏ ਹੈ। ਚਾਦਰ ਅਤੇ ਦੂਜੀ ਅਜਿਹੀ ਚੀਜ਼ਾਂ ਦੀ ਚੋਰੀ ਦੀ ਭਰਪਾਈ ਕੋਚ ਅਟੈਂਡੈਂਟਨੂੰ ਕਰਨੀ ਪੈਂਦੀ ਹੈ ਜਦੋਂ ਕਿ ਬਾਥਰੂਮ ਦੇ ਸਾਮਾਨ ਦੀ ਭਰਪਾਈ ਰੇਲਵੇ ਕਰਦਾ ਹੈ।

ਇਹ ਦੇਖਣਾ ਕੋਚ ਅਟੈਂਡੈਂਟ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਹਰ ਯਾਤਰੀ ਨੇ ਰੇਲਵੇ ਵਲੋਂ ਦਿਤਾ ਗਿਆ ਸਾਰਾ ਸਾਮਾਨ ਵਾਪਸ ਕਰ ਦਿਤਾ ਹੈ, ਇਸ ਦੇ ਲਈ ਉਹ ਤਿਆਰ ਵੀ ਰਹਿੰਦਾ ਹੈ ਪਰ ਉਹ ਮੁਸਾਫਰਾਂ ਦੀ ਤਲਾਸ਼ੀ ਨਹੀਂ ਲੈ ਸਕਦਾ। ਦੱਸ ਦਈਏ ਕਿ ਰੇਲਵੇ ਨੇ ਪਿਛਲੇ ਦਿਨਾਂ ਸ਼ੱਬੀਰ ਰੋਟੀਵਾਲਾ ਨਾਮਕ ਯਾਤਰੀ ਨੂੰ ਰੇਲਵੇ ਨੇ ਸਾਮਾਨ ਚੋਰੀ ਕੀਤੇ ਜਾਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਹੈ। ਉਸ ਦੇ ਕੋਲੋਂ ਤਿੰਨ ਕੰਬਲ, ਛੇ ਚਾਦਰਾਂ ਅਤੇ ਤਿੰਨ ਸਿਰਾਣੇ ਪ੍ਰਾਪਤ ਕੀਤੇ ਹਨ। ਸ਼ੱਬੀਰ ਬਾਂਦਰਾ ਤੋਂ ਰਤਲਾਮ ਜਾ ਰਹੀ ਟ੍ਰੇਨ ਵਿਚ ਯਾਤਰਾ ਕਰ ਰਿਹਾ ਸੀ।